ਰਾਹੁਲ ਦਾ ਮਹਿੰਗਾਈ ’ਤੇ ਤੰਜ- ‘ਕਾਸ਼, ਮੋਦੀ ਸਰਕਾਰ ਕੋਲ ਜਨਤਾ ਲਈ ਸੰਵੇਦਨਸ਼ੀਲ ਦਿਲ ਹੁੰਦਾ’
Wednesday, Nov 03, 2021 - 02:58 PM (IST)
ਨਵੀਂ ਦਿੱਲੀ (ਭਾਸ਼ਾ)— ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਮਹਿੰਗਾਈ ਦੇ ਮੁੱਦੇ ਨੂੰ ਲੈ ਕੇ ਬੁੱਧਵਾਰ ਨੂੰ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ’ਤੇ ਨਿਸ਼ਾਨਾ ਵਿੰਨਿ੍ਹਆ ਅਤੇ ਕਿਹਾ ਕਿ ਕਾਸ਼, ਇਸ ਸਰਕਾਰ ਕੋਲ ਜਨਤਾ ਲਈ ਸੰਵੇਦਨਸ਼ੀਲ ਦਿਲ ਹੁੰਦਾ। ਰਾਹੁਲ ਨੇ ਟਵੀਟ ਕੀਤਾ ਕਿ ਦੀਵਾਲੀ ਹੈ। ਮਹਿੰਗਾਈ ਸਿਖ਼ਰਾਂ ’ਤੇ ਹੈ। ਇਹ ਵਿਅੰਗ ਦੀ ਗੱਲ ਨਹੀਂ ਹੈ। ਕਾਸ਼, ਮੋਦੀ ਸਰਕਾਰ ਕੋਲ ਜਨਤਾ ਲਈ ਸੰਵੇਦਨਸ਼ੀਲ ਦਿਲ ਹੁੰਦਾ।
ਇਹ ਵੀ ਪੜ੍ਹੋ : ਅਯੁੱਧਿਆ ’ਚ ਦੀਵਾਲੀ ਦੀਪ ਉਤਸਵ; ਦੁਲਹਨ ਵਾਂਗ ਸਜੀ ਰਾਮ ਨਗਰੀ, ਤਸਵੀਰਾਂ ’ਚ ਵੇਖੋ ਅਦਭੁੱਤ ਨਜ਼ਾਰਾ
ਦੱਸਣਯੋਗ ਹੈ ਕਿ ਰਾਹੁਲ ਗਾਂਧੀ ਅਤੇ ਕਾਂਗਰਸ ਪੈਟਰੋਲ, ਡੀਜ਼ਲ, ਰਸੋਈ ਗੈਸ ਅਤੇ ਕਈ ਖਾਣ ਵਾਲੀਆਂ ਚੀਜ਼ਾਂ ਦੀਆਂ ਕੀਮਤਾਂ ’ਚ ਵਾਧੇ ਨੂੰ ਲੈ ਕੇ ਸਰਕਾਰ ’ਤੇ ਲਗਾਤਾਰ ਹਮਲੇ ਕਰ ਰਹੇ ਹਨ। ਰਾਹੁਲ ਗਾਂਧੀ ਕਿਸੇ ਨਾ ਕਿਸੇ ਮੁੱਦੇ ’ਤੇ ਮੋਦੀ ਸਰਕਾਰ ਨੂੰ ਟਵੀਟ ਜ਼ਰੀਏ ਘੇਰਦੇ ਹਨ। ਦੇਸ਼ ’ਚ ਇਸ ਸਮੇਂ ਮਹਿੰਗਾਈ ਬਹੁਤ ਜ਼ਿਆਦਾ ਹੋ ਗਈ ਹੈ। ਪੈਟਰੋਲ-ਡੀਜ਼ਲ ਤੋਂ ਲੈ ਕੇ ਰਸੋਈ ਦਾ ਬਜਟ ਪੂਰੀ ਤਰ੍ਹਾਂ ਹਿੱਲਿਆ ਹੋਇਆ ਹੈ ਕਿਉਂਕਿ ਰਸੋਈ ਗੈਸ ਦੀਆਂ ਕੀਮਤਾਂ ’ਚ ਵੀ ਵੱਡਾ ਉਛਾਲ ਦਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਅਨੋਖਾ ਮਾਮਲਾ: ਬਾਂਦਰ ਨੂੰ ਕੁਚਲਣ ਦੇ ਦੋਸ਼ ’ਚ ਬੱਸ ਡਰਾਈਵਰ ਨੂੰ ਲੱਗਾ ਲੱਖਾਂ ਦਾ ਜੁਰਮਾਨਾ