ਕਮਾਲ ਦਾ ਜਜ਼ਬਾ, ਰਾਹੁਲ ਗਾਂਧੀ ਨੇ ਕਾਰਗਿਲ ਜੰਗ ਦੇ 'ਹੀਰੋ ਦੀਪਚੰਦ' ਤੋਂ ਬਣਾਉਣੇ ਸਿੱਖੇ ਛੋਲੇ-ਭਟੂਰੇ

Thursday, Jan 19, 2023 - 06:03 PM (IST)

ਨੈਸ਼ਨਲ ਡੈਸਕ- ਤਾਮਿਲਨਾਡੂ ਦੇ ਕੰਨਿਆਕੁਮਾਰੀ ਤੋਂ 7 ਸਤੰਬਰ ਨੂੰ ਸ਼ੁਰੂ ਹੋਈ 'ਭਾਰਤ ਜੋੜੋ ਯਾਤਰਾ' ਹੁਣ ਆਖ਼ਰੀ ਪੜਾਅ ਵੱਲ ਹੈ। ਯਾਤਰਾ ਅੱਜ ਜੰਮੂ-ਕਸ਼ਮੀਰ 'ਚ ਦਾਖ਼ਲ ਹੋਵੇਗੀ। ਜੰਮੂ-ਕਸ਼ਮੀਰ ਵਿਚ ਹੀ ਯਾਤਰਾ ਦੀ ਸਮਾਪਤੀ ਹੋਵੇਗੀ। ਯਾਤਰਾ ਦਰਮਿਆਨ ਰਾਹੁਲ ਗਾਂਧੀ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ, ਜਿਸ 'ਚ ਉਹ ਕਾਰਗਿਲ ਜੰਗ ਦੇ ਹੀਰੋ ਰਹੇ ਦੀਪਚੰਦ ਤੋਂ ਛੋਲੇ-ਭਟੂਰੇ ਬਣਾਉਣਾ ਸਿੱਖ ਰਹੇ ਹਨ।

ਇਹ ਵੀ ਪੜ੍ਹੋ- 2 ਹਿੰਦੂ ਤੇ 1 ਸਿੱਖ ਨੇਤਾ ਦੇ ਕਤਲ ਦੇ 3 ਕਰੋੜ; ਕਾਬਲੀਅਤ ਸਾਬਤ ਕਰਨ ਲਈ ਅੱਤਵਾਦੀਆਂ ਵੱਢਿਆ ਨੌਜਵਾਨ ਦਾ ਗਲ਼

ਕਾਂਗਰਸ ਨੇ ਆਪਣੇ ਟਵਿੱਟਰ ਹੈਂਡਲ 'ਤੇ ਇਸ ਨੂੰ ਸਾਂਝਾ ਕਰਦਿਆਂ ਲਿਖਿਆ- 'ਹਿੰਮਤ ਦੀ ਜਿਊਂਦੀ ਜਾਗਦੀ ਮਿਸਾਲ ਹੈ ਹੀਰੋ ਦੀਪਚੰਦ ਪਰ ਜਦੋਂ ਰਾਹੁਲ ਗਾਂਧੀ ਨੂੰ ਉਨ੍ਹਾਂ ਦੀ ਕੁਕਿੰਗ ਬਾਰੇ ਪਤਾ ਲੱਗਾ ਤਾਂ ਉਹ ਪ੍ਰਿਯੰਕਾ ਗਾਂਧੀ ਦੇ ਪਸੰਦੀਦਾ ਛੋਲੇ-ਭਟੂਰੇ ਬਣਾਉਣਾ ਸਿੱਖਣ ਲਈ ਖ਼ੁਦ ਨੂੰ ਰੋਕ ਨਹੀਂ ਸਕੇ। ਰਾਹੁਲ ਗਾਂਧੀ ਨੇ ਕਾਰਗਿਲ ਜੰਗ ਦੇ ਹੀਰੋ ਰਹੇ ਦੀਪਚੰਦ ਨਾਲ ਮਿਲ ਕੇ ਖਾਣਾ ਬਣਾਇਆ ਅਤੇ ਉਨ੍ਹਾਂ ਤੋਂ ਕੁਕਿੰਗ ਦੇ ਕੁਝ ਟਿਪਸ ਵੀ ਲਏ।

 

ਇਸ ਦੌਰਾਨ ਰਾਹੁਲ ਗਾਂਧੀ ਨੇ ਕਿਹਾ ਕਿ ਮੇਰੀ ਭੈਣ ਪ੍ਰਿਯੰਕਾ ਨੂੰ ਛੋਲੇ-ਭਟੂਰੇ ਕਾਫੀ ਚੰਗੇ ਲੱਗਦੇ ਹਨ ਅਤੇ ਦੀਪਚੰਦ ਦੁਨੀਆ ਦੇ ਸਭ ਤੋਂ ਚੰਗੇ ਅਤੇ ਸੁਆਦੀ ਛੋਲੇ-ਭਟੂਰੇ ਬਣਾਉਂਦੇ ਹਨ। ਅਜਿਹੇ ਵਿਚ ਮੈਂ ਸੋਚਿਆ ਕਿ ਮੈਂ ਉਨ੍ਹਾਂ ਤੋਂ ਇਸ ਨੂੰ ਬਣਾਉਣਾ ਸਿੱਖਾਂ ਅਤੇ ਪ੍ਰਿਯੰਕਾ ਨੂੰ ਬਣਾ ਕੇ ਖੁਆਵਾਂ। ਰਾਹੁਲ ਨੇ ਦੀਪਚੰਦ ਨਾਲ ਛੋਲੇ-ਭਟੂਰੇ ਬਣਾਉਣ ਨਾਲ ਹੀ ਪੂੜੀਆਂ ਤਲ੍ਹਣਾ ਵੀ ਸਿੱਖਿਆ। ਖਾਣਾ ਪਕਾਉਣ ਦੌਰਾਨ ਰਾਹੁਲ ਤੇ ਦੀਪਚੰਦ ਵਿਚਾਲੇ ਕਈ ਸਿਆਸੀ ਮੁੱਦਿਆਂ 'ਤੇ ਵੀ ਚਰਚਾ ਹੋਈ। ਰਾਹੁਲ ਗਾਂਧੀ ਨੇ ਦੀਪਚੰਦ ਨੂੰ ਪੁੱਛਿਆ ਕਿ ਤੁਹਾਨੂੰ ਅਗਨੀਵੀਰ ਸਕੀਮ ਕਿਵੇਂ ਲੱਗੀ? ਦੀਪਚੰਦ ਨੇ ਕਿਹਾ ਕਿ ਅਗਨੀਵੀਰ ਯੋਜਨਾ ਤੋਂ ਦੇਸ਼ ਦੀ ਸੁਰੱਖਿਆ ਨੂੰ ਖ਼ਤਰਾ ਹੈ। 4 ਸਾਲ ਬਾਅਦ ਸੇਵਾਮੁਕਤ ਹੋਣ ਤੋਂ ਬਾਅਦ ਪੈਸੇ ਦੇ ਲਾਲਚ ਵਿਚ ਜੇਕਰ ਕਿਸੇ ਫ਼ੌਜੀ ਨੇ ਕੋਈ ਜਾਣਕਾਰੀ ਬਾਹਰ ਦੇ ਦਿੱਤੀ ਤਾਂ ਸਾਡੇ ਦੇਸ਼ ਨੂੰ ਖਤਰਾ ਹੋ ਜਾਵੇਗਾ।

ਇਹ ਵੀ ਪੜ੍ਹੋ- ਮੈਡਮ! ਇਹ CM ਸਾਬ੍ਹ ਦੀ ਸੀਟ ਹੈ, ਮਹਿਲਾ ਯਾਤਰੀ ਬੋਲੀ- ਜਹਾਜ਼ 'ਚ ਬਹੁਤ ਥਾਂ ਕਿਤੇ ਵੀ ਬਿਠਾ ਦਿਓ

ਰਾਹੁਲ ਗਾਂਧੀ ਨੇ ਕਿਹਾ ਕਿ ਜਦੋਂ ਕਿਸੇ ਨੌਜਵਾਨ ਨੂੰ ਫੌਜ 15 ਸਾਲ ਲਈ ਲੈ ਲੈਂਦੀ ਹੈ ਤਾਂ ਉਸ ਦਾ ਵੱਖਰਾ ਰਿਸ਼ਤਾ ਹੁੰਦਾ ਹੈ। ਇਹ ਰਿਸ਼ਤਾ 4 ਸਾਲਾਂ ਵਿਚ ਨਹੀਂ ਬਣ ਸਕਦਾ। ਜੋ ਸਿਖਲਾਈ ਮਿਲਦੀ ਹੈ ਅਤੇ ਦੇਸ਼ ਪ੍ਰਤੀ ਭਾਵਨਾ 4 ਸਾਲਾਂ ਵਿਚ ਨਹੀਂ ਬਣ ਸਕਦੀ। ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਕਾਰਗਿਲ ਜੰਗ ਦੇ ਹੀਰੋ ਦੀਪਚੰਦ ਵੀ ਭਾਰਤ ਜੋੜੋ ਯਾਤਰਾ ਵਿਚ ਸ਼ਾਮਲ ਹੋਏ ਸਨ।


Tanu

Content Editor

Related News