ਪੀ.ਐੈੱਮ. ਦੇ ਗਲੇ ਲੱਗਣ ਤੋਂ ਬਾਅਦ ਰਾਹੁਲ ਨੇ ਕਿਹਾ-ਪਿਆਰ ਨਾਲ ਹੋਵੇਗਾ ਦੇਸ਼ ਦਾ ਨਿਰਮਾਣ

Saturday, Jul 21, 2018 - 05:50 PM (IST)

ਨਵੀਂ ਦਿੱਲੀ— 'ਬੇਭੋਰਸਗੀ ਮਤੇ' 'ਤੇ ਹੋਈ ਚਰਚਾ 'ਚ ਹਿੱਸਾ ਲੈਣ ਤੋਂ ਬਾਅਦ ਸਦਨ 'ਚ ਪੀ.ਐੈੱਮ. ਨਰਿੰਦਰ ਮੋਦੀ ਦੀ ਸੀਟ 'ਤੇ ਜਾ ਕੇ ਉਨ੍ਹਾਂ ਨੂੰ ਗਲੇ ਲਗਾਉਣ ਦੇ ਅਗਲੇ ਦਿਨ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ, ''ਦੇਸ਼ ਨਿਰਮਾਣ ਦਾ ਇਕਤਰਫਾ ਰਸਤਾ ਲੋਕਾਂ ਦਾ ਪਿਆਰ ਅਤੇ ਹਮਦਰਦੀ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨਮੰਤਰੀ ਨਰਿੰਦਰ ਮੋਦੀ ਆਪਣੇ ਬਿਆਨ ਲਈ ਕੁਝ ਲੋਕਾਂ 'ਚ ਮੌਜੂਦ 'ਨਫ਼ਰਤ, ਡਰ ਅਤੇ ਗੁੱਸੇ' ਦਾ ਇਸਤੇਮਾਲ ਕਰਦੇ ਹਨ ਅਤੇ ਸ਼ੁੱਕਰਵਾਰ ਦਾ ਬੇਭੋਰਸਗੀ ਮਤਾ ਇਸ ਨੂੰ ਲੈ ਕੇ ਕਾਂਗਰਸ ਪਿਆਰ ਅਤੇ ਹਮਦਰਦੀ ਨਾਲ ਉਸ ਦਾ ਵਿਰੋਧ ਕਰ ਰਹੀ ਸੀ।


ਰਾਹੁਲ ਨੇ ਟਵੀਟ ਕੀਤਾ, ''ਸੰਸਦ 'ਚ ਕਲ ਦੀ ਚਰਚਾ ਦਾ ਵਿਸ਼ਾ...ਪ੍ਰਧਾਨਮੰਤਰੀ ਆਪਣੇ ਬਿਆਨ ਲਈ ਕੁਝ ਲੋਕਾਂ 'ਚ ਮੌਜੂਦ ਨਫ਼ਰਤ, ਡਰ, ਅਤੇ ਗੁੱਸੇ' ਦਾ ਇਸਤੇਮਾਲ ਕਰਦੇ ਹਨ। ਅਸੀਂ ਇਹ ਸਾਬਿਤ ਕਰਨ ਜਾ ਰਹੇ ਹਾਂ ਕਿ ਪਿਆਰ ਅਤੇ ਹਮਦਰਦੀ ਸਾਰੇ ਭਾਰਤੀਆਂ ਦੇ ਦਿਲ 'ਚ ਹੈ ਅਤੇ ਦੇਸ਼ ਦੇ ਨਿਰਮਾਣ ਦਾ ਇਕਤਰਫਾ ਇਹ ਹੀ ਰਸਤਾ ਹੈ।''


Related News