ਰਾਹੁਲ ਨੇ ਕੀਤੀ ਪੀਊਸ਼ ਗੋਇਲ ਦੇ ਅਸਤੀਫੇ ਦੀ ਮੰਗ
Tuesday, May 01, 2018 - 04:50 PM (IST)
ਨਵੀਂ ਦਿੱਲੀ — ਕਾਂਗਰਸ ਵਲੋਂ ਕੇਂਦਰੀ ਮੰਤਰੀ ਪੀਊਸ਼ ਗੋਇਲ 'ਤੇ ਕਥਿਤ ਘਪਲੇ ਦਾ ਦੋਸ਼ ਲਗਾਏ ਜਾਣ ਤੋਂ ਬਾਅਦ ਅੱਜ ਕਾਂਗਰਸ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ 'ਇਹ ਜਾਲਸਾਜ਼ੀ ਅਤੇ ਹਿੱਤਾ ਦੇ ਟਕਰਾਅ ਦਾ ਮਾਮਲਾ ਹੈ ਅਤੇ ਅਜਿਹੇ 'ਚ ਗੋਇਲ ਨੂੰ ਮੰਤਰੀ ਅਹੁਦੇ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ ਭਾਜਪਾ ਨੇ ਗੋਇਲ ਦੇ ਖਿਲਾਫ ਲੱਗੇ ਦੋਸ਼ਾਂ ਨੂੰ ਖਾਰਜ ਕਰ ਦਿੱਤਾ ਹੈ। ਰਾਹੁਲ ਨੇ ਅੱਜ ਟਵੀਟ ਕਰਕੇ ਦੋਸ਼ ਲਗਾਇਆ ਕਿ, ' ਪੀਊਸ਼ ਗੋਇਲ ਨੇ 48 ਕਰੋੜ ਰੁਪਏ ਦਾ ਘਪਲਾ ਕੀਤਾ ਹੈ ਅਤੇ ਇਹ ਇਕ ਜਾਲਸਾਜ਼ੀ, ਧੋਖਾ,ਹਿੱਤਾ ਦਾ ਟਕਰਾਅ ਅਤੇ ਲਾਲਚ ਦਾ ਮਾਮਲਾ ਹੈ। ਸਬੂਤ ਸਭ ਦੇ ਸਾਹਮਣੇ ਹਨ ਇਸ ਦੇ ਬਾਵਜੂਦ ਮੀਡੀਆ ਇਸ ਸਟੋਰੀ ਨੂੰ ਨਹੀਂ ਫੜੇਗੀ। ਉਨ੍ਹਾਂ ਨੇ ਕਿਹਾ, 'ਗੋਇਲ ਨੂੰ ਅਸਤੀਫਾ ਦੇਣਾ ਚਾਹੀਦੈ।' ਕਾਂਗਰਸ ਨੇਤਾ ਪਵਨ ਖੇੜਾ ਨੇ 28 ਅਪਰੈਲ ਨੂੰ ਕੁਝ ਕਾਗਜ਼ ਜਨਤਕ ਕਰਕੇ ਦੋਸ਼ ਲਗਾਇਆ ਸੀ ਕਿ ਬਿਜਲੀ ਮੰਤਰੀ ਰਹਿੰਦੇ ਹੋਏ ਗੋਇਲ ਨੇ ਆਪਣੀ ਕੰਪਨੀ ਇਕ ਪ੍ਰਾਈਵੇਟ ਕਾਰਪੋਰੇਟ ਗਰੁੱਪ ਨੂੰ ਇਕ ਹਜ਼ਾਰ ਗੁਣਾ ਵਧ ਕੀਮਤ 'ਤੇ ਵੇਚੀ ਅਤੇ ਆਪਣੀ ਜਾਇਦਾਦ ਦੇ ਵੇਰਵੇ ਵਿਚ ਇਸ ਦਾ ਜ਼ਿਕਰ ਨਹੀਂ ਕੀਤਾ। ਭਾਜਪਾ ਨੇ ਇਨ੍ਹਾਂ ਦੋਸ਼ਾਂ ਨੂੰ ਖਾਰਜ ਕੀਤਾ ਹੈ।