ਰਾਹੁਲ ਨੇ ਵਾਲਮੀਕਿ ਮੰਦਰ ’ਚ ਪੂਜਾ ਉਪਰੰਤ ਸਮਾਜ ਦੇ ਨੁਮਾਇੰਦਿਆਂ ਨਾਲ ਕੀਤੀ ਮੁਲਾਕਾਤ

Thursday, Oct 17, 2024 - 08:46 PM (IST)

ਰਾਹੁਲ ਨੇ ਵਾਲਮੀਕਿ ਮੰਦਰ ’ਚ ਪੂਜਾ ਉਪਰੰਤ ਸਮਾਜ ਦੇ ਨੁਮਾਇੰਦਿਆਂ ਨਾਲ ਕੀਤੀ ਮੁਲਾਕਾਤ

ਨਵੀਂ ਦਿੱਲੀ, (ਅਨਸ)- ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਵੀਰਵਾਰ ਨੂੰ ਵਾਲਮੀਕਿ ਜੈਅੰਤੀ ਮੌਕੇ ਇੱਥੇ ਵਾਲਮੀਕਿ ਮੰਦਰ ’ਚ ਪੂਜਾ ਕੀਤੀ ਅਤੇ ਬਾਅਦ ’ਚ ਵਾਲਮੀਕਿ ਭਾਈਚਾਰੇ ਦੇ ਨੁਮਾਇੰਦਿਆਂ ਨਾਲ ਮੁਲਾਕਾਤ ਕੀਤੀ।

ਰਾਹੁਲ ਗਾਂਧੀ ਸਵੇਰੇ ਮੰਦਰ ਮਾਰਗ ਸਥਿਤ ਵਾਲਮੀਕਿ ਮੰਦਰ ਪਹੁੰਚੇ। ਉਨ੍ਹਾਂ ਨੇ ਕੁਝ ਸਮਾਂ ਮੰਦਰ ਵਿਚ ਮੌਜੂਦ ਬਾਪੂ ਨਿਵਾਸ ਵਿਚ ਬਿਤਾਇਆ। ਮਹਾਰਿਸ਼ੀ ਵਾਲਮੀਕਿ ਨੇ ਹਿੰਦੂ ਮਹਾਕਾਵਿ ਰਾਮਾਇਣ ਦੀ ਰਚਨਾ ਕੀਤੀ ਸੀ। ਰਾਹੁਲ ਗਾਂਧੀ ਨੇ ਵਾਲਮੀਕਿ ਮੰਦਰ ਦੀਆਂ ਆਪਣੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ’ਤੇ ਸਾਂਝੀਆਂ ਕੀਤੀਆਂ ਅਤੇ ਲਿਖਿਆ ਕਿ ਮਹਾਕਾਵਿ ਰਾਮਾਇਣ ਦੇ ਰਚਨਹਾਰ, ਆਦਿਕਵੀ ਮਹਾਰਿਸ਼ੀ ਵਾਲਮੀਕਿ ਜੀ ਦੇ ਜਨਮ ਦਿਨ ’ਤੇ ਤੁਹਾਨੂੰ ਸਾਰਿਆਂ ਨੂੰ ਸ਼ੁੱਭਕਾਮਨਾਵਾਂ।

ਅੱਜ ਸਵੇਰੇ ਇਸ ਸ਼ੁੱਭ ਮੌਕੇ ’ਤੇ ਉਨ੍ਹਾਂ ਨੇ ਦਿੱਲੀ ਦੇ ਵਾਲਮੀਕਿ ਮੰਦਰ ’ਚ ਦਰਸ਼ਨ ਕੀਤੇ। ਇਸ ਕੰਪਲੈਕਸ ਵਿਚ ਮਹਾਤਮਾ ਗਾਂਧੀ ਜੀ ਨੇ ਵਾਲਮੀਕਿ ਸਮਾਜ ਨਾਲ ਕਾਫੀ ਸਮਾਂ ਬਿਤਾਇਆ ਸੀ। ਉਨ੍ਹਾਂ ਕੁਝ ਸਮਾਂ ਬਾਪੂ ਨਿਵਾਸ ’ਚ ਬਿਤਾਇਆ।

ਵਾਲਮੀਕਿ ਮੰਦਰ ’ਚ ਪੂਜਾ ਕਰਨ ਉਪਰੰਤ ਰਾਹੁਲ ਗਾਂਧੀ ਨੇ ‘10 ਜਨਪਥ’ ’ਤੇ ਵਾਲਮੀਕਿ ਸਮਾਜ ਦੇ ਕਈ ਨੁਮਾਇੰਦਿਆਂ ਨਾਲ ਮੁਲਾਕਾਤ ਕੀਤੀ।


author

Rakesh

Content Editor

Related News