ਦਿੱਲੀ ਪਹੁੰਚੀ 'ਭਾਰਤ ਜੋੜੋ ਯਾਤਰਾ', ਰਾਹੁਲ ਗਾਂਧੀ ਨਾਲ ਜੁੜੀ ਲੋਕਾਂ ਦੀ ਵੱਡੀ ਭੀੜ

Saturday, Dec 24, 2022 - 10:41 AM (IST)

ਦਿੱਲੀ ਪਹੁੰਚੀ 'ਭਾਰਤ ਜੋੜੋ ਯਾਤਰਾ', ਰਾਹੁਲ ਗਾਂਧੀ ਨਾਲ ਜੁੜੀ ਲੋਕਾਂ ਦੀ ਵੱਡੀ ਭੀੜ

ਨਵੀਂ ਦਿੱਲੀ- ਕਾਂਗਰਸ ਦੀ 'ਭਾਰਤ ਜੋੜੋ ਯਾਤਰਾ' ਸ਼ਨੀਵਾਰ ਸਵੇਰੇ ਦਿੱਲੀ ਵਿਚ ਪ੍ਰਵੇਸ਼ ਕਰ ਗਈ ਅਤੇ ਇਸ ਮੌਕੇ ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਭਾਜਪਾ ਪਾਰਟੀ ਅਤੇ ਆਰ. ਐੱਸ. ਐੱਸ. 'ਤੇ ਦੇਸ਼ 'ਚ ਨਫ਼ਰਤ ਫੈਲਾਉਣ ਦਾ ਦੋਸ਼ ਲਾਇਆ ਅਤੇ ਕਿਹਾ ਕਿ ਇਸ ਨਫ਼ਰਤ ਖ਼ਿਲਾਫ ਹਰ ਭਾਰਤੀ ਨੂੰ ਮਹੁੱਬਤ ਦੀ ਇਕ ਛੋਟੀ ਜਿਹੀ ਦੁਕਾਨ ਖੋਲ੍ਹਣੀ ਚਾਹੀਦੀ ਹੈ। ਰਾਹੁਲ ਗਾਂਧੀ ਨਾਲ ਵੱਡੀ ਗਿਣਤੀ 'ਚ ਨੇਤਾ, ਵਰਕਰ ਅਤੇ ਸਮਰਥਕ ਇਸ ਪੈਦਲ ਯਾਤਰਾ 'ਚ ਸ਼ਾਮਲ ਹਨ। ਰਾਹੁਲ ਗਾਂਧੀ ਨੇ ਕਿਹਾ ਕਿ ਭਾਜਪਾ ਅਤੇ RSS ਦੀ ਨੀਤੀ ਨਫ਼ਰਤ ਅਤੇ ਡਰ ਫੈਲਾਉਣ ਦੀ ਹੈ ਪਰ ਅਸੀਂ ਅਜਿਹਾ ਨਹੀਂ ਹੋਣ ਦੇਵਾਂਗੇ। 

ਇਹ ਵੀ ਪੜ੍ਹੋ- ਸਰਕਾਰ 'ਭਾਰਤ ਜੋੜੋ ਯਾਤਰਾ' ਰੋਕਣ ਦੇ ਬਹਾਨੇ ਲੱਭ ਰਹੀ ਹੈ, ਅਸੀਂ ਕਸ਼ਮੀਰ ਤੱਕ ਜਾਵਾਂਗੇ: ਰਾਹੁਲ

PunjabKesari

ਬਦਰਪੁਰੂ ਬਾਰਡਰ ਤੋਂ ਸ਼ੁਰੂ ਹੋਈ ਅੱਜ ਦੀ ਇਹ ਪੈਦਲ ਯਾਤਰਾ ਲਾਲ ਕਿਲ੍ਹੇ 'ਤੇ ਜਾ ਕੇ ਖ਼ਤਮ ਹੋਵੇਗੀ। ਇਸ ਤੋਂ ਬਾਅਦ ਕੁਝ ਦਿਨਾਂ ਦਾ ਵਿਰਾਮ ਹੋਵੇਗਾ ਅਤੇ ਫਿਰ ਇਹ ਯਾਤਰਾ 3 ਜਨਵਰੀ ਨੂੰ ਸ਼ੁਰੂ ਹੋਵੇਗੀ। ਪੈਦਲ ਯਾਤਰਾ ਪੂਰੀ ਕਰਨ ਮਗਰੋਂ ਸ਼ਨੀਵਾਰ ਸ਼ਾਮ ਰਾਹੁਲ ਮਹਾਤਮਾ ਗਾਂਧੀ ਦੀ ਸਮਾਧੀ ਰਾਜ ਘਾਟ, ਪੰਡਿਤ ਜਵਾਹਰਲਾਲ ਨਹਿਰੂ ਦੇ ਸਮਾਰਕ ਸ਼ਾਂਤੀ ਵਨ, ਇੰਦਰਾ ਗਾਂਧੀ ਦੀ ਸਮਾਧੀ ਸ਼ਕਤੀ ਸਥਲ ਅਤੇ ਰਾਜੀਵ ਗਾਂਧੀ ਦੀ ਸਮਾਧੀ ਵੀਰ ਭੂਮੀ ਜਾ ਕੇ ਸ਼ਰਧਾਂਜਲੀ ਭੇਟ ਕਰਨਗੇ।

ਇਹ ਵੀ ਪੜ੍ਹੋ- ਤਾਲਾਬੰਦੀ-ਮਾਸਕ ਤੇ ਸਮਾਜਿਕ ਦੂਰੀ, ਕੀ ਫਿਰ ਪਰਤਣਗੇ ਉਹ ਦਿਨ, ਜਾਣੋ ਕੀ ਹੈ ਸਿਹਤ ਮਾਹਰਾਂ ਦੀ ਰਾਏ

PunjabKesari

ਦੱਸ ਦੇਈਏ ਕਿ ਕੰਨਿਆਕੁਮਾਰੀ ਤੋਂ 7 ਸਤੰਬਰ ਤੋਂ ਸ਼ੁਰੂ ਹੋਈ ਇਹ ਯਾਤਰਾ ਹੁਣ ਤੱਕ 9 ਸੂਬਿਆਂ- ਤਾਮਿਲਨਾਡੂ, ਕੇਰਲ, ਕਰਨਾਟਕ, ਤੇਲੰਗਾਨਾ, ਆਂਧਰਾ ਪ੍ਰਦੇਸ਼, ਮਹਾਰਾਸ਼ਟਰ, ਮੱਧ ਪ੍ਰਦੇਸ਼, ਰਾਜਸਥਾਨ ਅਤੇ ਹਰਿਆਣਾ ਤੋਂ ਲੰਘ ਚੁੱਕੀ ਹੈ। ਰਾਹੁਲ ਗਾਂਧੀ ਦੀ ਅਗਵਾਈ ਵਿਚ ਕੀਤੀ ਜਾ ਰਹੀ ਪੈਦਲ ਯਾਤਰਾ ਹੁਣ ਤੱਕ 2800 ਕਿਲੋਮੀਟਰ ਤੋਂ ਵੱਧ ਦੂਰੀ ਤੈਅ ਕੀਤੀ ਹੈ। ਯਾਤਰਾ ਨੇ ਹਰਿਆਣਾ ਦੇ ਫਰੀਦਾਬਾਦ ਵਲੋਂ ਦਿੱਲੀ ਵਿਚ ਪ੍ਰਵੇਸ਼ ਕੀਤਾ।

ਇਹ ਵੀ ਪੜ੍ਹੋ- ਕੋਰੋਨਾ ਦੇ ਖ਼ਤਰੇ ਨਾਲ ਨਜਿੱਠਣ ਲਈ ਅਲਰਟ ਮੋਡ ਤੇ ਸਰਕਾਰ, ਕੇਂਦਰੀ ਸਿਹਤ ਮੰਤਰੀ ਨੇ ਦਿੱਤੀ ਜਾਣਕਾਰੀ

PunjabKesari


author

Tanu

Content Editor

Related News