3 ਫਰਵਰੀ ਨੂੰ ਛੱਤੀਸਗੜ੍ਹ ਦੇ ਦੌਰੇ ’ਤੇ ਜਾਣਗੇ ਰਾਹੁਲ ਗਾਂਧੀ, ਇਸ ਯੋਜਨਾ ਦੀ ਕਰਨਗੇ ਸ਼ੁਰੂਆਤ

Saturday, Jan 29, 2022 - 01:49 PM (IST)

3 ਫਰਵਰੀ ਨੂੰ ਛੱਤੀਸਗੜ੍ਹ ਦੇ ਦੌਰੇ ’ਤੇ ਜਾਣਗੇ ਰਾਹੁਲ ਗਾਂਧੀ, ਇਸ ਯੋਜਨਾ ਦੀ ਕਰਨਗੇ ਸ਼ੁਰੂਆਤ

ਨੈਸ਼ਨਲ ਡੈਸਕ— ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ 3 ਫਰਵਰੀ ਨੂੰ ਇਕ ਦਿਨੀਂ ਦੌਰੇ ’ਤੇ ਛੱਤੀਸਗੜ੍ਹ ਜਾਣਗੇੇ। ਅਧਿਕਾਰਕ ਸੂਤਰਾਂ ਨੇ ਅੱਜ ਇੱਥੇ ਇਸ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਰਾਹੁਲ ਗਾਂਧੀ 3 ਫਰਵਰੀ ਨੂੰ ਰਾਏਪੁਰ ਜਾਣਗੇ ਅਤੇ ਸਾਇੰਸ ਕਾਲਜ ਮੈਦਾਨ ’ਚ ਰਾਜ ਸਰਕਾਰ ਦੀ ਮਹੱਤਵਪੂਰਨ ਰਾਜੀਵ ਗਾਂਧੀ ਭੂਮੀ ਰਹਿਤ ਕ੍ਰਿਸ਼ੀ ਮਜ਼ਦੂਰ ਨਿਆਏ ਯੋਜਨਾ ਦੀ ਸ਼ੁਰੂਆਤ ਕਰਨਗੇ।

ਇਸ ਮੌਕੇ ’ਤੇ ਉਹ ਕਿਸਾਨਾਂ ਨੂੰ ਵੀ ਸੰਬੋਧਿਤ ਕਰਨਗੇ। ਮੁੱਖ ਮੰਤਰੀ ਭੂਪੇਸ਼ ਬਘੇਲ ਨੇ ਪਿਛਲੇ ਸਾਲ ਭੂਮੀ ਰਹਿਤ ਮਜ਼ਦੂਰਾਂ ਲਈ ਇਸ ਯੋਜਨਾ ਦਾ ਐਲਾਨ ਕੀਤਾ ਸੀ। ਰਾਹੁਲ ਗਾਂਧੀ ਸ਼ਾਮ ਨੂੰ ਮੁੱਖ ਮਤੰਰੀ ਬਘੇਲ ਦੇ ਪੁੱਤਰ ਦੇ ਵਿਵਾਹ ਪ੍ਰੋਗਰਾਮ ’ਚ ਸ਼ਾਮਲ ਹੋਣਗੇ ਅਤੇ ਇਸ ਦੇ ਤੁਰੰਤ ਬਾਅਦ ਦਿੱਲੀ ਰਵਾਨਾ ਹੋ ਜਾਣਗੇ।


author

Rakesh

Content Editor

Related News