ਜਿਨ੍ਹਾਂ ਨੇ ਕਸ਼ਮੀਰੀ ਪੰਡਤਾਂ ਦੀ ਸੁਰੱਖਿਆ ਕਰਨੀ ਹੈ, ਉਨ੍ਹਾਂ ਨੂੰ ਫਿਲਮ ਦੇ ਪ੍ਰਚਾਰ ਤੋਂ ਵਿਹਲ ਨਹੀਂ: ਰਾਹੁਲ

Thursday, Jun 02, 2022 - 05:40 PM (IST)

ਜਿਨ੍ਹਾਂ ਨੇ ਕਸ਼ਮੀਰੀ ਪੰਡਤਾਂ ਦੀ ਸੁਰੱਖਿਆ ਕਰਨੀ ਹੈ, ਉਨ੍ਹਾਂ ਨੂੰ ਫਿਲਮ ਦੇ ਪ੍ਰਚਾਰ ਤੋਂ ਵਿਹਲ ਨਹੀਂ: ਰਾਹੁਲ

ਨਵੀਂ ਦਿੱਲੀ- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਵੀਰਵਾਰ ਨੂੰ ਕਸ਼ਮੀਰ ਘਾਟੀ 'ਚ ਬੈਂਕ ਮੈਨੇਜਰ ਦੇ ਕਤਲ ਦੀ ਘਟਨਾ ਨੂੰ ਲੈ ਕੇ ਵੀਰਵਾਰ ਨੂੰ ਕੇਂਦਰ ਸਰਕਾਰ 'ਤੇ ਨਿਸ਼ਾਨਾ ਵਿੰਨ੍ਹਿਆ। ਰਾਹੁਲ ਨੇ ਦੋਸ਼ ਲਗਾਇਆ ਕਿ ਜਿਨ੍ਹਾਂ ਨੇ ਕਸ਼ਮੀਰੀ ਪੰਡਤਾਂ ਦੀ ਸੁਰੱਖਿਆ ਕਰਨੀ ਹੈ, ਉਨ੍ਹਾਂ ਨੂੰ ਫਿਲਮ ਦੇ ਪ੍ਰਚਾਰ ਤੋਂ ਵਿਹਲ ਨਹੀਂ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਕਸ਼ਮੀਰ ਨੂੰ ਸਿਰਫ ਆਪਣੀ ਸੱਤਾ ਦੀ ਪੌੜੀ ਬਣਾਇਆ ਹੈ।

PunjabKesari

ਰਾਹੁਲ ਗਾਂਧੀ ਨੇ ਟਵੀਟ ਕੀਤਾ, ''ਬੈਂਕ ਮੈਨੇਜਰ, ਅਧਿਆਪਕ ਅਤੇ ਬਹੁਤ ਸਾਰੇ ਬੇਕਸੂਰ ਲੋਕ ਰੋਜ਼ਾਨਾ ਮਾਰੇ ਜਾ ਰਹੇ ਹਨ, ਕਸ਼ਮੀਰੀ ਪੰਡਿਤ ਪਲਾਇਨ ਕਰ ਰਹੇ ਹਨ। ਜਿਨ੍ਹਾਂ ਨੇ ਉਨ੍ਹਾਂ ਦੀ ਸੁਰੱਖਿਆ ਕਰਨੀ ਹੈ, ਉਨ੍ਹਾਂ ਨੂੰ ਫਿਲਮ ਦੇ ਪ੍ਰਚਾਰ ਤੋਂ ਵਿਹਲ ਨਹੀਂ ਹੈ। ਭਾਜਪਾ ਨੇ ਕਸ਼ਮੀਰ ਨੂੰ ਹੀ ਆਪਣੀ ਸੱਤਾ ਦੀ ਪੌੜੀ ਬਣਾਇਆ ਹੈ। ਪ੍ਰਧਾਨ ਮੰਤਰੀ ਜੀ, ਕਸ਼ਮੀਰ ਵਿਚ ਸ਼ਾਂਤੀ ਸਥਾਪਤ ਕਰਨ ਲਈ ਤੁਰੰਤ ਕਦਮ ਚੁੱਕਣ। 

ਰਾਹੁਲ ਨੇ ਆਪਣੇ ਇਸੇ ਟਵੀਟ ’ਚ ਇਸ਼ਾਰਿਆਂ-ਇਸ਼ਾਰਿਆਂ ’ਚ ਗ੍ਰਹਿ ਮੰਤਰੀ ਅਮਿਤ ਸ਼ਾਹ ’ਤੇ ਵੀ ਨਿਸ਼ਾਨਾ ਵਿੰਨ੍ਹਿਆ। ਸ਼ਾਹ ਨੇ ਬੁੱਧਵਾਰ ਨੂੰ ਇੱਥੇ ਇਕ ਵਿਸ਼ੇਸ਼ ਸਕ੍ਰੀਨਿੰਗ ’ਚ ਅਕਸ਼ੈ ਕੁਮਾਰ ਸਟਾਰਰ ਫਿਲਮ "ਸਮਰਾਟ ਪ੍ਰਿਥਵੀਰਾਜ" ਦੇਖੀ ਸੀ। ਜ਼ਿਕਰਯੋਗ ਹੈ ਕਿ ਵੀਰਵਾਰ ਨੂੰ ਜੰਮੂ-ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ 'ਚ ਅੱਤਵਾਦੀਆਂ ਨੇ ਬੈਂਕ ਕੰਪਲੈਕਸ 'ਚ ਇਕ ਬੈਂਕ ਮੈਨੇਜਰ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ।


author

Tanu

Content Editor

Related News