ਮਨਮੋਹਨ ਸਰਕਾਰ 'ਚ ਤਿੰਨ ਵਾਰ ਹੋਈ ਸੀ ਸਰਜੀਕਲ ਸਟਰਾਈਕ : ਰਾਹੁਲ ਗਾਂਧੀ

Saturday, Dec 01, 2018 - 01:13 PM (IST)

ਮਨਮੋਹਨ ਸਰਕਾਰ 'ਚ ਤਿੰਨ ਵਾਰ ਹੋਈ ਸੀ ਸਰਜੀਕਲ ਸਟਰਾਈਕ : ਰਾਹੁਲ ਗਾਂਧੀ

ਨਵੀਂ ਦਿੱਲੀ— ਰਾਜਸਥਾਨ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਉਮੀਦਵਾਰਾਂ ਦੇ ਪੱਖ 'ਚ ਪ੍ਰਚਾਰ ਕਰਨ ਲਈ ਪਾਰਟੀਆਂ ਨੇ ਪੂਰੀ ਤਾਰਕ ਲੱਗਾ ਦਿੱਤੀ ਹੈ। ਇਸ ਦੇ ਚਲਦੇ ਅਖਿਲ ਭਾਰਤੀ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਹੁਲ ਗਾਂਧੀ 1 ਦਸੰਬਰ ਨੂੰ ਪ੍ਰਦੇਸ਼ ਦੇ ਦੌਰੇ 'ਤੇ ਹਨ । ਰਾਹੁਲ ਗਾਂਧੀ ਨੇ ਉਦੇਪੁਰ 'ਚ ਬਿਜਨੇਸ ਕਮਿਊਨਿਟੀ ਪ੍ਰੋਫੈਸ਼ਨਲਿਸਟ ਮੀਟ ਦੌਰਾਨ ਕਾਰੋਬਾਰੀਆਂ ਨਾਲ ਗੱਲਬਾਤ ਕੀਤੀ। ਉਨ੍ਹਾਂ ਨੇ ਕਿਹਾ ਕਿ ਹਿੰਦੁਸਤਾਨ 'ਚ ਸਭ ਤੋਂ ਬਿਹਤਰ ਸੰਸਥਾਨ ਸਰਕਾਰੀ ਹੈ।

ਕਾਂਗਰਸ ਪ੍ਰਧਾਨ ਨੇ ਪ੍ਰਧਾਨ ਮੰਤਰੀ ਮੋਦੀ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ ਉਹ ਖੁਦ ਨੂੰ ਹਿੰਦੂ ਕਹਿੰਦੇ ਹਨ ਪਰ ਉਹ ਇਸ ਦੀਆਂ ਮੂਲ ਗੱਲਾਂ ਵੀ ਨਹੀਂ ਸਮਝਦੇ।  ਉਨ੍ਹਾਂ ਨੇ ਕਿਹਾ ਕਿ ਸਪ੍ਰੰਗ ਸਰਕਾਰ ਦੇ ਸਮੇਂ ਐੱਨ.ਪੀ.ਏ. ਦੋ ਲੱਖ ਕਰੋੜ ਰੁਪਏ ਸੀ ਮੋਦੀ ਸਰਕਾਰ ਦੇ ਚਾਰ ਸਾਲ ਐੱਨ.ਪੀ.ਏ. 12 ਲੱਖ ਕਰੋੜ ਰੁਪਏ ਹੋ ਗਿਆ। ਰਾਹੁਲ ਗਾਂਧੀ ਨੇ ਦੋਸ਼ ਲਗਾਇਆ ਕਿ ਮੋਦੀ ਸਰਕਾਰ ਨੇ ਸਰਜੀਕਲ ਸਟਰਾਈਕ ਦਾ ਰਾਜਨੀਤੀਕਰਨ ਕੀਤਾ। ਉਨ੍ਹਾਂ ਨੇ ਕਿਹਾ ਕਿ ਯੂ.ਪੀ.ਏ ਸ਼ਾਸਨ 'ਚ 3 ਵਾਰ ਸਰਜੀਕਲ ਸਟਰਾਈਕ ਹੋਈ ਪਰ ਅਸੀਂ ਕਦੇ ਵੀ ਇਸ ਦਾ ਰਾਜਨੀਤੀਕਰਨ ਨਹੀਂ ਕੀਤਾ। 

ਰਾਹੁਲ ਗਾਂਧੀ ਨੇ ਕਿਹਾ ਕਿ ਨੋਟਬੰਦੀ ਅਤੇ ਜੀ.ਐੱਸ. ਟੀ ਦੇ ਬਾਰੇ 'ਚ ਹਿੰਦੁਸਤਾਨ ਦੀ ਜਨਤਾ ਭ੍ਰਮ 'ਚ ਹੈ। ਚਾਹੇ ਨੋਟਬੰਦੀ ਹੋਵੇ ਜਾਂ ਗੱਬਰ ਸਿੰਘ ਟੈਕਸ ਦੋਹਾਂ ਦਾ ਟੀਚਾ ਵੱਡੀਆਂ-ਵੱਡੀਆਂ ਕੰਪਨੀਆਂ ਲਈ ਰਸਤਾ ਖੋਲ੍ਹਣਾ ਸੀ। ਇਸ ਦਾ ਮਕਸਦ ਸੀ ਕਿ ਹਿੰਦੁਸਤਾਨ ਦੇ ਵੱਡੇ 15 ਉਦਯੋਗਪਤੀਆਂ ਨੂੰ ਮੌਕਾ ਦਿੱਤਾ ਜਾਵੇ। ਦੱਸ ਦੇਈਏ ਕਿ ਇਸ ਤੋਂ ਬਾਅਦ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਚਿਤੌੜਗੜ੍ਹ 'ਚ ਜਨਸਭਾ ਨੂੰ ਸੰਬੋਧਿਤ ਕਰਨਗੇ। ਅਖੀਰ 'ਚ ਉਹ ਜਨਸਭਾ ਨੂੰ ਸੰਬੋਧਿਤ ਕਰਨ ਹਨੂਮਾਨ ਗੜ੍ਹ ਸਥਿਤ ਦੁਸਹਿਰਾ ਗ੍ਰਾਊਂਡ ਪਹੁੰਚਣਗੇ।


author

Neha Meniya

Content Editor

Related News