ਰਾਹੁਲ ਦਾ ਮੋਦੀ ਸਰਕਾਰ ''ਤੇ ਸ਼ਬਦੀ ਵਾਰ- ''ਮੈਂ ਦੁਨੀਆ ''ਚ ਕਿਸੇ ਤੋਂ ਨਹੀਂ ਡਰਾਂਗਾ, ਅਨਿਆਂ ਅੱਗੇ ਝੁਕਾਂਗਾ ਨਹੀਂ''

10/02/2020 11:45:40 AM

ਨਵੀਂ ਦਿੱਲੀ— ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਅਤੇ ਜਨਰਲ ਸਕਤੱਰ ਪ੍ਰਿਅੰਕਾ ਗਾਂਧੀ ਵਾਡਰਾ ਨੂੰ ਪੁਲਸ ਨੇ ਕੱਲ੍ਹ ਯਾਨੀ ਕਿ ਵੀਰਵਾਰ ਨੂੰ ਗੈਂਗਰੇਪ ਪੀੜਤਾ ਦੇ ਪਰਿਵਾਰ ਨਾਲ ਮੁਲਾਕਾਤ ਲਈ ਹਾਥਰਸ ਜਾਣ ਤੋਂ ਰੋਕ ਦਿੱਤਾ ਅਤੇ ਹਿਰਾਸਤ ਵਿਚ ਲਿਆ। ਇਸ ਦੇ ਨਾਲ ਹੀ ਦੋਹਾਂ 'ਤੇ ਐੱਫ. ਆਈ. ਆਰ. ਵੀ ਦਰਜ ਕੀਤੀ ਗਈ। ਰਾਹੁਲ ਗਾਂਧੀ ਨੇ ਆਪਣੇ ਨਾਲ ਹੋਏ ਅਜਿਹੇ ਵਤੀਰੇ ਨੂੰ ਲੈ ਕੇ ਸ਼ੁੱਕਰਵਾਰ ਯਾਨੀ ਕਿ ਅੱਜ ਮਹਾਤਮਾ ਗਾਂਧੀ ਦੀ ਜਯੰਤੀ 'ਤੇ ਟਵੀਟ ਕੀਤਾ ਅਤੇ ਮੋਦੀ ਸਰਕਾਰ 'ਤੇ ਨਿਸ਼ਾਨਾ ਵਿੰਨ੍ਹਿਆ। 

PunjabKesari
ਰਾਹੁਲ ਗਾਂਧੀ ਨੇ ਮਹਾਤਮਾ ਗਾਂਧੀ ਦੀ ਆਖੀ ਇਕ ਗੱਲ ਨੂੰ ਟਵੀਟ ਕੀਤਾ, ''ਮੈਂ ਦੁਨੀਆ 'ਚ ਕਿਸੇ ਤੋਂ ਨਹੀਂ ਡਰਾਂਗਾ। ਮੈਂ ਕਿਸੇ ਦੇ ਅਨਿਆਂ ਦੇ ਸਾਹਮਣੇ ਝੁਕਾਂਗਾ ਨਹੀਂ, ਮੈਂ ਝੂਠ ਨੂੰ ਸੱਚ ਨਾਲ ਜਿਤਾਂਗਾ ਅਤੇ ਝੂਠ ਦਾ ਵਿਰੋਧ ਕਰਦੇ ਹੋਏ ਮੈਂ ਸਾਰੇ ਦੁੱਖਾਂ ਨੂੰ ਸਹਿ ਸਕਾਂਗਾ।'' ਗਾਂਧੀ ਜਯੰਤੀ ਦੀਆਂ ਸ਼ੁੱਭਕਾਮਨਾਵਾਂ। 

PunjabKesari

ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀਰਵਾਰ ਨੂੰ ਹਾਥਰਸ ਵਿਚ ਪੀੜਤਾ ਦੇ ਪਰਿਵਾਰ ਨੂੰ ਮਿਲਣ ਤੋਂ ਰੋਕੇ ਜਾਣ 'ਤੇ ਰਾਹੁਲ ਗਾਂਧੀ ਨੇ ਕਿਹਾ ਸੀ ਕਿ ਉੱਤਰ ਪ੍ਰਦੇਸ਼ ਵਿਚ ਜੰਗਲਰਾਜ ਦਾ ਇਹ ਆਲਮ ਹੈ ਕਿ ਸੋਗ ਵਿਚ ਡੁੱਬੇ ਇਕ ਪਰਿਵਾਰ ਨੂੰ ਮਿਲਣਾ ਵੀ ਸਰਕਾਰ ਦੀ ਡਰਾ ਦਿੰਦਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੂੰ ਇੰਨਾ ਨਹੀਂ ਡਰਨਾ ਚਾਹੀਦਾ। ਰਾਹੁਲ ਗਾਂਧੀ ਨੇ ਟਵੀਟ ਕੀਤਾ ਕਿ ਮੁੱਖ ਮੰਤਰੀ ਯੋਗੀ ਆਦਿਤਿਆਨਾਥ, ਦੁੱਖ ਦੀ ਘੜੀ 'ਚ ਆਪਣਿਆਂ ਨੂੰ ਇਕੱਲਾ ਨਹੀਂ ਛੱਡਿਆ ਜਾਂਦਾ। ਦੱਸ ਦੇਈਏ ਕਿ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਦੇ ਕਾਫਿਲੇ ਨੂੰ ਗ੍ਰੇਟਰ ਨੋਇਡਾ 'ਚ ਪੁਲਸ ਨੇ ਰੋਕ ਲਿਆ। ਉਸ ਤੋਂ ਬਾਅਦ ਉਹ ਪੈਦਲ ਹੀ ਹਾਥਰਸ ਲਈ ਨਿਕਲੇ ਸਨ।

ਇਹ ਵੀ ਪੜ੍ਹੋ: ਪੈਦਲ ਹਾਥਰਸ ਜਾ ਰਹੇ ਰਾਹੁਲ ਗਾਂਧੀ ਨਾਲ ਪੁਲਸ ਦੀ ਧੱਕਾ-ਮੁੱਕੀ, ਜ਼ਮੀਨ 'ਤੇ ਡਿੱਗੇ

PunjabKesari

ਪੁਲਸ ਨੇ ਰਾਹੁਲ ਗਾਂਧੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਭੀੜ ਪੁਲਸ ਨਾਲ ਉਲਝ ਗਈ, ਇਸ ਦੌਰਾਨ ਰਾਹੁਲ ਗਾਂਧੀ ਹੇਠਾਂ ਡਿੱਗ ਪਏ। ਰਾਹੁਲ ਗਾਂਧੀ ਦੇ ਹੇਠਾਂ ਡਿੱਗਣ 'ਤੇ ਸਿਆਸਤ ਸ਼ੁਰੂ ਹੋ ਗਈ ਅਤੇ ਕਾਂਗਰਸ ਨੇ ਪੁਲਸ 'ਤੇ ਰਾਹੁਲ ਨਾਲ ਗਲਤ ਵਤੀਰੇ ਦਾ ਦੋਸ਼ ਲਾਇਆ। ਪੁਲਸ ਨੇ ਭੀੜ ਨੂੰ ਕਾਬੂ ਕਰਨ ਲਈ ਰਾਹੁਲ ਅਤੇ ਪ੍ਰਿਅੰਕਾ ਨੂੰ ਹਿਰਾਸਤ ਵਿਚ ਲਿਆ। ਹਾਲਾਂਕਿ ਕੁਝ ਦੇਰ ਬਾਅਦ ਪੁਲਸ ਦੋਹਾਂ ਨੇਤਾਵਾਂ ਨੂੰ ਦਿੱਲੀ ਬਾਰਡਰ 'ਤੇ ਛੱਡ ਆਈ। ਕਾਂਗਰਸ ਨੇਤਾਵਾਂ 'ਤੇ ਧਾਰਾ-144 ਦਾ ਉਲੰਘਣ ਕਰਨ ਅਤੇ ਮਹਾਮਾਰੀ ਦੌਰਾਨ ਆਮ ਲੋਕਾਂ ਦੀ ਜ਼ਿੰਦਗੀ ਨੂੰ ਖ਼ਤਰੇ ਵਿਚ ਪਾਉਣ ਦੇ ਦੋਸ਼ 'ਚ ਆਈ. ਪੀ. ਸੀ. ਦੀ ਧਾਰਾ-188 ਅਤੇ ਧਾਰਾ 269, 270 ਤਹਿਤ ਕੇਸ ਦਰਜ ਕਰਵਾਇਆ ਗਿਆ ਹੈ।

ਇਹ ਵੀ ਪੜ੍ਹੋ: ਰਾਹੁਲ ਅਤੇ ਪ੍ਰਿਯੰਕਾ ਗਾਂਧੀ ਸਮੇਤ 203 ਖ਼ਿਲਾਫ਼ FIR, ਹਾਥਰਸ ਜਾਣ ਦੌਰਾਨ ਹੋਇਆ ਸੀ ਹਾਈ ਵੋਲਟੇਜ ਡਰਾਮਾ


Tanu

Content Editor

Related News