2017 ''ਚ ਰਾਹੁਲ ਨੇ ਮੋਦੀ ਨੂੰ ਦਿੱਤੀ ਸਖਤ ਟੱਕਰ

Thursday, Dec 28, 2017 - 11:39 AM (IST)

ਨਵੀਂ ਦਿੱਲੀ— 3 ਮਹੀਨੇ ਪਹਿਲਾਂ ਅੰਦਾਜਾ ਲਗਾਇਆ ਜਾ ਰਿਹਾ ਸੀ ਕਿ ਚੋਣਾਂ ਦੇ ਨਤੀਜੇ ਇਕ ਤਰਫਾ ਹੋਣਗੇ ਪਰ ਨਤੀਜਿਆਂ ਦੌਰਾਨ ਭਾਜਪਾ-ਕਾਂਗਰਸ ਦਰਮਿਆਨ ਸਖਤ ਟੱਕਰ ਦੇਖਣ ਨੂੰ ਮਿਲੀ। ਜਿੰਨਾ ਸੋਚਿਆ ਜਾ ਰਿਹਾ ਸੀ ਕਾਂਗਰਸ ਪਾਰਟੀ ਦੀ ਹਾਲਤ ਓਨੀ ਖਰਾਬ ਨਹੀਂ ਸੀ। ਰਾਹੁਲ ਗਾਂਧੀ ਦੀ ਜ਼ੋਰਦਾਰ ਮੁਹਿੰਮ ਸਦਕਾ ਮੋਦੀ ਨੂੰ 99 ਸੀਟਾਂ 'ਤੇ ਹੀ ਸਬਰ ਕਰਨਾ ਪਿਆ। ਮੋਦੀ ਸਰਕਾਰ 100 ਦਾ ਅੰਕੜਾ ਵੀ ਨਹੀਂ ਟੱਪ ਸਕੀ। ਜਿਸ ਕਾਰਨ ਚੋਣ ਨਤੀਜਿਆਂ 'ਚ ਮੋਦੀ ਦੀ ਜਿੱਤ ਦੇ ਬਾਵਜੂਦ ਉਨ੍ਹਾਂ ਦੀ ਸਾਖ 'ਚ ਕਮੀ ਆਈ ਹੈ। ਰਾਹੁਲ ਗਾਂਧੀ ਮੋਦੀ ਦੇ ਗੜ੍ਹ 'ਚ ਆਪਣੇ ਪੈਰ ਜਮਾਉਣ 'ਚ ਕਾਫ਼ੀ ਹੱਦ ਤੱਕ ਕਾਮਯਾਬ ਵੀ ਹੋਏ। ਰਾਹੁਲ ਦੇ ਮੁਹਿੰਮ ਪ੍ਰਚਾਰ ਕਾਰਨ ਹੀ ਕਾਂਗਰਸ 79 ਸੀਟਾਂ 'ਤੇ ਜਿੱਤ ਹਾਸਲ ਕਰ ਸਕੀ ਸੀ। 
ਨੋਟਬੰਦੀ ਅਤੇ ਜੀ.ਐੱਸ.ਟੀ. ਨਾਲ ਭਾਜਪਾ ਨੂੰ ਫਾਇਦਾ ਨਹੀਂ ਤਾਂ ਨੁਕਸਾਨ ਵੀ ਨਹੀਂ 
ਨੋਟਬੰਦੀ ਅਤੇ ਜੀ.ਐੱਸ.ਟੀ. ਕਾਰਨ ਪੂਰੇ ਦੇਸ਼ 'ਚ ਆਮ ਲੋਕਾਂ ਅਤੇ ਛੋਟੇ ਤੇ ਮੱਧ ਵਰਗੀ ਵਪਾਰੀਆਂ ਨੂੰ ਕਾਫੀ ਪਰੇਸ਼ਾਨੀ ਅਤੇ ਨੁਕਸਾਨ ਹੋਇਆ। ਸੂਰਤ ਦੇ ਵਪਾਰੀਆਂ ਦਾ ਜੁਝਾਰੂ ਅੰਦੋਲਨ ਬਿਨਾਂ ਕਿਸੇ ਸ਼ੱਕ ਦੇ ਗਵਾਹੀ ਦੇ ਰਿਹਾ ਸੀ ਕਿ ਇਸ ਵਾਰ ਵਪਾਰੀ ਸ਼ਹਿਰ 'ਚ ਭਾਜਪਾ ਨੂੰ ਹਾਰ ਦਾ ਮੂੰਹ ਦੇਖਣਾ ਪਵੇਗਾ ਪਰ ਸੂਰਤ ਨੇ ਹੀ ਕਾਂਗਰਸ ਦੇ ਚੋਣ ਨਤੀਜੇ ਦੀ ਸੂਰਤ ਵਿਗਾੜ ਦਿੱਤੀ। ਨੋਟਬੰਦੀ ਅਤੇ ਜੀ.ਐੱਸ.ਟੀ. ਵਰਗੇ ਫੈਸਲਿਆਂ ਨਾਲ ਭਾਜਪਾ ਨੂੰ ਜੇਕਰ ਕੋਈ ਫਾਇਦਾ ਨਹੀਂ ਹੋਇਆ ਤਾਂ ਨੁਕਸਾਨ ਵੀ ਨਹੀਂ ਹੋਇਆ।
ਕਾਂਗਰਸ ਨੇ ਕਾਫੀ ਚੰਗੇ ਪੱਤੇ ਖੇਡੇ
ਇਸ ਵਿਚ ਕੋਈ ਸ਼ੱਕ ਨਹੀਂ ਕਿ ਕਾਂਗਰਸ ਨੇ ਆਪਣੇ ਪੱਤੇ ਕਾਫੀ ਚੰਗੀ ਤਰ੍ਹਾਂ ਖੇਡ। ਰਾਹੁਲ ਗਾਂਧੀ ਨੇ ਸ਼ੁਰੂ ਤੋਂ ਹੀ ਤੈਅ ਕਰ ਰੱਖਿਆ ਸੀ ਕਿ ਉਹ ਮੋਦੀ ਦੀ ਆਲੋਚਨਾ ਨਹੀਂ ਕਰਨਗੇ, ਕਿਉਂਕਿ ਮੋਦੀ ਦੀ ਪ੍ਰਸਿੱਧੀ ਗੁਜਰਾਤ ਦੇ ਬੇਟੇ ਦੇ ਰੂਪ 'ਚ ਹੈ। ਉਨ੍ਹਾਂ ਨੇ ਸਿਰਫ ਗੁਜਰਾਤ ਮਾਡਲ ਨੂੰ ਆਪਣੀ ਆਲੋਚਨਾ ਦਾ ਕੇਂਦਰ ਬਣਾਇਆ। ਪਹਿਲੇ ਦੌਰ 'ਚ ਕਾਂਗਰਸ ਦਾ ਪ੍ਰਦਰਸ਼ਨ ਬਹੁਤ ਚੰਗਾ ਰਿਹਾ ਪਰ ਦੂਜੇ ਦੌਰ 'ਚ ਮੋਦੀ ਨੇ ਇਸ ਰਣਨੀਤੀ ਨੂੰ ਕੱਟਿਆ ਅਤੇ ਇਸ 'ਚ ਮਣੀਸ਼ੰਕਰ ਅਈਅਰ ਦੀ ਢਿੱਲੀ ਜ਼ੁਬਾਨ ਨੇ ਉਨ੍ਹਾਂ ਦੀ ਮਦਦ ਕੀਤੀ। ਇਸ ਦੌਰ 'ਚ ਮੋਦੀ ਨੇ ਅਹਿਮਦ ਪਟੇਲ ਨੂੰ ਮੁੱਖ ਮੰਤਰੀ ਬਣਾਉਣ ਦੀ ਸਾਜਿਸ਼ ਦਾ ਪਰਦਾਫਾਸ਼ ਕਰ ਕੇ, ਅਈਅਰ ਵੱਲੋਂ ਕਹੇ ਗਏ ਸ਼ਬਦਾਂ ਨੂੰ ਆਪਣੀ ਜਾਤੀ ਨਾਲ ਜੋੜ ਕੇ ਪਾਕਿਸਤਾਨ ਦੇ ਹੱਥ ਦਾ ਸਵਾਲ ਚੁੱਕ ਕੇ ਚੋਣ ਪ੍ਰਚਾਰ ਨੂੰ ਉਹੀ ਮੋੜ ਦੇ ਦਿੱਤਾ, ਜਿਸ ਤੋਂ ਕਾਂਗਰਸ ਬਚਣਾ ਚਾਹੁੰਦੀ ਸੀ। ਇਸ ਲਈ ਦੂਜੇ ਦੌਰ 'ਚ ਭਾਜਪਾ ਕਾਂਗਰਸ ਤੋਂ ਅੱਗੇ ਨਿਕਲ ਗਈ।
ਆਪਣੀਆਂ ਕਮਜ਼ੋਰੀਆਂ ਕਾਰਨ ਹਾਰੀ ਕਾਂਗਰਸ
ਮਣੀਸ਼ੰਕਰ ਅਈਅਰ ਦੇ ਬਿਆਨ ਅਤੇ ਹਾਰਦਿਕ ਪਟੇਲ ਦੀਆਂ ਸਾਹਮਣੇ ਆਈਆਂ ਸੈਕਸ ਸੀਡੀਜ਼ ਕਾਰਨ ਕਾਂਗਰਸ ਨੇ ਭਾਜਪਾ ਨੂੰ ਇਸ ਦੇ ਗੜ੍ਹ 'ਚ ਹਰਾਉਣ ਦਾ ਸੁਨਹਿਰਾ ਮੌਕਾ ਗੁਆ ਲਿਆ। 
ਰਾਹੁਲ ਨੇ 27 ਮੰਦਰਾਂ 'ਚ ਟੇਕਿਆ ਮੱਥਾ
ਗੁਜਰਾਤ ਚੋਣ ਪ੍ਰਚਾਰ ਦੌਰਾਨ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ 85 ਦਿਨਾਂ 'ਚ 27 ਮੰਦਰਾਂ 'ਚ ਮੱਥਾ ਟੇਕਿਆ। ਰਾਹੁਲ ਗਾਂਧੀ ਮੰਦਰ-ਮੰਦਰ ਜਾ ਰਹੇ ਸਨ ਅਤੇ ਭਾਜਪਾ ਦੀ ਧੜਕਨ ਵਧ ਰਹੀ ਸੀ। ਰਾਹੁਲ ਗਾਂਧੀ ਦੇ ਮੰਦਰ ਜਾਣ 'ਤੇ ਕਾਈ ਬਵਾਲ ਵੀ ਹੋਇਆ ਸੀ। ਰਾਹੁਲ ਦੇ ਮੰਦਰਾਂ 'ਚ ਜਾਣ ਕਾਰਨ ਹੀ ਉਨ੍ਹਾਂ ਨੂੰ 79 ਸੀਟਾਂ ਹਾਸਲ ਹੋਈਆਂ। 
ਮੋਦੀ ਦੇ ਟਿੱਪਣੀ ਕਰਨ ਵਾਲੇ ਰਾਹੁਲ ਨੇ ਖੁਦ ਲਿਆ ਮੰਦਰਾਂ ਦਾ ਸਹਾਰਾ
ਨਰਿੰਦਰ ਮੋਦੀ ਦੇ ਮੰਦਰ ਜਾਣ 'ਤੇ ਟਿੱਪਣੀ ਕਰਨ ਵਾਲੇ ਰਾਹੁਲ ਨੇ ਗੁਜਰਾਤ ਚੋਣਾਂ 'ਚ ਖੁਦ ਮੰਦਰਾਂ ਦਾ ਸਹਾਰਾ ਲਿਆ। ਉਸ ਨੇ ਕੁੱਲ 27 ਮੰਦਰਾਂ 'ਚ ਮੱਥਾ ਟੇਕਿਆ। ਇਸੇ ਸਾਲ 16 ਦਸੰਬਰ ਨੂੰ ਰਾਹੁਲ ਗਾਂਧੀ ਨੇ ਕਾਂਗਰਸ ਦੇ ਪ੍ਰਧਾਨ ਵਜੋਂ ਕਾਰਜਭਾਰ ਸੰਭਾਲਿਆ ਅਤੇ ਸੋਨੀਆ ਗਾਂਧੀ ਰਿਟਾਇਰ ਹੋ ਗਈ।


Related News