ਹੱਥ 'ਚ ਦਾਤਰੀ ਤੇ ਸਿਰ 'ਤੇ ਸਾਫਾ ਬੰਨ੍ਹ ਖੇਤਾਂ 'ਚ ਝੋਨੇ ਦੀ ਕਟਾਈ ਕਰਦੇ ਆਏ ਨਜ਼ਰ ਰਾਹੁਲ ਗਾਂਧੀ

Sunday, Oct 29, 2023 - 01:41 PM (IST)

ਹੱਥ 'ਚ ਦਾਤਰੀ ਤੇ ਸਿਰ 'ਤੇ ਸਾਫਾ ਬੰਨ੍ਹ ਖੇਤਾਂ 'ਚ ਝੋਨੇ ਦੀ ਕਟਾਈ ਕਰਦੇ ਆਏ ਨਜ਼ਰ ਰਾਹੁਲ ਗਾਂਧੀ

ਰਾਏਪੁਰ- ਛੱਤੀਸਗੜ੍ਹ 'ਚ ਵਿਧਾਨ ਸਭਾ ਚੋਣਾਂ ਜਿਵੇਂ-ਜਿਵੇਂ ਨੇੜੇ ਆ ਰਹੀਆਂ ਹਨ, ਉਵੇਂ ਹੀ ਸਿਆਸਤ ਤੇਜ਼ ਹੁੰਦੀ ਜਾ ਰਹੀ ਹੈ। ਪ੍ਰਦੇਸ਼ ਪੱਧਰ ਤੋਂ ਲੈ ਕੇ ਦੇਸ਼ ਦੇ ਨੇਤਾ ਵੋਟਰਾਂ ਨੂੰ ਲੁਭਾਉਣ ਲਈ ਕਈ ਹੱਥਕੰਡੇ ਅਪਣਾ ਰਹੇ ਹਨ। ਇਸ ਦਰਮਿਆਨ ਕਾਂਗਰਸ ਨੇਤਾ ਰਾਹੁਲ ਗਾਂਧੀ 28 ਅਕਤੂਬਰ ਤੋਂ ਦੋ ਦਿਨਾਂ ਚੋਣਾਵੀ ਸਭਾ ਨੂੰ ਸੰਬੋਧਿਤ ਕਰਨ ਛੱਤੀਸਗੜ੍ਹ ਪਹੁੰਚੇ ਹਨ। 

ਇਹ ਵੀ ਪੜ੍ਹੋ- ਕੇਰਲ 'ਚ ਈਸਾਈਆਂ ਦੀ ਪ੍ਰਾਰਥਨਾ ਸਭਾ 'ਚ ਹੋਇਆ ਜ਼ੋਰਦਾਰ ਧਮਾਕਾ, ਇਕ ਦੀ ਮੌਤ

PunjabKesari

ਰਾਹੁਲ ਗਾਂਧੀ ਐਤਵਾਰ ਸਵੇਰੇ ਰਾਜਧਾਨੀ ਦੇ ਨਵਾ ਰਾਏਪੁਰ ਨਾਲ ਲੱਗਦੇ ਕਠੀਆ ਪਿੰਡ ਕਿਸਾਨਾਂ ਵਿਚਾਲੇ ਪਹੁੰਚੇ। ਰਾਹੁਲ ਨੇ ਹੱਥ 'ਚ ਦਾਤਰੀ ਤੇ ਸਿਰ 'ਚੇ ਸਾਫਾ ਬੰਨ੍ਹ ਕੇ ਖੇਤਾਂ ਵਿਚ ਕਿਸਾਨਾਂ ਨਾਲ ਝੋਨੇ ਦੀ ਕਟਾਈ ਕੀਤੀ। ਇਸ ਦੌਰਾਨ ਮੁੱਖ ਮੰਤਰੀ ਭੁਪੇਸ਼ ਬਘੇਲ ਵੀ ਮੌਜੂਦ ਸਨ। ਰਾਹੁਲ ਨੇ ਕਿਸਾਨਾਂ ਅਤੇ ਮਜ਼ਦੂਰਾਂ ਨਾਲ ਚਰਚਾ ਕੀਤੀ। 

ਇਹ ਵੀ ਪੜ੍ਹੋ-  ਸਰਕਾਰ ਦਾ ਵੱਡਾ ਫ਼ੈਸਲਾ; ਹੁਣ ਮੁਲਾਜ਼ਮਾਂ ਨੂੰ ਵਿਆਹ ਲਈ ਲੈਣੀ ਪਵੇਗੀ ਸਰਕਾਰ ਤੋਂ ਮਨਜ਼ੂਰੀ

PunjabKesari

ਚਰਚਾ ਦੌਰਾਨ ਝੋਨੇ ਦੀ ਕਟਾਈ ਵਾਲੇ ਮਜ਼ਦੂਰਾਂ ਨੇ ਰਾਹੁਲ ਨਾਲ ਮਜ਼ਦੂਰੀ ਵਧਾਉਣ ਦੀ ਮੰਗ ਕੀਤੀ। ਇਸ ਦੌਰਾਨ ਰਾਹੁਲ ਨੇ ਮੈਨੀਫੈਸਟੋ ਵਿਚ ਮਜ਼ਦੂਰੀ ਵਧਾਉਣ ਲਈ ਭੁਪੇਸ਼ ਬਘੇਲ ਨੂੰ ਕਿਹਾ। ਰਾਹੁਲ ਨੇ ਕਿਹਾ- ਕਿਸਾਨ ਖੁਸ਼ਹਾਲ ਤਾਂ ਭਾਰਤ ਖੁਸ਼ਹਾਲ। ਰਾਹੁਲ ਨੇ ਟਵੀਟ ਕੀਤਾ ਕਿ ਛੱਤੀਸਗੜ੍ਹ ਦਾ ਕਿਸਾਨ ਸੰਤੁਸ਼ਟ ਹੈ, ਕਾਂਗਰਸ ਸਰਕਾਰ ਦੀਆਂ ਯੋਜਨਾਵਾਂ ਤੋ, ਉਨ੍ਹਾਂ ਨੂੰ ਮਿਲ ਰਹੀਆਂ ਸਹੂਲਤਾਂ ਤੋਂ। ਉਨ੍ਹਾਂ ਦਾ ਵੀ ਕਹਿਣਾ ਹੈ ਕਿ ਫਿਰ ਤੋਂ ਇਕ ਵਾਰ, ਭਰੋਸੇ ਦੀ ਸਰਕਾਰ। 

ਇਹ ਵੀ ਪੜ੍ਹੋ- ਸੂਰਤ 'ਚ ਇਕ ਹੀ ਪਰਿਵਾਰ ਦੇ 7 ਮੈਂਬਰਾਂ ਨੇ ਕੀਤੀ ਖ਼ੁਦਕੁਸ਼ੀ, ਮਰਨ ਵਾਲਿਆਂ 'ਚ 3 ਬੱਚੇ ਵੀ ਸ਼ਾਮਲ

PunjabKesari
 
 


author

Tanu

Content Editor

Related News