ਰਾਹੁਲ ਗਾਂਧੀ 31 ਅਗਸਤ ਨੂੰ ਚੀਨ ਦੇ ਰਸਤੇ ਜਾਣਗੇ ਕੈਲਾਸ਼ ਮਾਨਸਰੋਵਰ

Wednesday, Aug 29, 2018 - 03:58 PM (IST)

ਰਾਹੁਲ ਗਾਂਧੀ 31 ਅਗਸਤ ਨੂੰ ਚੀਨ ਦੇ ਰਸਤੇ ਜਾਣਗੇ ਕੈਲਾਸ਼ ਮਾਨਸਰੋਵਰ

ਨਵੀਂ ਦਿੱਲੀ— ਕਾਂਗਰਸ ਨੇਤਾ ਰਾਹੁਲ ਗਾਂਧੀ 31 ਅਗਸਤ ਨੂੰ ਕੈਲਾਸ਼ ਮਾਨਸਰੋਵਰ ਯਾਤਰਾ 'ਤੇ ਜਾਣਗੇ। ਦੱਸਿਆ ਜਾ ਰਿਹਾ ਹੈ ਕਿ ਕਾਂਗਰਸ ਨੇਤਾ ਨੇਪਾਲ ਨਹੀਂ ਸਗੋਂ ਚੀਨ ਦੇ ਰਸਤੇ ਕੈਲਾਸ਼ ਮਾਨਸਰੋਵਰ ਯਾਤਰਾ 'ਤੇ ਜਾਣਗੇ। ਰਾਹੁਲ ਗਾਂਧੀ ਨੇ ਕਰਨਾਟਕ ਚੋਣਾਂ ਦੌਰਾਨ ਕੈਲਾਸ਼ ਮਾਨਸਰੋਵਰ ਯਾਤਰਾ ਜਾਣ ਦਾ ਐਲਾਨ ਕੀਤਾ ਸੀ। ਰਾਹੁਲ ਗਾਂਧੀ ਨੇ ਕਰਨਾਟਕ ਚੋਣਾਂ ਦੌਰਾਨ ਕਿਹਾ ਸੀ ਕਿ ਉਹ ਕੈਲਾਸ਼ ਮਾਨਸਰੋਵਰ ਦੀ ਯਾਤਰਾ 'ਤੇ ਜਾਣਗੇ। 

ਰਾਹੁਲ ਨੇ ਕਿਹਾ ਸੀ ਕਿ ਪ੍ਰਚਾਰ ਦੌਰਾਨ ਉਨ੍ਹਾਂ ਦਾ ਜਹਾਜ ਅਚਾਨਕ ਕਈ ਹਜ਼ਾਰ ਫੁੱਟ ਥੱਲੇ ਚਲਿਆ ਗਿਆ ਸੀ ਉਦੋਂ ਉਨ੍ਹਾਂ ਨੂੰ ਭਗਵਾਨ ਸ਼ਿਵ ਯਾਦ ਆਏ ਅਤੇ ਉਨ੍ਹਾਂ ਨੇ ਕੈਲਾਸ਼ ਮਾਨਸਰੋਵਰ ਜਾਣ ਦਾ ਠਾਨ ਲਈ। ਹਾਲਾਂਕਿ ਉਹ ਕੈਲਾਸ਼ ਮਾਨਸਰੋਵਰ ਦੀ ਯਾਤਰਾ ਦਾ ਇਰਾਦਾ ਗੁਜਰਾਤ ਚੋਣਾਂ ਤੋਂ ਵੀ ਪਹਿਲਾਂ ਬਣਾ ਚੁੱਕੇ ਸਨ। ਅਸਲ 'ਚ ਉਨ੍ਹਾਂ ਨੇ ਇਹ ਯਾਤਰਾ 2017 ਦੇ ਜੂਨ-ਜੁਲਾਈ 'ਚ ਕਰਨੀ ਸੀ ਪਰ ਲਗਾਤਾਰ ਚੋਣਾਂ ਦੀ ਵਿਅਸਤਾਵਾਂ ਦੀ ਵਜ੍ਹਾ ਨਾਲ ਰਾਹੁਲ ਇਸ ਲਈ ਸਮਾਂ ਨਹੀਂ ਕੱਢ ਸਕੇਂ। ਰਾਹੁਲ ਗਾਂਧੀ ਫਿਲਹਾਲ ਕੇਰਲ 'ਚ ਹੜ੍ਹ ਪੀੜਤਾਂ ਨਾਲ ਮਿਲ ਰਹੇ ਹਨ ਅਤੇ ਹੜ੍ਹ ਵਾਲੇ ਇਲਾਕਿਆਂ ਦਾ ਜ਼ਾਇਜਾ ਲੈ ਰਹੇ ਹਨ। 

ਗੁਜਰਾਤ ਚੋਣਾਂ ਦੌਰਾਨ ਰਾਹੁਲ ਖੁਦ ਨੂੰ ਜਨੇਊਧਾਰੀ ਹਿੰਦੂ ਸ਼ਿਵਭਗਤ ਦੱਸ ਚੁਕੇ ਹਨ। ਰਾਹੁਲ ਰੁਦਰਾਕਸ਼ ਦੀ ਮਾਲਾ ਵੀ ਪਹਿਨਦੇ ਹਨ, ਜੋ ਗੁਜਰਾਤ 'ਚ ਪ੍ਰਚਾਰ ਦੇ ਆਖਿਰੀ ਦਿਨ ਪ੍ਰੈੱਸ ਕਾਨਫਰੰਸ 'ਚ ਨਜ਼ਰ ਵੀ ਆਈ ਸੀ।


Related News