ਗਲੋਬਲ ਹੰਗਰ ਇੰਡੈਕਸ ''ਚ ਭਾਰਤ ਦੀ ਰੈਂਕਿੰਗ ਡਿੱਗਣ ''ਤੇ ਰਾਹੁਲ ਨੇ ਕੀਤਾ ਇਹ ਟਵੀਟ

10/16/2019 11:23:27 PM

ਨਵੀਂ ਦਿੱਲੀ — ਗਲੋਬਲ ਹੰਗਰ ਇੰਡੈਕਸ 'ਚ ਭਾਰਤ ਦੇ 102ਵੇਂ ਸਥਾਨ 'ਤੇ ਪਹੁੰਚ ਜਾਣ ਨਾਲ ਜੁੜੀ ਖਬਰ ਨੂੰ ਲੈ ਕੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਟਵੀਟ ਕੀਤਾ ਹੈ। ਰਾਹੁਲ ਨੇ ਲਿਖਿਆ ਹੈ ਕਿ- 'ਭਾਰਤ ਦੀ ਸਾਲ 2014 ਤੋਂ ਗਲੋਬਲ ਹੰਗਰ ਇੰਡੈਕਸ 'ਚ ਲਗਾਤਾਰ ਹੇਠਾਂ ਜਾ ਰਿਹਾ ਹੈ। ਹੁਣ ਇਹ 117 'ਚੋਂ 102 ਨੰਬਰ 'ਤੇ ਆ ਗਿਆ ਹੈ। ਇਸ ਰੈਂਕਿੰਗ ਨਾਲ ਸਰਕਾਰ ਦੀ ਨੀਤੀ 'ਚ ਭਾਰੀ ਅਸਫਲਤਾ ਦਾ ਪਤਾ ਚੱਲਦਾ ਹੈ ਅਤੇ ਪੀ.ਐੱਮ. ਮੋਦੀ ਦੇ ਖੋਖਲੇ 'ਸਬਕਾ ਸਾਥ' ਦੇ ਦਾਅਵੇ 'ਤੇ ਲਗਾਮ ਲੱਗ ਜਾਂਦੀ ਹੈ।'

ਉਥੇ ਹੀ ਕਾਂਗਰਸ ਦੇ ਸੀਨੀਅਰ ਨੇਤਾ ਕਪਿਲ ਸਿੱਬਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਤੰਜ ਕੱਸਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਰਾਜਨੀਤੀ 'ਤੇ ਘੱਟ ਅਤੇ ਬੱਚਿਆਂ 'ਤੇ ਜ਼ਿਆਦਾ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਨੇ ਟਵੀਟ ਕਰ ਕਿਹਾ, 'ਮੋਦੀ ਜੀ: ਰਾਜਨੀਤੀ 'ਤੇ ਘੱਟ ਅਤੇ ਸਾਡੇ ਬੱਚਿਆਂ 'ਤੇ ਜ਼ਿਆਦਾ ਧਿਆਨ ਦਿਓ। ਉਹ ਸਾਡਾ ਭਵਿੱਖ ਹੈ।'

ਸਿੱਬਲ ਨੇ ਦਾਅਵਾ ਕੀਤਾ, 'ਗਲੋਬਲ ਹੰਗਰ ਇੰਡੈਕਸ 'ਚ ਭਾਰਤ ਫਿਸਲ ਗਿਆ ਹੈ। 2010 'ਚ ਭਾਰਤ 95ਵੇਂ ਸਥਾਨ 'ਤੇ ਸੀ ਅਤੇ 2019 'ਚ 102ਵੇਂ ਸਥਾਨ 'ਤੇ ਹੈ। 93 ਫੀਸਦੀ ਬੱਚਿਆਂ ਨੂੰ ਘੱਟ ਤੋਂ ਘੱਟ ਖੁਰਾਕ ਨਹੀਂ ਮਿਲਦਾ ਹੈ।' ਜ਼ਿਕਰਯੋਗ ਹੈ ਕਿ ਢਿੱਡ ਭਰ ਕੇ ਭੋਜਨ ਨਹੀਂ ਮਿਲਣ ਕਾਰਨ ਪੈਦਾ ਹੋਈ ਭੁੱਖ ਦੀ ਸਥਿਤੀ ਸੰਬੰਧੀ ਗਲੋਬਲ ਇੰਡੈਕਸ 2019 'ਚ ਭਾਰਤ 117 ਦੇਸ਼ਾਂ 'ਚ 102ਵੇਂ ਸਥਾਨ 'ਤੇ ਹੈ ਜਦਕਿ ਉਸ ਦੇ ਗੁਆਂਢੀ ਦੇਸ਼ ਨੇਪਾਲ, ਪਾਕਿਸਤਾਨ ਅਤੇ ਬੰਗਲਾਦੇਸ਼ ਦੀ ਰੈਂਕਿੰਗ ਉਸ ਤੋਂ ਬਿਹਤਰ ਹੈ।


Inder Prajapati

Content Editor

Related News