‘ਵੋਟ ਚੋਰੀ’ ਵਿਰੁੱਧ ਬਿਹਾਰ ’ਚ ਸਿੱਧੀ ਲੜਾਈ ਸ਼ੁਰੂ ਕਰਾਂਗੇ : ਰਾਹੁਲ ਗਾਂਧੀ
Friday, Aug 15, 2025 - 03:40 PM (IST)

ਨਵੀਂ ਦਿੱਲੀ (ਭਾਸ਼ਾ) - ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਵੀਰਵਾਰ ਨੂੰ ਕਿਹਾ ਕਿ 17 ਅਗਸਤ ਨੂੰ ਉਹ ਆਪਣੀ ‘ਵੋਟਰ ਅਧਿਕਾਰ ਯਾਤਰਾ’ ਰਾਹੀਂ ਬਿਹਾਰ ਦੀ ਧਰਤੀ ਤੋਂ ‘ਵੋਟ ਚੋਰੀ’ ਵਿਰੁੱਧ ਸਿੱਧੀ ਲੜਾਈ ਸ਼ੁਰੂ ਕਰਨਗੇ। ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਨੇ ਇਹ ਵੀ ਕਿਹਾ ਕਿ ਇਹ ਸਿਰਫ਼ ਇਕ ਚੋਣ ਮੁੱਦਾ ਨਹੀਂ ਹੈ, ਸਗੋਂ ਲੋਕਤੰਤਰ, ਸੰਵਿਧਾਨ ਅਤੇ ‘ਇਕ ਵਿਅਕਤੀ, ਇਕ ਵੋਟ’ ਦੇ ਸਿਧਾਂਤ ਦੀ ਰੱਖਿਆ ਲਈ ਇਕ ਫੈਸਲਾਕੁੰਨ ਲੜਾਈ ਹੈ।
ਪੜ੍ਹੋ ਇਹ ਵੀ - ਨੌਜਵਾਨਾਂ ਲਈ ਵੱਡੀ ਖ਼ੁਸ਼ਖ਼ਬਰੀ : PM ਮੋਦੀ ਨੇ 15,000 ਦੇਣ ਦਾ ਕੀਤਾ ਐਲਾਨ
ਰਾਹੁਲ ਨੇ ਕਿਹਾ ਕਿ ਅਸੀਂ ਦੇਸ਼ ਭਰ ਵਿਚ ਇਕ ਸਾਫ਼-ਸੁਥਰੀ ਵੋਟਰ ਸੂਚੀ ਯਕੀਨੀ ਬਣਵਾ ਕੇ ਹੀ ਰਹਾਂਗੇ। ‘ਇਸ ਵਾਰ, ਵੋਟ ਚੋਰਾਂ ਦੀ ਹਾਰ-ਲੋਕਾਂ ਦੀ ਜਿੱਤ, ਸੰਵਿਧਾਨ ਦੀ ਜਿੱਤ।’ ‘ਇੰਡੀਆ’ ਗੱਠਜੋੜ ਦੇ ਆਗੂ ਵੋਟਰ ਸੂਚੀ ਦੀ ਵਿਸ਼ੇਸ਼ ਡੂੰਘਾਈ ਨਾਲ ਸਮੀਖਿਆ ਅਤੇ ਕਥਿਤ ‘ਵੋਟ ਚੋਰੀ’ ਦੇ ਵਿਰੁੱਧ 17 ਅਗਸਤ ਤੋਂ ‘ਵੋਟਰ ਅਧਿਕਾਰ ਯਾਤਰਾ’ ਸ਼ੁਰੂ ਕਰਨਗੇ। ਇਸ ਦੌਰਾਨ ਕਾਂਗਰਸ ਨੇਤਾ ਪਵਨ ਖੇੜਾ ਨੇ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਾਰਾਣਸੀ ਵਿਚ ‘ਜਾਅਲੀ ਵੋਟਰਾਂ ਦੀ ਬੂਸਟਰ ਡੋਜ਼’ ਕਾਰਨ ਜਿੱਤੇ ਸਨ ਅਤੇ ਭਾਜਪਾ ਨੇ 6 ਲੋਕ ਸਭਾ ਹਲਕਿਆਂ ਦੀਆਂ ਵੋਟਰ ਸੂਚੀਆਂ ਦੇ ਅੰਕੜੇ ਪੇਸ਼ ਕਰ ਕੇ ਸਾਬਤ ਕਰ ਦਿੱਤਾ ਕਿ ਇਸ ਵਿਚ ਅਤੇ ਚੋਣ ਕਮਿਸ਼ਨ ਵਿਚਕਾਰ ਗੰਢ-ਤੁੱਪ ਹੈ।
ਪੜ੍ਹੋ ਇਹ ਵੀ - ਮੋਟਾਪੇ ਨੂੰ ਲੈ ਕੇ ਬੋਲੇ PM ਮੋਦੀ, ਦੇਸ਼ ਵਾਸੀਆਂ ਨੂੰ ਕੀਤੀ ਇਹ ਅਪੀਲ
ਸਬੂਤ ਦਿਓ, ‘ਵੋਟ ਚੋਰੀ’ ਵਰਗੇ ਗੰਦੇ ਸ਼ਬਦਾਂ ਦੀ ਵਰਤੋਂ ਨਾ ਹੋਵੇ : ਚੋਣ ਕਮਿਸ਼ਨ
ਚੋਣ ਕਮਿਸ਼ਨ ਨੇ ਵੋਟਰਾਂ ਦੇ ਅੰਕੜਿਆਂ ਵਿਚ ਕਥਿਤ ਹੇਰਾ-ਫੇਰੀ ਨੂੰ ਲੈ ਕੇ ਕਾਂਗਰਸ ਨੇਤਾ ਰਾਹੁਲ ਗਾਂਧੀ ਦੇ ਲਗਾਤਾਰ ਹਮਲਿਆਂ ਵਿਚਾਲੇ ਵੀਰਵਾਰ ਨੂੰ ਕਿਹਾ ਕਿ ‘ਵੋਟ ਚੋਰੀ’ ਵਰਗੇ ਗੰਦੇ ਸ਼ਬਦਾਂ ਦੀ ਵਰਤੋਂ ਕਰਕੇ ਝੂਠੇ ਬਿਆਨ ਦੇਣ ਦੀ ਬਜਾਏ ਸਬੂਤ ਦਿੱਤੇ ਜਾਣੇ ਚਾਹੀਦੇ ਹਨ। ਕਮਿਸ਼ਨ ਨੇ ਇਕ ਬਿਆਨ ਵਿਚ ਕਿਹਾ ਕਿ ‘ਇਕ ਵਿਅਕਤੀ ਇਕ ਵੋਟ’ ਦਾ ਕਾਨੂੰਨ 1951-1952 ਵਿਚ ਹੋਈਆਂ ਪਹਿਲੀਆਂ ਚੋਣਾਂ ਤੋਂ ਹੀ ਹੋਂਦ ਵਿਚ ਹੈ। ਬਿਆਨ ਵਿਚ ਕਿਹਾ ਗਿਆ ਹੈ ਕਿ ਜੇਕਰ ਕਿਸੇ ਕੋਲ ਇਸ ਗੱਲ ਦਾ ਸਬੂਤ ਹੈ ਕਿ ਕਿਸੇ ਵਿਅਕਤੀ ਨੇ ਕਿਸੇ ਚੋਣ ਵਿਚ ਦੋ ਵਾਰ ਵੋਟ ਪਾਈ ਹੈ, ਤਾਂ ਉਸ ਨੂੰ ਭਾਰਤ ਦੇ ਸਾਰੇ ਵੋਟਰਾਂ ਨੂੰ ਬਿਨਾਂ ਕਿਸੇ ਸਬੂਤ ਦੇ ‘ਚੋਰ’ ਕਹਿਣ ਦੀ ਬਜਾਏ ਲਿਖਤੀ ਹਲਫ਼ਨਾਮੇ ਦੇ ਨਾਲ ਕਮਿਸ਼ਨ ਨਾਲ ਸਬੂਤ ਸਾਂਝਾ ਕਰਨਾ ਚਾਹੀਦਾ ਹੈ। ਬਿਆਨ ਵਿਚ ਅੱਗੇ ਕਿਹਾ ਗਿਆ ਹੈ ਕਿ ‘ਵੋਟ ਚੋਰੀ’ ਵਰਗੇ ‘ਗੰਦੇ ਸ਼ਬਦਾਂ’ ਦੀ ਵਰਤੋਂ ਕਰ ਕੇ ਭਾਰਤੀ ਵੋਟਰਾਂ ਲਈ ਇਕ ਗਲਤ ਬਿਰਤਾਂਤ ਬਣਾਉਣ ਦੀ ਕੋਸ਼ਿਸ਼ ਕਰਨਾ ਨਾ ਸਿਰਫ਼ ਕਰੋੜਾਂ ਭਾਰਤੀ ਵੋਟਰਾਂ ਸਗੋਂ ਲੱਖਾਂ ਚੋਣ ਕਰਮਚਾਰੀਆਂ ਦੀ ਇਮਾਨਦਾਰੀ ’ਤੇ ਸਿੱਧਾ ਹਮਲਾ ਹੈ।
ਪੜ੍ਹੋ ਇਹ ਵੀ - ਹੁਣ ਘਰ ਬੈਠੇ ਮੰਗਵਾਓ ਸ਼ਰਾਬ ਦੀ ਬੋਤਲ! ਨਹੀਂ ਕੱਢਣੇ ਪੈਣੇ ਠੇਕਿਆਂ ਦੇ ਗੇੜੇ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।