ਸ਼ੁਰੂ ਹੋਈ ਰਾਹੁਲ ਗਾਂਧੀ ਦੀ ''ਭਾਰਤ ਜੋੜੋ ਨਿਆਂ ਯਾਤਰਾ'' ਇੰਫਾਲ ''ਚ PM ''ਤੇ ਜੰਮ ਕੇ ਵਰ੍ਹੇ ਸਾਬਕਾ ਕਾਂਗਰਸ ਪ੍ਰਧਾਨ

01/14/2024 8:40:48 PM

ਇੰਫਾਲ- ਕਾਂਗਰਸ ਨੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਐਤਵਾਰ ਨੂੰ ਕਿਹਾ ਕਿ ਦੇਸ਼ 'ਭਾਰੀ ਅਨਿਆਂ' ਦਾ ਸਾਹਮਣਾ ਕਰ ਰਿਹਾ ਹੈ, ਇਸ ਲਈ 'ਭਾਰਤ ਜੋੜੋ ਨਿਆਂ ਯਾਤਰਾ' ਕੱਢੀ ਜਾ ਰਹੀ ਹੈ। ਉਨ੍ਹਾਂ ਯਾਤਰਾ ਦੀ ਸ਼ੁਰੂਆਤ ਦੇ ਮੌਕੇ ਇਹ ਵੀ ਕਿਹਾ ਕਿ ਇਕ ਅਜਿਹੇ ਭਵਿੱਖ ਦਾ ਦ੍ਰਿਸ਼ਟੀਕੋਣ ਪੇਸ਼ ਕਰਨਾ ਹੈ, ਜੋ ਸਦਭਾਵਨਾ, ਸਮਾਨ ਭਾਗੀਦਾਰੀ ਵਾਲਾ ਅਤੇ ਭਾਈਚਾਰੇ ਨਾਲ ਭਰਿਆ ਹੋਵੇ। 

ਰਾਹੁਲ ਗਾਂਧੀ ਨੇ ਕਿਹਾ ਕਿ 2004 ਤੋਂ ਰਾਜਨੀਤੀ 'ਚ ਹਾਂ। ਪਹਿਲੀ ਵਾਰ ਹਿੰਦੁਸਤਾਨ ਦੇ ਇਕ ਪ੍ਰਦੇਸ਼ ਗਿਆ, ਜਿਥੇ ਪੂਰੀ ਵਿਵਸਥਾ ਤਬਾਹ ਹੋ ਗਈ ਹੈ। ਜਿਸਨੂੰ ਤੁਸੀਂ ਮਣੀਪੁਰ ਕਹਿੰਦੇ ਸੀ, ਉਹ ਹੁਣ ਰਿਹਾ ਹੀ ਨਹੀਂ। ਉਨ੍ਹਾਂ ਦਾਅਵਾ ਕੀਤਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਅੱਜ ਤਕ ਇਥੋਂ ਦੇ ਲੋਕਾਂ ਦੇ ਹੰਝੂ ਪੂਜਣ, ਹੱਥ ਫੜਨ ਨਹੀਂ ਆਏ। ਸ਼ਾਇਦ ਭਾਜਪਾ, ਆਰ.ਐੱਸ.ਐੱਸ. ਦੇ ਲਈ ਮਣੀਪੁਰ ਦੇਸ਼ ਦਾ ਹਿੱਸਾ ਨਹੀਂ ਹੈ। 

ਇਹ ਵੀ ਪੜ੍ਹੋ- ਰਾਮ ਮੰਦਰ ਨੂੰ ਭੇਂਟ ਕੀਤੀ ਜਾਵੇਗੀ 'ਵਿਰਾਟ' ਰਾਮਾਇਣ, 3000 ਕਿਲੋ ਹੋਵੇਗਾ ਭਾਰ, ਮੋਟਰ ਨਾਲ ਪਲਟਿਆ ਜਾਵੇਗਾ ਪੰਨਾ

ਇਹ ਵੀ ਪੜ੍ਹੋ- 'ਟਾਇਲਟ ਏਕ ਪ੍ਰੇਮ ਕਥਾ' ਦੀ ਉਲਟੀ ਕਹਾਣੀ, 2 ਸਾਲਾਂ ਤੋਂ ਸਹੁਰੇ ਨਹੀਂ ਗਿਆ ਜਵਾਈ, ਤਲਾਕ ਤਕ ਪਹੁੰਚੀ ਨੌਬਤ

ਰਾਹੁਲ ਗਾਂਧੀ ਨੇ ਕਿਹਾ ਕਿ ਸਵਾਲ ਉਠਿਆ ਸੀ ਕਿ ਯਾਤਰਾ ਸ਼ੁਰੂ ਕਿਥੋ ਹੋਣੀ ਚਾਹੀਦੀ ਹੈ? ਮੈਂ ਸਾਫ ਕਿਹਾ ਕਿ ਇਹ ਯਾਤਰਾ ਮਣੀਪੁਰ ਤੋਂ ਹੀ ਸ਼ੁਰੂ ਹੋਣੀ ਚਾਹੀਦੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਮਣੀਪੁਰ 'ਚ ਜੋ ਹੋਇਆ, ਉਹ ਭਾਜਪਾ, ਆਰ.ਐੱਸ.ਐੱਸ. ਦੀ 'ਨਫਰਤ ਦੀ ਰਾਜਨੀਤੀ' ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਦੇਸ਼ 'ਚ ਏਕਾਧਿਕਾਰ ਸਥਾਪਤ ਕੀਤਾ ਜਾ ਰਿਹਾ ਹੈ ਅਤੇ ਵੱਡੇ ਪੱਧਰ 'ਤੇ ਕਾਰੋਬਾਰ ਬੰਦ ਹੋ ਗਏ ਹਨ ਅਤੇ ਭਿਆਨਕ ਬੇਰੋਜ਼ਾਗਾਰੀ ਹੈ।

ਕਾਂਗਰਸ ਦੇ ਸਾਬਕਾ ਪ੍ਰਧਾਨ ਨੇ ਕਿਹਾ ਕਿ ਭਾਰਤ ਭਾਰੀ ਅਨਿਆਂ ਦਾ ਸਾਹਮਣਾ ਕਰ ਰਿਹਾ ਹੈ ਅਤੇ ਇਸ ਲਈ ਇਹ ਯਾਤਰਾ ਜ਼ਰੂਰੀ ਹੈ। ਉਨ੍ਹਾਂ ਵਿਅੰਗ ਕਸਦੇ ਹੋਏ ਕਿਹਾ ਕਿ ਅਸੀਂ ਆਪਣੇ ਮਨ ਦੀ ਗੱਲ ਨਹੀਂ ਦੱਸਣਾ ਚਾਹੁੰਦੇ, ਅਸੀਂ ਤੁਹਾਡੇ ਮਨ ਦੀ ਗੱਲ ਸੁਣਨਾ ਚਾਹੁੰਦੇ ਹਾਂ।

ਇਹ ਵੀ ਪੜ੍ਹੋ- ਅੰਗੀਠੀ ਬਾਲ ਕੇ ਸੁੱਤੇ ਪਰਿਵਾਰ ਨਾਲ ਵਾਪਰਿਆ ਦਰਦਨਾਕ ਹਾਦਸਾ, ਦਮ ਘੁੱਟਣ ਨਾਲ 5 ਜੀਆਂ ਦੀ ਮੌਤ


Rakesh

Content Editor

Related News