ਗੁਜਰਾਤ 'ਚ ਅੱਜ 2 ਜਨ ਸਭਾਵਾਂ ਨੂੰ ਸੰਬੋਧਨ ਕਰਨਗੇ ਰਾਹੁਲ ਗਾਂਧੀ

Monday, Nov 21, 2022 - 10:20 AM (IST)

ਅਹਿਮਦਾਬਾਦ (ਭਾਸ਼ਾ)- ਕਾਂਗਰਸ ਨੇਤਾ ਰਾਹੁਲ ਗਾਂਧੀ ਭਾਜਪਾ ਸ਼ਾਸਿਤ ਗੁਜਰਾਤ 'ਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਪਾਰਟੀ ਉਮੀਦਵਾਰਾਂ ਦੇ ਪ੍ਰਚਾਰ ਲਈ ਸੋਮਵਾਰ ਨੂੰ ਸੂਬੇ 'ਚ 2 ਜਨਸਭਾਵਾਂ ਨੂੰ ਸੰਬੋਧਨ ਕਰਨਗੇ। ਰਾਹੁਲ ਦਾ ਪਿਛਲੇ ਢਾਈ ਮਹੀਨਿਆਂ 'ਚ ਗੁਜਰਾਤ ਦਾ ਇਹ ਦੂਜਾ ਦੌਰਾ ਹੋਵੇਗਾ। ਹਾਲਾਂਕਿ ਚੋਣ ਪ੍ਰਚਾਰ ਲਈ ਉਹ ਪਹਿਲੀ ਵਾਰ ਇੱਥੇ ਆਉਣਗੇ। 

ਇਹ ਵੀ ਪੜ੍ਹੋ : ਅੰਦੋਲਨ ਦੇ ਇਕ ਸਾਲ ਬਾਅਦ ਮੁੜ ਸਿੰਘੂ ਬਾਰਡਰ 'ਤੇ ਇਕੱਠੇ ਹੋਣਗੇ ਕਿਸਾਨ

ਪਾਰਟੀ ਵਲੋਂ ਸਾਂਝੇ ਕੀਤੇ ਪ੍ਰੋਗਰਾਮ ਅਨੁਸਾਰ, ਉਹ ਸੂਰਤ ਜ਼ਿਲ੍ਹੇ ਦੇ ਮਹੁਆ ਅਤੇ ਰਾਜਕੋਟ ਸ਼ਹਿਰ 'ਚ ਰੈਲੀਆਂ ਨੂੰ ਸੰਬੋਧਨ ਕਰਨਗੇ। ਗਾਂਧੀ ਇੰਨੀਂ ਦਿਨੀਂ ਕਾਂਗਰਸ ਦੀ 'ਭਾਰਤ ਜੋੜੋ ਯਾਤਰਾ' ਦੀ ਅਗਵਾਈ ਕਰ ਰਹੇ ਹਨ, ਜੋ ਕਾਂਗਰਸ ਦੀ ਇਕ ਜਨ ਸੰਪਰਕ ਪਹਿਲ ਹੈ। ਯਾਤਰਾ ਦੀ ਸ਼ੁਰੂਆਤ 7 ਸਤੰਬਰ ਨੂੰ ਕੀਤੀ ਗਈ ਸੀ। ਉਹ ਪਿਛਲੀ ਵਾਰ 5 ਸਤੰਬਰ ਨੂੰ ਗੁਜਰਾਤ ਆਏ ਸਨ, ਜਦੋਂ ਉਨ੍ਹਾਂ ਨੇ ਅਹਿਮਦਾਬਾਦ 'ਚ ਬੂਥ ਪੱਥਰੀ ਪਾਰਟੀ ਵਰਕਰ ਦੀ ਇਕ ਸਭਾ ਨੂੰ ਸੰਬੋਧਨ ਕੀਤਾ ਸੀ। ਗੁਜਰਾਤ ਦੀ 182 ਮੈਂਬਰੀ ਵਿਧਾਨ ਸਭਾ ਲਈ 2 ਪੜਾਵਾਂ 'ਚ ਇਕ ਅਤੇ 5 ਦਸੰਬਰ ਨੂੰ ਚੋਣਾਂ ਹੋਣਗੀਆਂ, ਜਦੋਂ ਕਿ ਵੋਟਾਂ ਦੀ ਗਿਣਤੀ 8 ਦਸੰਬਰ ਨੂੰ ਕੀਤੀ ਜਾਵੇਗੀ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News