ਬਿਜਲੀ ਕਿੱਲਤ ਨੂੰ ਲੈ ਕੇ PM ਮੋਦੀ ''ਤੇ ਵਰ੍ਹੇ ਰਾਹੁਲ, ਕੀਤਾ ਇਹ ਸਵਾਲ
Saturday, Apr 30, 2022 - 05:37 PM (IST)

ਨਵੀਂ ਦਿੱਲੀ (ਵਾਰਤਾ)- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਬਿਜਲੀ ਕਿੱਲਤ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਹਮਲਾ ਬੋਲਿਆ ਹੈ। ਰਾਹੁਲ ਨੇ ਕਿਹਾ ਕਿ ਭਿਆਨਕ ਗਰਮੀ 'ਚ ਦੇਸ਼ ਦੀ ਜਨਤਾ ਨੂੰ ਬਿਜਲੀ ਮੁਹੱਈਆ ਕਰਵਾਉਣ 'ਚ ਅਸਫ਼ਲ ਸ਼੍ਰੀ ਮੋਦੀ ਇਸ ਅਸਫ਼ਲਤਾ ਦਾ ਦੋਸ਼ ਕਿਸ 'ਤੇ ਲਗਾਉਣਗੇ। ਉਨ੍ਹਾਂ ਕਿਹਾ ਕਿ ਸ਼੍ਰੀ ਮੋਦੀ ਹਮੇਸ਼ਾ ਆਪਣੀਆਂ ਕਮੀਆਂ ਲੁਕਾਉਣ ਲਈ ਜ਼ਿੰਮੇਵਾਰੀ ਤੋਂ ਦੌੜਦੇ ਹਨ ਅਤੇ ਕਮੀਆਂ ਦਾ ਠੀਕਰਾ ਦੂਜਿਆਂ ਦੇ ਸਿਰ ਭੰਨਦੇ ਹਨ।
ਉਨ੍ਹਾਂ ਨੇ ਤੰਜ਼ ਕੱਸਦੇ ਹੋਏ ਕਿਹਾ ਕਿ ਕੀ ਬਿਜਲੀ ਦੀ ਪਰੇਸ਼ਾਨੀ ਦਾ ਦੋਸ਼ ਉਹ ਸਾਬਕਾ ਪ੍ਰਧਾਨ ਮੰਤਰੀ ਜਵਾਹਰਲਾਲ ਨਹਿਰੂ, ਜਨਤਾ ਨੂੰ ਜਾਂ ਰਾਜ ਸਰਕਾਰਾਂ ਨੂੰ ਦੇਣਗੇ। ਰਾਹੁਲ ਨੇ ਟਵੀਟ ਕੀਤਾ,''ਪ੍ਰਧਾਨ ਮੰਤਰੀ ਜੀ ਦੇ ਵਾਅਦਿਆਂ ਅਤੇ ਇਰਾਦਿਆਂ ਦਰਮਿਆਨ ਦਾ ਤਾਰ ਤਾਂ ਹਮੇਸ਼ਾ ਤੋਂ ਹੀ ਕੱਟਿਆ ਸੀ। ਮੋਦੀ ਜੀ, ਇਸ ਬਿਜਲੀ ਸੰਕਟ 'ਚ ਤੁਸੀਂ ਆਪਣੀ ਨਾਕਾਮੀ ਲਈ ਕਿਸ ਨੂੰ ਦੋਸ਼ ਦੇਵੋਗੇ। ਨਹਿਰੂ ਜੀ ਨੂੰ। ਰਾਜ ਸਰਕਾਰਾਂ ਨੂੰ ਜਾਂ ਫਿਰ ਜਨਤਾ ਨੂੰ ਹੀ।''
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ