CM ਯੋਗੀ ’ਤੇ ਰਾਹੁਲ ਦਾ ਤਿੱਖਾ ਸ਼ਬਦੀ ਵਾਰ, ਕਿਹਾ- ‘ਜੋ ਨਫ਼ਰਤ ਕਰੇ, ਉਹ ਯੋਗੀ ਕਿਵੇਂ’

09/14/2021 6:16:11 PM

ਨਵੀਂ ਦਿੱਲੀ— ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੇ ‘ਅੱਬਾ ਜਾਨ’ ਵਾਲੇ ਬਿਆਨ ਦੀ ਪਿੱਠਭੂਮੀ ਵਿਚ ਮੰਗਲਵਾਰ ਯਾਨੀ ਕਿ ਅੱਜ ਉਨ੍ਹਾਂ ’ਤੇ ਨਿਸ਼ਾਨਾ ਵਿੰਨਿ੍ਹਆ ਹੈ। ਰਾਹੁਲ ਨੇ ਕਿਹਾ ਕਿ ‘ਜੋ ਨਫ਼ਰਤ ਕਰੇ, ਉਹ ਯੋਗੀ ਕਿਵੇਂ ਹੋ ਸਕਦਾ ਹੈ। ਰਾਹੁਲ ਨੇ ਟਵੀਟ ਕੀਤਾ ਕਿ ‘ਜੋ ਨਫ਼ਰਤ ਕਰੇ, ਉਹ ਯੋਗੀ ਕਿਵੇ!’ 

PunjabKesari

ਜ਼ਿਕਰਯੋਗ ਹੈ ਕਿ ਯੋਗੀ ਨੇ ਐਤਵਾਰ ਨੂੰ ਉੱਤਰ ਪ੍ਰਦੇਸ਼ ਦੇ ਕੁਸ਼ੀਨਗਰ ਵਿਚ ਇਕ ਪ੍ਰੋਗਰਾਮ ਨੂੰ ਸੰਬੋਧਿਤ ਕਰਦੇ ਹੋਏ ‘ਅੱਬਾ ਜਾਨ’ ਵਾਲੀ ਟਿੱਪਣੀ ਕੀਤੀ ਸੀ। ਪਹਿਲਾਂ ਦੀ ਸਮਾਜਵਾਦੀ ਪਾਰਟੀ ਸਰਕਾਰ ਦਾ ਅਸਿੱਧੇ ਰੂਪ ਨਾਲ ਜ਼ਿਕਰ ਕਰਦੇ ਹੋਏ ਉਨ੍ਹਾਂ ਨੇ ਕਿਹਾ ਸੀ ਕਿ ਅੱਬਾ ਜਾਨ ਕਹਿਣ ਵਾਲੇ ਗਰੀਬਾਂ ਦੀ ਨੌਕਰੀ ’ਤੇ ਡਾਕਾ ਮਾਰਦੇ ਸਨ। ਪੂਰਾ ਪਰਿਵਾਰ ਝੋਲਾ ਲੈ ਕੇ ਵਸੂਲੀ ਲਈ ਨਿਕਲ ਪੈਂਦਾ ਸੀ। ਅੱਬਾ ਜਾਨ ਕਹਿਣ ਵਾਲੇ ਰਾਸ਼ਨ ਹਜ਼ਮ ਕਰ ਜਾਂਦੇ ਸਨ। ਰਾਸ਼ਨ ਨੇਪਾਲ ਅਤੇ ਬੰਗਲਾਦੇਸ਼ ਪਹੁੰਚ ਜਾਂਦਾ ਸੀ। ਅੱਜ ਜੋ ਗਰੀਬਾਂ ਦਾ ਰਾਸ਼ਨ ਨਿਗਲੇਗਾ, ਉਹ ਜੇਲ੍ਹ ਚੱਲਾ ਜਾਵੇਗਾ।


Tanu

Content Editor

Related News