10 ਦਿਨਾਂ 'ਚ ਮਾਫ ਹੋਵੇਗਾ ਕਿਸਾਨਾਂ ਦਾ ਸਾਰਾ ਕਰਜ਼ਾ: ਰਾਹੁਲ ਗਾਂਧੀ
Saturday, Nov 10, 2018 - 05:46 PM (IST)

ਛੱਤੀਸਗੜ੍ਹ-ਰਾਹੁਲ ਗਾਂਧੀ 2 ਦਿਨਾਂ ਛੱਤੀਸਗੜ੍ਹ ਦੇ ਚੁਣਾਵੀ ਦੌਰੇ 'ਤੇ ਹਨ। ਪਹਿਲੇ ਦਿਨ ਰਾਹੁਲ ਗਾਂਧੀ ਨੇ ਕਾਂਕੇਰ, ਪੰਖਾਜੂਰ, ਰਾਜਨਾਂਗਾਂਵ ਸਮੇਤ ਕਈ ਖੇਤਰਾਂ 'ਚ ਜਨਸਭਾ ਨੂੰ ਸੰਬੋਧਿਤ ਕੀਤਾ। ਦੂਜੇ ਦਿਨ ਰਾਹੁਲ ਗਾਂਧੀ ਆਪਣੇ ਉਮੀਦਵਾਰਾਂ ਲਈ ਜਨਤਾ ਵਿਚਾਲੇ ਵੋਟ ਦੇਣ ਦੀ ਅਪੀਲ ਕਰਨਗੇ।
Chhattisgarh: Congress President pays floral tribute to Minimata in Rajnandgaon pic.twitter.com/D2UPphnkl8
— ANI (@ANI) November 10, 2018
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਰਾਜਨੰਦਗਾਂਵ 'ਚ ਮਨੀਮਾਤਾ ਨੂੰ ਫੁੱਲਾਂ ਦੀ ਸਰਧਾਂਜਲੀ ਦਿੱਤੀ।
Chhattisgarh: Congress President Rahul Gandhi visited a Gurudwara in Rajnandgaon today and offered prayers. pic.twitter.com/yZd1UA823F
— ANI (@ANI) November 10, 2018
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਰਾਜਨਾਂਗਾਂਵ 'ਚ ਸਥਿਤ ਗੁਰਦੁਆਰੇ 'ਚ ਮੱਥਾ ਟੇਕਿਆ।
ਰਾਹੁਲ ਗਾਂਧੀ ਨੇ ਜਨਸਭਾ ਨੂੰ ਕੀਤਾ ਸੰਬੋਧਿਤ-
ਛੱਤੀਸਗੜ੍ਹ ਵਿਧਾਨ ਸਭਾ ਦੇ ਮੱਦੇਨਜ਼ਰ ਕੰਕੇਰ 'ਚ ਜਨਸਭਾ ਨੂੰ ਸੰਬੋਧਿਤ ਕਰਦੇ ਹੋਏ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ-
-ਛੱਤੀਸਗੜ੍ਹ 'ਚ ਲੱਖਾਂ ਨੌਜਵਾਨ ਬੇਰੋਜ਼ਗਾਰ ਹਨ।
-ਕਿਸਾਨਾਂ ਨੂੰ ਫਸਲਾਂ ਦੀ ਸਹੀ ਕੀਮਤ ਨਹੀਂ ਦਿੱਤੀ ਜਾਂਦੀ। ਕਿਸਾਨ ਮੰਡੀ 'ਚ ਜਾਂਦਾ ਹੈ ਅਤੇ ਸਹੀਂ ਕੀਮਤ ਨਹੀਂ ਮਿਲਦਾ ਹੈ। ਅਸੀਂ ਮੈਨੀਫੈਸਟੋ 'ਚ ਫੈਸਲਾ ਲਿਆ ਹੈ ਕਿ ਕਾਂਗਰਸ ਸਰਕਾਰ ਬਣੀ ਤਾਂ ਹਰ ਬਲਾਕ 'ਚ ਫੂਡ ਪ੍ਰੋਸੈਸਿੰਗ ਦਾ ਕਾਰਖਾਨਾ ਲਗਾਇਆ ਜਾਵੇਗਾ। ਇਸ ਤੋਂ ਇਲਾਵਾ ਫੈਕਟਰੀ 'ਚ ਤੁਹਾਡੇ ਬੱਚਿਆ ਨੂੰ ਰੁਜਗਾਰ ਵੀ ਮਿਲੇਗਾ।
-ਰਾਹੁਲ ਗਾਂਧੀ ਨੇ ਕਿਹਾ ਹੈ ਕਿ ਜਿਵੇਂ ਪੰਜਾਬ ਅਤੇ ਹਰਿਆਣਾ ਅੱਜ ਹਿੰਦੁਸਤਾਨ 'ਚ ਖੇਤੀਬਾੜੀ ਦੇ ਸੈਂਟਰ ਮੰਨੇ ਜਾਂਦੇ ਹਨ, ਮੈਂ ਚਾਹੁੰਦਾ ਹਾਂ ਕਿ 5 ਸਾਲ ਦੇ ਅੰਦਰ ਛੱਤੀਸਗੜ੍ਹ ਅਤੇ ਮੱਧ ਪ੍ਰਦੇਸ਼ ਦੋਵੇਂ ਹਿੰਦੁਸਤਾਨ ਦੇ ਖੇਤੀਬਾੜੀ ਸੈਂਟਰ ਬਣ ਜਾਣ। ਪੂਰੇ ਦੇਸ਼ ਨੂੰ ਪਤਾ ਲੱਗੇ ਕਿ ਦੋਵੇਂ ਸੂਬੇ ਭੋਜਨ, ਫਲ ਅਤੇ ਸਬਜੀ ਦੇਣ 'ਚ ਸਮਰੱਥ ਹਨ।
- ਪੀ. ਐੱਮ. ਨਰਿੰਦਰ ਮੋਦੀ ਨੇ ਸਿੱਖਿਆ, ਰੋਜ਼ਗਾਰ ਦੀ ਗੱਲ ਕੀਤੀ ਪਰ ਪੂਰੇ ਹਿੰਦੁਸਤਾਨ 'ਚ ਸਿਰਫ 450 ਨੌਜਵਾਨਾਂ ਨੂੰ ਹੀ ਰੋਜ਼ਗਾਰ ਦਿੱਤਾ ਗਿਆ ਹੈ।
- ਹਿੰਦੁਸਤਾਨ ਦੇ ਬੈਂਕ ਦਾ ਸਾਢੇ 12 ਲੱਖ ਕਰੋੜ ਰੁਪਏ ਨਰਿੰਦਰ ਮੋਦੀ ਨੇ ਹਿੰਦੁਸਤਾਨ ਦੇ 15 ਸਭ ਤੋਂ ਅਮੀਰ ਲੋਕਾਂ ਨੂੰ ਦਿੱਤੇ। ਅਸੀਂ ਚਾਹੁੰਦੇ ਹਾਂ ਕਿ 12 ਲੱਖ ਰੁਪਏ ਔਰਤਾਂ, ਨੌਜਵਾਨਾਂ ਅਤੇ ਆਦਿਵਾਸੀਆਂ ਨੂੰ ਦਿੱਤੇ ਜਾਣ।
ਸੀ. ਐੱਮ. ਦੇ ਬੇਟੇ ਦਾ ਨਾਂ ਆਇਆ ਪਨਾਮਾ ਪੇਪਰ 'ਚ-ਰਾਹੁਲ ਗਾਂਧੀ
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਛੱਤੀਸਗੜ੍ਹ 'ਚ 5,000 ਕਰੋੜ ਦਾ ਚਿਟ ਫੰਡ ਘੋਟਾਲੇ 'ਚ ਕਾਰਵਾਈ ਇਸ ਲਈ ਨਹੀਂ ਹੋਈ, ਕਿਉਂਕਿ ਮੁੱਖ ਮੰਤਰੀ ਰਮਨ ਸਿੰਘ ਕੋਈ ਕਾਰਵਾਈ ਨਹੀਂ ਚਾਹੁੰਦੇ ਸੀ। ਰਮਨ ਸਿੰਘ ਨੇ ਹਾਜ਼ਾਰਾਂ ਏਕੜ ਜ਼ਮੀਨ ਕਿਸਾਨਾਂ, ਆਦਿਵਾਸੀਆਂ ਤੋਂ ਖੋਹੀ ਹੈ। ਕਾਂਗਰਸ ਦੀ ਸਰਕਾਰ ਆਈ ਤਾਂ ਅਸੀਂ ਪਿੰਡ ਦੇ ਹਰ ਪਰਿਵਾਰ ਨੂੰ ਜ਼ਮੀਨ ਦੇਵਾਂਗੇ। ਉਨ੍ਹਾਂ ਨੇ ਕਿਹਾ ਹੈ ਕਿ ਮੁੱਖ ਮੰਤਰੀ ਰਮਨ ਸਿੰਘ ਦੇ ਬੇਟੇ ਦਾ ਨਾਂ ਪਨਾਮਾ ਪੇਪਰ 'ਚ ਆਇਆ ਪਰ ਕੋਈ ਕਾਰਵਾਈ ਨਹੀਂ ਹੋਈ, ਕਿਉਂਕਿ ਸੀ. ਐੱਮ. ਰਮਨ ਸਿੰਘ ਅਤੇ ਪੀ. ਐੱਮ. ਮੋਦੀ ਦੋਵੇਂ ਹੀ ਭ੍ਰਿਸ਼ਟ ਹਨ। ਰਾਹੁਲ ਨੇ ਕਿਹਾ ਹੈ ਕਿ ਮੋਦੀ ਜੀ ਹੁਣ ਨੋਟਬੰਦੀ , ਗੱਬਰ ਸਿੰਘ ਟੈਕਸ, ਭ੍ਰਿਸ਼ਟਾਚਾਰ ਦੀ ਗੱਲ ਨਹੀਂ ਕਰਦੇ ਹੁਣ ਚੌਕੀਦਾਰ ਚੁੱਪ ਹੋ ਗਿਆ ਹੈ।
Related News
''ਆਪ'' ਵੱਲੋਂ ਪੰਜਾਬ ''ਚ ਅਹੁਦੇਦਾਰਾਂ ਦਾ ਐਲਾਨ ਤੇ ਰਾਧਾ ਸੁਆਮੀ ਡੇਰਾ ਬਿਆਸ ਤੋਂ ਵੱਡੀ ਖ਼ਬਰ, ਪੜ੍ਹੋ top-10 ਖ਼ਬਰਾਂ
