ਰਾਹੁਲ ਨੂੰ ਮਿਲੇ ਸ਼ਤਰੂਘਨ, 6 ਅਪ੍ਰੈਲ ਨੂੰ ਹੋ ਸਕਦੇ ਹਨ ਕਾਂਗਰਸ ''ਚ ਸ਼ਾਮਲ

Thursday, Mar 28, 2019 - 06:44 PM (IST)

ਰਾਹੁਲ ਨੂੰ ਮਿਲੇ ਸ਼ਤਰੂਘਨ, 6 ਅਪ੍ਰੈਲ ਨੂੰ ਹੋ ਸਕਦੇ ਹਨ ਕਾਂਗਰਸ ''ਚ ਸ਼ਾਮਲ

ਨਵੀਂ ਦਿੱਲੀ— ਭਾਜਪਾ ਦੇ ਬਾਗੀ ਨੇਤਾ ਸ਼ਤਰੂਘਨ ਸਿਨਹਾ ਨੇ ਵੀਰਵਾਰ ਨੂੰ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ। ਹਾਲਾਂਕਿ ਉਹ ਆਉਣ ਵਾਲੀ 6 ਅਪ੍ਰੈਲ ਨੂੰ ਕਾਂਗਰਸ 'ਚ ਸ਼ਾਮਲ ਹੋ ਸਕਦੇ ਹਨ। ਸਿਨਹਾ ਨੇ ਗਾਂਧੀ ਦੇ ਘਰ ਜਾ ਕੇ ਉਨ੍ਹਾਂ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਪਾਰਟੀ ਦੇ ਬਿਹਾਰ ਇੰਚਾਰਜ ਸ਼ਕਤੀ ਸਿੰਘ ਗੋਇਲ, ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਮੋਹਨ ਝਾਅ, ਕਾਰਜਕਾਰੀ ਪ੍ਰਧਾਨ ਅਖਿਲੇਸ਼ ਸਿੰਘ, ਵਿਧਾਇਕ ਦਲ ਦੇ ਨੇਤਾ ਸਦਾਨੰਦ ਸਿੰਘ ਅਤੇ ਰਾਜ ਦੇ ਸਹਿ-ਇੰਚਾਰਜ ਵੀਰੇਂਦਰ ਰਾਠੌੜ ਵੀ ਮੌਜੂਦ ਸਨ।

ਮੁਲਾਕਾਤ ਤੋਂ ਬਾਅਦ ਕਾਂਗਰਸ 'ਚ ਸ਼ਾਮਲ ਹੋਣ ਅਤੇ ਪਟਨਾ ਸਾਹਿਬ ਤੋਂ ਉਮੀਦਵਾਰੀ ਦੇ ਸਵਾਲ 'ਤੇ ਸਿਨਹਾ ਨੇ ਕਿਹਾ ਕਿ ਹਾਲਾਤ ਜੋ ਵੀ ਹੋਣ ਪਰ ਉਹ ਪਟਨਾ ਸਾਹਿਬ ਤੋਂ ਚੋਣਾਂ ਲੜਨਗੇ। ਨੌਰਾਤਿਆਂ ਦੇ ਸ਼ੁੱਭ ਮਹੂਰਤ ਅਤੇ ਘੜੀ 'ਚ ਇਸ ਦਾ ਐਲਾਨ ਹੋਵੇਗਾ। ਸੂਤਰਾਂ ਅਨੁਸਾਰ ਸ਼ਤਰੂਘਨ ਸ਼ੁੱਭ ਮਹੂਰਤ ਦੇ ਮੱਦੇਨਜ਼ਰ ਹੁਣ ਨੌਰਾਤਿਆਂ ਦੇ ਪਹਿਲੇ ਦਿਨ 6 ਅਪ੍ਰੈਲ ਨੂੰ ਕਾਂਗਰਸ 'ਚ ਸ਼ਾਮਲ ਹੋ ਸਕਦੇ ਹਨ। ਸਿਨਹਾ ਪਿਛਲੀਆਂ ਲੋਕ ਸਭਾ ਚੋਣਾਂ 'ਚ ਪਟਨਾ ਸਾਹਿਬ ਤੋਂ ਭਾਜਪਾ ਦੇ ਟਿਕਟ 'ਤੇ ਚੋਣਾਂ ਜਿੱਤੇ ਸਨ। ਹਾਲਾਂਕਿ ਪਿਛਲੇ ਕੁਝ ਸਾਲਾਂ ਤੋਂ ਬਾਗੀ ਰੁਖ ਅਪਣਾ ਰੱਖਿਆ ਸੀ। ਪਿਛਲੇ ਦਿਨੀਂ ਭਾਜਪਾ ਨੇ ਉਨ੍ਹਾਂ ਦੀ ਜਗ੍ਹਾ ਕਾਨੂੰਨ ਮੰਤਰੀ ਰਵੀਸ਼ੰਕਰ ਪ੍ਰਸਾਦ ਨੂੰ ਪਟਨਾ ਸਾਹਿਬ ਤੋਂ ਆਪਣਾ ਉਮੀਦਵਾਰ ਐਲਾਨ ਦਿੱਤਾ। ਹਾਲ ਦੇ ਕੁਝ ਮਹੀਨਿਆਂ 'ਚ ਸਿਨਹਾ ਨੇ ਕਈ ਮੌਕਿਆਂ 'ਤ ਕਾਂਗਰਸ ਪ੍ਰਧਾਨ ਦੀ ਤਾਰੀਫ਼ ਕੀਤੀ ਹੈ। ਉਨ੍ਹਾਂ ਨੇ ਕਾਂਗਰਸ ਦੀ ਘੱਟ ਆਮਦਨ ਯੋਜਨਾ (ਨਿਆਂ) ਦੇ ਚੋਣਾਵੀ ਵਾਅਦੇ ਨੂੰ 'ਮਾਸਟਰ ਸਟਰੋਕ' ਦੱਸਿਆ ਸੀ।


author

DIsha

Content Editor

Related News