ਰਾਹੁਲ ਨੇ ਕੀਤੇ ਤਰੁਣ ਗੋਗੋਈ ਦੇ ਅੰਤਿਮ ਦਰਸ਼ਨ, ਬੋਲੇ- ਮੈਂ ਆਪਣੇ ਗੁਰੂ ਨੂੰ ਗਵਾ ਦਿੱਤਾ

Wednesday, Nov 25, 2020 - 02:15 PM (IST)

ਨੈਸ਼ਨਲ ਡੈਸਕ- ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਆਸਾਮ ਦੇ ਸਾਬਕਾ ਮੁੱਖ ਮੰਤਰੀ ਤਰੁਣ ਗੋਗੋਈ ਨੂੰ ਸ਼ਰਧਾਂਜਲੀ ਦਿੱਤੀ। ਉਨ੍ਹਾਂ ਨੇ ਮ੍ਰਿਤਕ ਦੇਹ ਦੇ ਅੰਤਿਮ ਦਰਸ਼ਨ ਕਰਦੇ ਹੋਏ ਕਿਹਾ ਕਿ ਗੋਗੋਈ ਉਨ੍ਹਾਂ ਦੇ ਗੁਰੂ ਸਨ। ਰਾਹੁਲ ਨੇ ਕਿਹਾ ਕਿ ਗੋਗੋਈ ਦਾ ਦਿਹਾਂਤ ਉਨ੍ਹਾਂ ਲਈ ਨਿੱਜੀ ਨੁਕਸਾਨ ਹੈ। ਗੋਆ ਤੋਂ ਵਿਸ਼ੇਸ਼ ਜਹਾਜ਼ ਰਾਹੀਂ ਗੁਹਾਟੀ ਆਉਣ ਤੋਂ ਬਾਅਦ ਉਹ ਸਿੱਧਾ ਸ਼੍ਰੀਮੰਤ ਸ਼ੰਕਰਦੇਵ ਕਲਾਖੇਤਰ ਪਹੁੰਚੇ, ਜਿੱਥੇ ਗੋਗੋਈ ਦੀ ਮ੍ਰਿਤਕ ਦੇਹ ਨੂੰ ਜਨਤਾ ਦੇ ਅੰਤਿਮ ਦਰਸ਼ਨ ਲਈ ਰੱਖਿਆ ਗਿਆ ਹੈ। 

PunjabKesari

ਇਹ ਵੀ ਪੜ੍ਹੋ : ਇਕ ਸਾਲ ਦੇ ਪੁੱਤ ਨੂੰ ਦਿੰਦਾ ਸੀ ਘੱਟ ਸੁਣਾਈ, ਮਾਂ ਨੇ ਕਤਲ ਕਰ ਖ਼ੁਦ ਵੀ ਕੀਤੀ ਖ਼ੁਦਕੁਸ਼ੀ

ਤਰੁਣ ਗੋਗੋਈ ਮੇਰੇ ਗੁਰੂ ਸਨ
ਰਾਹੁਲ ਨੇ ਗੋਗੋਈ ਨੂੰ ਸ਼ਰਧਾਂਜਲੀ ਦਿੱਤੀ। ਇਸ ਦੌਰਾਨ ਮਰਹੂਮ ਕਾਂਗਰਸ ਨੇਤਾ ਦੇ ਪੁੱਤ ਗੌਰਵ ਮੌਜੂਦ ਸਨ। ਕਾਂਗਰਸ ਨੇਤਾ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਗੋਗੋਈ ਜੀ ਸਿਰਫ਼ ਆਸਾਮ ਦੇ ਨੇਤਾ ਨਹੀਂ ਸਨ। ਉਹ ਬਿਹਤਰੀਨ ਮੁੱਖ ਮੰਤਰੀ ਅਤੇ ਰਾਸ਼ਟਰੀ ਪੱਧਰ ਦੇ ਨੇਤਾ ਸਨ। ਉਨ੍ਹਾਂ ਨੇ ਆਸਾਮ ਦੇ ਲੋਕਾਂ ਨੂੰ ਇਕ ਕਰਨ ਅਤੇ ਸੂਬੇ 'ਚ ਸ਼ਾਂਤੀ ਸਥਾਪਤ ਕਰਨ ਦਾ ਕੰਮ ਕੀਤਾ ਸੀ। ਕਾਂਗਰਸ ਦੇ ਸਾਬਕਾ ਪ੍ਰਧਾਨ ਨੇ ਕਿਹਾ ਕਿ ਗੋਗੋਈ ਮੇਰੇ ਅਧਿਆਪਕ, ਮੇਰੇ ਗੁਰੂ ਸਨ। ਉਨ੍ਹਾਂ ਨੇ ਮੈਨੂੰ ਸਮਜਾਇਆ ਕਿ ਆਸਾਮ ਅਤੇ ਇੱਥੋਂ ਦੇ ਲੋਕਾਂ ਦਾ ਮਹੱਤਵ ਕੀ ਹੈ। ਉਨ੍ਹਾਂ ਨੇ ਆਸਾਮ ਦੀ ਸੁੰਦਰਤਾ ਤੋਂ ਮੈਨੂੰ ਜਾਣੂੰ ਕਰਵਾਇਆ। ਉਨ੍ਹਾਂ ਦਾ ਜਾਣਾ ਮੇਰੇ ਲਈ ਨਿੱਜੀ ਨੁਕਸਾਨ ਹੈ।'' ਦੱਸਣਯੋਗ ਹੈ ਕਿ ਗੋਗੋਈ ਦਾ ਸੋਮਵਾਰ ਨੂੰ ਦਿਹਾਂਤ ਹੋ ਗਿਆ ਸੀ।

ਇਹ ਵੀ ਪੜ੍ਹੋ : ਦਰਿੰਦਗੀ ਦੀਆਂ ਹੱਦਾਂ ਪਾਰ : 7 ਬੱਚਿਆਂ ਦੇ ਪਿਓ ਨੇ 10 ਸਾਲਾ ਬੱਚੀ ਨਾਲ ਕੀਤਾ ਜਬਰ ਜ਼ਿਨਾਹ


DIsha

Content Editor

Related News