ਬ੍ਰਿਟਿਸ਼ ਸੰਸਦ ਮੈਂਬਰਾਂ ਨੂੰ ਬੋਲੇ ਰਾਹੁਲ ਗਾਂਧੀ, "ਸਾਡੀ ਸੰਸਦ 'ਚ ਮਾਈਕ 'ਖ਼ਾਮੋਸ਼' ਕਰ ਦਿੱਤੇ ਜਾਂਦੇ ਨੇ"
Tuesday, Mar 07, 2023 - 04:32 AM (IST)
ਨੈਸ਼ਨਲ ਡੈਸਕ: ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਸੋਮਵਾਰ ਨੂੰ ਲੰਡਨ ਸਥਿਤ ਸੰਸਦ ਵਿਚ ਬ੍ਰਿਟਿਸ਼ ਸੰਸਦ ਮੈਂਬਰਾਂ ਨੂੰ ਕਿਹਾ ਕਿ ਭਾਰਤ ਦੀ ਲੋਕਸਭਾ ਵਿਚ ਵਿਰੋਧੀਆਂ ਲਈ ਮਾਈਕ ਅਕਸਰ "ਖਾਮੋਸ਼" ਕਰ ਦਿੱਤੇ ਜਾਂਦੇ ਹਨ। ਹਾਊਸ ਆਫ਼ ਕਾਮਨਸ ਦੇ ਗ੍ਰੈਂਡ ਕਮੇਟੀ ਰੂਮ 'ਚ ਵਿਰੋਧੀ ਧਿਰ ਲੇਬਰ ਪਾਰਟੀ ਦੇ ਭਾਰਤੀ ਮੂਲ ਦੇ ਸੰਸਦ ਵਰਿੰਦਰ ਸ਼ਰਮਾ ਵੱਲੋਂ ਕਰਵਾਏ ਗਏ ਇਕ ਸਮਾਗਮ ਦੌਰਾਨ ਰਾਹੁਲ ਗਾਂਧੀ ਨੇ ਕਾਂਗਰਸ ਦੀ 'ਭਾਰਤ ਜੋੜੋ ਯਾਤਰਾ' ਦੇ ਆਪਣੇ ਤਜ਼ੁਰਬੇ ਵੀ ਸਾਂਝੇ ਕੀਤੇ। ਗਾਂਧੀ ਨੇ ਇਸ ਯਾਤਰਾ ਨੂੰ 'ਜਨਤਾ ਨੂੰ ਇਕਜੁੱਟ ਕਰਨ ਲਈ ਡੂੰਘਾ ਸਿਆਸੀ ਅਭਿਆਸ' ਕਰਾਰ ਦਿੱਤਾ।
ਇਹ ਖ਼ਬਰ ਵੀ ਪੜ੍ਹੋ - PM ਮੋਦੀ ਨੇ ਗਰਮੀ ਦੀਆਂ ਤਿਆਰੀਆਂ ਦੀ ਕੀਤੀ ਸਮੀਖਿਆ, ਵੱਖ-ਵੱਖ ਵਿਭਾਗਾਂ ਨੂੰ ਦਿੱਤੇ ਨਿਰਦੇਸ਼
ਹਲਕੇ-ਫੁਲਕੇ ਅੰਦਾਜ਼ ਵਿਚ ਆਪਣੀ ਗੱਲ ਰੱਖਣ ਲਈ ਗਾਂਧੀ ਨੇ ਕਮਰੇ ਵਿਚ ਇਕ ਖ਼ਰਾਬ ਮਈਕ ਦੀ ਵਰਤੋਂ ਕੀਤੀ, ਜਿਸ ਨੂੰ ਉਨ੍ਹਾਂ ਨੇ ਭਾਰਤ ਵਿਚ ਵਿਰੋਧੀ ਧਿਰ ਦਾ 'ਦਮਨ' ਕਰਾਰ ਦਿੱਤਾ। ਭਾਰਤ ਵਿਚ ਇਕ ਸਿਆਸਤਦਾਨ ਹੋਣ ਦੇ ਉਨ੍ਹਾਂ ਦੇ ਤਜ਼ੁਰਬੇ ਨਾਲ ਜੁਰੇ ਇਕ ਸਾਵਲ ਦੇ ਜਵਾਬ ਵਿਚ ਵਾਇਨਾਡ ਦੇ 52 ਸਾਲਾ ਸੰਸਦ ਮੈਂਬਰ ਗਾਂਧੀ ਨੇ ਬ੍ਰਿਟਿਸ਼ ਸੰਸਦ ਮੈਂਬਰਾਂ ਨੂੰ ਕਿਹਾ ਕਿ, "ਸਾਡੇ ਮਾਈਕ ਖ਼ਰਾਬ ਨਹੀਂ ਹਨ, ਉਹ ਕੰਮ ਕਰ ਰਹੇ ਹਨ, ਪਰ ਇਸ ਦੇ ਬਾਵਜੂਦ ਤੁਸੀਂ ਉਨ੍ਹਾਂ ਨੂੰ ਚਾਲੂ ਨਹੀਂ ਕਰ ਸਕਦੇ। ਅਜਿਹਾ 'ਚ ਮੇਰੇ (ਸੰਸਦ ਵਿਚ) ਬੋਲਣ ਦੌਰਾਨ ਕਈ ਵਾਰ ਹੋਇਆ ਹੈ।"
ਇਹ ਖ਼ਬਰ ਵੀ ਪੜ੍ਹੋ - ਕੋਰੋਨਾ ਮਗਰੋਂ ਹੁਣ ਨਵੇਂ ਵਾਇਰਸ ਦਾ ਖ਼ਤਰਾ! 6 ਬੱਚਿਆਂ ਦੀ ਮੌਤ, CM ਮਮਤਾ ਦਾ ਪਰਿਵਾਰਕ ਮੈਂਬਰ ਵੀ ਲਪੇਟ 'ਚ
ਕਾਂਗਰਸ ਦੇ ਸਾਬਕਾ ਪ੍ਰਧਾਨ ਨੇ ਦੋਸ਼ ਲਗਾਇਆ ਕਿ ਨੋਟਬੰਦੀ, ਜੋ ਇਕ ਵਿਨਾਸ਼ਕਾਰੀ ਵਿੱਤੀ ਫ਼ੈਸਲਾ ਸੀ, ਇਸ 'ਤੇ ਸਾਨੂੰ ਚਰਚਾ ਕਰਨ ਦੀ ਇਜਾਜ਼ਤ ਨਹੀਂ ਮਿਲੀ। ਜੀ.ਐੱਸ.ਟੀ. 'ਤੇ ਸਾਨੂੰ ਚਰਚਾ ਕਰਨ ਦੀ ਇਜਾਜ਼ਤ ਨਹੀਂ ਸੀ। ਚੀਨ ਦੇ ਫੌਜੀਆਂ ਦੇ ਭਾਰਤੀ ਖੇਤਰ ਵਿਚ ਦਾਖਲ ਹੋਣ ਦੇ ਮੁੱਦੇ 'ਤੇ ਸਾਨੂੰ ਚਰਚਾ ਕਰਨ ਦੀ ਇਜਾਜ਼ਤ ਨਹੀਂ ਸੀ। ਉਨ੍ਹਾਂ ਕਿਹਾ ਕਿ, "ਮੈਨੂੰ ਸੰਸਦ ਯਾਦ ਹੈ ਜਿੱਥੇ ਚਰਚਾ ਤੇ ਜ਼ੋਰਦਾਰ ਬਹਿਸ ਹੁੰਦੀ ਸੀ ਤੇ ਤਰਕ ਤੇ ਅਸਹਿਮਤੀ ਜਤਾਈ ਜਾਂਦੀ ਸੀ ਪਰ ਸਾਡੇ ਵਿਚਾਲੇ ਸੰਵਾਦ ਹੁੰਦਾ ਸੀ। ਤੇ ਸਾਫ਼ ਤੌਰ 'ਤੇ ਅਸੀਂ ਸੰਸਦ ਵਿਚ ਇਹ ਕਮੀ ਮਹਿਸੂਸ ਕਰਦੇ ਹਾਂ। ਸਾਨੂੰ ਹੋਰ ਬਹਿਸਾਂ ਵਿਚ ਤਾਲਮੇਲ ਬਿਠਾਉਣ ਲਈ ਚਰਚਾ ਦੀ ਵਰਤੋਂ ਕਰਨੀ ਹੋਵੇਗੀ। ਇਕ ਘੁਟਨ ਜੋ ਜਾਰੀ ਹੈ।"
ਇਹ ਖ਼ਬਰ ਵੀ ਪੜ੍ਹੋ - ਹੁਣ ਕੇਂਦਰ ਦੇ ਇਸ ਫ਼ਰਮਾਨ ਦਾ ਵਿਰੋਧ ਕਰੇਗੀ ਪੰਜਾਬ ਸਰਕਾਰ, CM ਮਾਨ ਨੇ ਕਰ ਦਿੱਤਾ ਐਲਾਨ
ਭਾਜਪਾ ਨੇ ਰਾਹੁਲ ਗਾਂਧੀ 'ਤੇ ਲਾਇਆ ਭਾਰਤ ਨੂੰ ਬਦਨਾਮ ਕਰਨ ਦਾ ਦੋਸ਼
ਭਾਜਪਾ ਨੇ ਗਾਂਧੀ 'ਤੇ ਚੀਨ ਦੀ ਸ਼ਲਾਘਾ ਕਰਦਿਆਂ ਵਿਦੇਸ਼ੀ ਧਰਤੀ 'ਤੇ ਭਾਰਤ ਨੂੰ ਬਦਨਾਮ ਕਰਨ ਦਾ ਦੋਸ਼ ਲਗਾਇਆ ਹੈ। ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਸੋਮਵਾਰ ਨੂੰ ਕਾਂਗਰਸ ਆਗੂ 'ਤੇ ਨਿਸ਼ਾਨਾ ਵਿੰਨ੍ਹਦਿਆਂ ਉਨ੍ਹਾਂ ਨੂੰ ਦੇਸ਼ ਨਾਲ ਵਿਸ਼ਵਾਸਘਾਤ ਨਾ ਕਰਨ ਨੂੰ ਕਿਹਾ। ਉਨ੍ਹਾਂ ਦਿੱਲੀ ਵਿਚ ਪੱਤਰਕਾਰਾਂ ਨੂੰ ਕਿਹਾ, "ਤੁਸੀਂ ਭਾਰਤ ਨਾਲ ਵਿਸ਼ਵਾਸਘਾਤ ਨਾ ਕਰੋ ਰਾਹੁਲ ਜੀ। ਭਾਰਤ ਦੀ ਵਿਦੇਸ਼ ਨੀਤੀ 'ਤੇ ਇਤਰਾਜ਼ ਤੁਹਾਡੇ ਨੀਵੇਂ ਬੌਧਿਕ ਪੱਧਰ ਦਰਸਾਉਂਦਾ ਹੈ। ਵਿਦੇਸ਼ੀ ਜ਼ਮੀਨ 'ਤੇ ਜਾ ਕੇ ਆਪਣੇ ਦੇਸ਼ ਨੂੰ ਬਦਨਾਮ ਕਰਨ ਦੀ ਜੋ ਤੁਸੀਂ ਕੋਸ਼ਿਸ਼ ਕਰਦੇ ਹੋ, ਝੂਠ ਫੈਲਾਉਂਦੇ ਹੋ... ਇਸ ਨੂੰ ਮੰਨੇਗਾ ਕੋਈ ਨਹੀਂ।"
ਇਹ ਖ਼ਬਰ ਵੀ ਪੜ੍ਹੋ - ਔਰਤਾਂ ਦੇ ਖ਼ਾਤੇ 'ਚ ਹਰ ਮਹੀਨੇ ਆਉਣਗੇ ਹਜ਼ਾਰ-ਹਜ਼ਾਰ ਰੁਪਏ, ਇਸ ਸੂਬੇ 'ਚ ਅੱਜ ਤੋਂ ਸ਼ੁਰੂ ਹੋਵੇਗੀ ਯੋਜਨਾ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।