ਰਾਹੁਲ ਨੇ ਕਿਹਾ- ਉੱਤਰ ਪ੍ਰਦੇਸ਼ ਦੇ ‘ਅੰਬ’ ਨਹੀਂ ਪਸੰਦ, ਯੋਗੀ ਬੋਲੇ- ਤੁਹਾਡਾ ਟੇਸਟ ਹੀ ਵੰਡਕਾਰੀ

Saturday, Jul 24, 2021 - 03:18 PM (IST)

ਰਾਹੁਲ ਨੇ ਕਿਹਾ- ਉੱਤਰ ਪ੍ਰਦੇਸ਼ ਦੇ ‘ਅੰਬ’ ਨਹੀਂ ਪਸੰਦ, ਯੋਗੀ ਬੋਲੇ- ਤੁਹਾਡਾ ਟੇਸਟ ਹੀ ਵੰਡਕਾਰੀ

ਨਵੀਂ ਦਿੱਲੀ— ਰਾਹੁਲ ਗਾਂਧੀ ਨੇ ਫਲਾਂ ਦੇ ਰਾਜਾ ‘ਅੰਬ’ ਨੂੰ ਲੈ ਕੇ ਬਿਆਨ ਦਿੱਤਾ ਸੀ। ਉਸ ’ਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਪਲਟਵਾਰ ਕੀਤਾ ਹੈ। ਯੋਗੀ ਨੇ ਰਾਹੁਲ ਗਾਂਧੀ ਨੂੰ ਕਿਹਾ ਕਿ ਤੁਹਾਡਾ ‘ਟੇਸਟ’ (ਸੁਆਦ) ਹੀ ਵੰਡਕਾਰੀ ਹੈ। ਦਰਅਸਲ ਕਾਂਗਰਸ ਆਗੂ ਰਾਹੁਲ ਨੂੰ ਪੱਤਰਕਾਰਾਂ ਨੇ ‘ਅੰਬ’ ਨੂੰ ਲੈ ਕੇ ਸਵਾਲ ਪੁੱਛਿਆ ਸੀ, ਜਿਸ ਦਾ ਜਵਾਬ ਉਨ੍ਹਾਂ ਇਹ ਦਿੱਤਾ ਕਿ ਉੱਤਰ ਪ੍ਰਦੇਸ਼ ਦਾ ਅੰਬ ਪਸੰਦ ਨਹੀਂ ਹੈ।

 

ਰਾਹੁਲ ਗਾਂਧੀ ’ਤੇ ਨਿਸ਼ਾਨਾ ਵਿੰਨ੍ਹਦੇ ਹੋਏ ਯੋਗੀ ਆਦਿੱਤਿਆਨਾਥ ਨੇ ਟਵੀਟ ਕਰਦੇ ਹੋਏ ਲਿਖਿਆ ਕਿ ਤੁਹਾਡਾ ਟੇਸਟ ਹੀ ਵੰਡਕਾਰੀ ਹੈ। ਤੁਹਾਡੇ ਵੰਡਕਾਰੀ ਸੰਸਕਾਰਾਂ ਤੋਂ ਪੂਰਾ ਦੇਸ਼ ਜਾਣੂ ਹੈ। ਤੁਹਾਡੇ ’ਤੇ ਵਿਘਟਨਕਾਰੀ ਸੰਸਕਾਰ ਦਾ ਪ੍ਰਭਾਵ ਇਸ ਕਦਰ ਹਾਵੀ ਹੈ ਕਿ ਫ਼ਲ ਦੇ ਸੁਆਦ ਨੂੰ ਵੀ ਤੁਹਾਨੂੰ ਖੇਤਰਵਾਦ ਦੀ ਅੱਗ ’ਚ ਧੱਕ ਦਿੱਤਾ ਹੈ ਪਰ ਧਿਆਨ ਰਹੇ ਕਸ਼ਮੀਰ ਤੋਂ ਕਨਿਆਕੁਮਾਰੀ ਤੱਕ ਭਾਰਕ ਦਾ ‘ਸੁਆਦ’ ਇਕ ਹੈ।

ਦਰਅਸਲ ਰਾਹੁਲ ਗਾਂਧੀ ਅਤੇ ਪੱਤਰਕਾਰਾਂ ਵਿਚਾਲੇ ਪ੍ਰੈੱਸ ਕਾਨਫਰੰਸ ਦੌਰਾਨ ਇਹ ਗੱਲਬਾਤ ਹੋਈ ਸੀ। ਕੁਝ ਪੱਤਰਕਾਰਾਂ ਨੇ ਉਨ੍ਹਾਂ ਨੂੰ ਅੰਬ ਨੂੰ ਲੈ ਕੇ ਸਵਾਲ ਪੁੱਛਿਆ ਸੀ, ਜਿਸ ਦੇ ਜਵਾਬ ’ਚ ਰਾਹੁਲ ਨੇ ਕਿਹਾ ਕਿ ਮੈਨੂੰ ਉੱਤਰ ਪ੍ਰਦੇਸ਼ (ਯੂ. ਪੀ.) ਦੇ ਅੰਬ ਪਸੰਦ ਨਹੀਂ ਹਨ। ਮੈਨੂੰ ਆਂਧਰਾ ਪ੍ਰਦੇਸ਼ ਦੇ ਅੰਬ ਪਸੰਦ ਹਨ। ਇਸ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਰਾਹੁਲ ਗਾਂਧੀ ਦਾ ਇਹ ਬਿਆਨ ਵਾਇਰਲ ਹੋ ਗਿਆ ਅਤੇ ਲੋਕਾਂ ਨੇ ਆਪਣੇ-ਆਪਣੇ ਹਿਸਾਬ ਨਾਲ ਪ੍ਰਤੀਕਿਰਿਆ ਦਿੱਤੀ ਸੀ।


author

Tanu

Content Editor

Related News