ਰਾਹੁਲ ਤਿਰੰਗੇ ਦੀ ਘੱਟ, ਦੁਸ਼ਮਣ ਦੇਸ਼ ਬਾਰੇ ਜ਼ਿਆਦਾ ਸੋਚਦੇ ਹਨ : ਸਮਰਿਤੀ

08/28/2019 6:07:06 PM

ਅਮੇਠੀ— ਕੇਂਦਰੀ ਮੰਤਰੀ ਸਮਰਿਤੀ ਇਰਾਨੀ ਨੇ ਬੁੱਧਵਾਰ ਨੂੰ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ’ਤੇ ਪਾਕਿਸਤਾਨ ਦਾ ਸਮਰਥਨ ਕਰਨ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਨੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਇਹ ਭਾਰਤ ਦੀ ਬਦਕਿਸਮਤੀ ਹੈ ਕਿ ਇੱਥੇ ਇਕ ਅਜਿਹਾ ਨੇਤਾ ਵੀ ਹੈ, ਜੋ ਦੁਸ਼ਮਣ ਦੇਸ਼ ਬਾਰੇ ਜ਼ਿਆਦਾ ਸੋਚਦਾ ਹੈ। ਅਮੇਠੀ ਦੌਰੇ ’ਤੇ ਆਈ ਸਮਰਿਤੀ ਨੇ ਗੌਰੀਗੰਜ ਸਥਿਤ ਚੌਹਾਨਾਪੁਰ ’ਚ ਇਕ ਜਨਸਭਾ ਨੂੰ ਸੰਬੋਧਨ ਕੀਤਾ। ਇਸ ਦੌਰਾਨ ਉਨ੍ਹਾਂ ਨੇ ਕਿਹਾ,‘‘ਭਾਰਤ ਹੈਰਾਨ ਸੀ ਕਿ ਜਦੋਂ ਦੇਸ਼ ਦੇ ਗ੍ਰਹਿ ਮੰਤਰੀ ਸੰਸਦ ’ਚ ਇਕ ਤਿਰੰਗੇ ਅਤੇ ਇਕ ਸੰਵਿਧਾਨ ਦੀ ਗੱਲ ਕਰ ਰਹੇ ਸਨ, ਉਦੋਂ ਰਾਹੁਲ ਗਾਂਧੀ ਦੇ ਸੰਕੇਤ ਅਤੇ ਆਦੇਸ਼ ਅਨੁਸਾਰ ਕਾਂਗਰਸ ਤੋਂ ਅਜਿਹੇ ਸੁਰ ਨਿਕਲੇ, ਜੋ ਭਾਰਤ ਨੂੰ ਵੰਡਣ ਦੀ ਕਾਂਗਰਸ ਦੀ ਮਾਨਸਿਕਤਾ ਨੂੰ ਦਰਸਾਉਂਦੇ ਹਨ।’’
 

ਤਿਰੰਗੇ ਦੀ ਘੱਟ, ਦੁਸ਼ਮਣ ਦੇਸ਼ ਬਾਰੇ ਜ਼ਿਆਦਾ ਸੋਚਦੇ ਹਨ ਰਾਹੁਲ
ਉਨ੍ਹਾਂ ਨੇ ਕਿਹਾ,‘‘ਇਹ ਪਹਿਲੀ ਵਾਰ ਨਹੀਂ ਹੈ ਕਿ ਪਾਕਿਸਤਾਨ ਰਾਹੁਲ ਗਾਂਧੀ ਦਾ ਸਮਰਥਨ ਦਾ ਪ੍ਰਾਪਤ ਕਰ ਰਿਹਾ ਹੈ। ਤੁਹਾਨੂੰ ਸਾਰਿਆਂ ਯਾਦ ਹੋਵੇਗਾ, ਇਸ ਤੋਂ ਪਹਿਲਾਂ ਵੀ ਉਨ੍ਹਾਂ ਦੇ ਮੂੰਹ ’ਚੋਂ ਉਹ ਸੁਰ ਨਿਕਲੇ ਜੋ ਪਾਕਿਸਤਾਨ ਨੂੰ ਪਸੰਦ ਆ ਗਏ। ਅੱਜ ਭਾਰਤ ਦੀ ਬਦਕਿਸਮਤੀ ਹੈ ਕਿ ਇੱਥੇ ਇਕ ਅਜਿਹਾ ਨੇਤਾ ਵੀ ਹੈ, ਜੋ ਤਿਰੰਗੇ ਦੀ ਘੱਟ ਸੋਚਦਾ ਹੈ, ਤਿਰੰਗੇ ਨੂੰ ਘੱਟ ਆਂਕਦਾ ਹੈ ਅਤੇ ਦੁਸ਼ਮਣ ਦੇਸ਼ ਬਾਰੇ ਜ਼ਿਆਦਾ ਸੋਚਦਾ ਹੈ।
 

ਸੰਸਦ ਦਾ ਆਪਣਾ ਮਾਣ ਹੁੰਦਾ ਹੈ 
ਇਸ ਸਵਾਲ ’ਤੇ ਕਿ ਰਾਹੁਲ ਨੇ ਬੁੱਧਵਾਰ ਨੂੰ ਟਵੀਟ ਕਰ ਕੇ ਜੰਮੂ-ਕਸ਼ਮੀਰ ਨੂੰ ਲੈ ਕੇ ਸਫ਼ਾਈ ਦਿੱਤੀ ਹੈ ’ਤੇ ਸਮਰਿਤੀ ਨੇ ਕਿਹਾ,‘‘ਸੰਸਦ ਦਾ ਆਪਣਾ ਮਾਣ ਹੁੰਦਾ ਹੈ। ਉੱਥੇ ਜੋ ਕਿਹਾ ਜਾਂਦਾ ਹੈ, ਉਸ ਦਾ ਆਪਣਾ ਮਤਲਬ ਹੁੰਦਾ ਹੈ। ਕਾਂਗਰਸ ਤੋਂ ਮੇਰੀ ਇਹੀ ਅਪੀਲ ਹੈ ਕਿ ਜੰਮੂ-ਕਸ਼ਮੀਰ ਅਤੇ ਲੱਦਾਖ ਭਾਰਤ ਦਾ ਅਭਿੰਨ ਅੰਗ ਹਨ ਅਤੇ ਉੱਥੇ ਦੇ ਨਾਗਰਿਕ ਚਾਹੁੰਦੇ ਹਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ’ਚ ਵਿਕਾਸ ਹਰ ਘਰ ਤੱਕ ਪਹੁੰਚੇ।’’
 

ਰਾਹੁਲ ਵੱਖਵਾਦ ਦੀ ਅੱਗ ਨਾ ਲਗਾਉਣ
ਸਮਰਿਤੀ ਨੇ ਕਿਹਾ,‘‘ਰਾਹੁਲ ਜੀ ਵੱਖਵਾਦ ਦੀ ਅੱਗ ਨਾ ਲਗਾਉਣ ਤਾਂ ਦੇਸ਼ ਲਈ ਬਿਹਤਰ ਹੋਵੇਗਾ। ਪ੍ਰਦੇਸ਼ ਦੇ ਉੱਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੋਰੀਆ ਨੇ ਵੀ ਇਸ ਮੌਕੇ ਰਾਹੁਲ ’ਤੇ ਨਿਸ਼ਾਨਾ ਸਾਧਦੇ ਹੋਏ ਕਿਹਾ,‘‘ਜੋ ਭਾਸ਼ਾ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਬੋਲ ਰਹੇ ਹਨ, ਉਹੀ ਅਮੇਠੀ ਦੇ ਸਾਬਕਾ ਸੰਸਦ ਮੈਂਬਰ ਅਤੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਵੀ ਬੋਲ ਰਹੇ ਹਨ।’’ ਉਨ੍ਹਾਂ ਨੇ ਕਿਹਾ,‘‘ਪਾਕਿਸਤਾਨ, ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਕਸ਼ਮੀਰ ਮੁੱਦੇ ’ਤੇ ਵਿਚੋਲਗੀ ਦੀ ਆਪਣੀ ਪੇਸ਼ਕਸ਼ ਠੁਕਰਾਏ ਜਾਣ ਦੇ ਬਾਅਦ ਤੋਂ ਖੁਦ ਦੇ ਪਰਮਾਣੂੰ ਸ਼ਕਤੀ ਸੰਪੰਨ ਦੇਸ਼ ਹੋਣ ਦੀ ਗੱਲ ਕਹਿ ਰਿਹਾ।’’
 

ਸਮਰਿਤੀ ਨੇ ਕਿਹਾ ਹਰ ਘਰ ’ਚ ਹੋਵੇਗਾ ਉਜਾਲਾ
ਇਸ ਤੋਂ ਪਹਿਲਾਂ ਸਮਰਿਤੀ ਨੇ ਚੌਹਾਨਾਪੁਰ ’ਚ 31 ਕਰੋੜ 71 ਲੱਖ 48 ਹਜ਼ਾਰ ਰੁਪਏ ਦੇ ਪ੍ਰਾਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਧਰ ਰੱਖਣ ਤੋਂ ਬਾਅਦ ਇਕ ਜਨ ਸਭਾ ਨੂੰ ਸੰਬੋਧਨ ਕੀਤਾ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਅਮੇਠੀ ਦੇ ਲੋਕਾਂ ਨੂੰ ਵਿਕਾਸ ਲਈ 54 ਸਾਲ ਤੱਕ ਇੰਤਜ਼ਾਰ ਕਰਨਾ ਪਿਆ। ਗਾਂਧੀ-ਨਹਿਰੂ ਪਰਿਵਾਰ ’ਤੇ ਹਮਲਾ ਕਰਦੇ ਹੋਏ ਸਮਰਿਤੀ ਨੇ ਕਿਹਾ ਕਿ ਅਮੇਠੀ ਦੀ ਜਨਤਾ ਜਿਨ੍ਹਾਂ ਨੂੰ ਆਪਣਾ ਕੀਮਤੀ ਵੋਟ ਦੇ ਕੇ ਸੰਸਦ ਭੇਜਦੀ ਰਹੀ, ਉਨ੍ਹਾਂ ਨੇ ਅਮੇਠੀ ’ਚ ਵਿਕਾਸ ਹੀ ਨਹੀਂ ਕੀਤਾ। ਸਮਰਿਤੀ ਨੇ ਕਿਹਾ,‘‘ਉਨ੍ਹਾਂ ਲੋਕਾਂ ਨੇ ਅਮੇਠੀ ਦੇ ਲੋਕਾਂ ਦੇ ਘਰਾਂ ’ਚ ਚਿਰਾਗ ਜਗਾਉਣ ਦੀ ਬਜਾਏ ਆਪਣੇ ਘਰਾਂ ’ਚ ਉਜਾਲਾ ਕੀਤਾ ਪਰ ਹੁਣ ਸਮਾਂ ਲੰਘ ਚੁਕਿਆ ਹੈ ਅਮੇਠੀ ਦੀ ਜਨਤਾ ਨੇ ਮੈਨੂੰ ਸੰਸਦ ਮੈਂਬਰ ਚੁਣਿਆ ਹੈ। ਹੁਣ ਕਿਸੇ ਇਕ ਵਿਅਕਤੀ ਦੇ ਬੰਗਲੇ ’ਚ ਨਹੀਂ, ਸਗੋਂ ਅਮੇਠੀ ਦੇ ਹਰ ਘਰ ’ਚ ਉਜਾਲਾ ਹੋਵੇਗਾ।’’


DIsha

Content Editor

Related News