ਰਾਹੁਲ ਗਾਂਧੀ ਦਾ ਅਮਰੀਕਾ ਪੁੱਜਣ ਤੇ ਹੋਇਆ ਨਿੱਘਾ ਸਵਾਗਤ (ਤਸਵੀਰਾਂ)

Sunday, Sep 08, 2024 - 01:03 PM (IST)

ਵਾਸ਼ਿੰਗਟਨ (ਰਾਜ ਗੋਗਨਾ )- ਕਾਂਗਰਸ ਦੇ ਚੋਟੀ ਦੇ ਵਿਰੋਧੀ ਧਿਰ ਦੇ ਨੇਤਾ ਅਤੇ ਸੰਸਦ ਮੈਂਬਰ ਰਾਹੁਲ ਗਾਂਧੀ ਅੱਜ ਤਿੰਨ ਦਿਨਾਂ ਦੌਰੇ 'ਤੇ ਅਮਰੀਕਾ ਪਹੁੰਚੇ। ਪ੍ਰਵਾਸੀ  ਭਾਰਤੀ -ਅਮਰੀਕਨ ਅਤੇ ਇੰਡੀਅਨ ਓਵਰਸੀਜ਼ ਕਾਂਗਰਸ ਦੇ ਮੈਂਬਰਾਂ ਨੇ ਉਨ੍ਹਾਂ ਦਾ ਅਮਰੀਕਾ ਦੇ ਸ਼ਹਿਰ ਡੱਲਾਸ ਪੁੱਜਣ 'ਤੇ ਨਿੱਘਾ ਸਵਾਗਤ ਕੀਤਾ। ਕਾਂਗਰਸ ਆਗੂ ਰਾਹੁਲ ਗਾਂਧੀ ਦਾ ਏਅਰਪੋਰਟ 'ਤੇ ਨਿੱਘਾ ਸਵਾਗਤ ਕੀਤਾ ਗਿਆ। ਇਨ੍ਹਾਂ ਤਸਵੀਰਾਂ ਨੂੰ ਆਪਣੀ ਫੇਸਬੁੱਕ 'ਤੇ ਸ਼ੇਅਰ ਕਰਨ ਵਾਲੇ ਰਾਹੁਲ ਗਾਂਧੀ ਨੇ ਕਿਹਾ ਕਿ ਉਹ ਖੁਸ਼ ਹਨ ਕਿ ਅਮਰੀਕਾ ਦੇ ਟੈਕਸਾਸ ਰਾਜ ਦੇ ਸ਼ਹਿਰ ਡੱਲਾਸ 'ਚ ਉਨ੍ਹਾਂ ਦਾ ਨਿੱਘਾ ਸਵਾਗਤ ਹੋਇਆ ਹੈ।

PunjabKesari

PunjabKesari

ਪੜ੍ਹੋ ਇਹ ਅਹਿਮ ਖ਼ਬਰ-10 ਲੱਖ ਭਾਰਤੀ ਅਮਰੀਕੀ ਚੋਣਾਂ 'ਚ ਨਿਭਾਉਣਗੇ ਮਹੱਤਵਪੂਰਨ ਭੂਮਿਕਾ

 

PunjabKesari

ਇਸ ਫੇਰੀ ਦੌਰਾਨ ਉਨ੍ਹਾਂ ਨੇ ਕਿਹਾ ਕਿ ਉਹ ਸਾਰਥਕ ਵਿਚਾਰ-ਵਟਾਂਦਰੇ ਅਤੇ ਸੂਝ-ਬੂਝ ਵਾਲੀ ਗੱਲਬਾਤ ਵਿੱਚ ਹਿੱਸਾ ਲੈਣ ਲਈ ਉਤਸੁਕਤਾ ਨਾਲ ਉਡੀਕ ਕਰ ਰਹੇ ਹਨ ਜੋ ਦੋਵਾਂ ਦੇਸ਼ਾਂ ਦੇ ਵਿਚਕਾਰ ਸਬੰਧਾਂ ਨੂੰ ਹੋਰ ਮਜ਼ਬੂਤ ​​ਕਰਨਗੇ।ਦੱਸਣਯੋਗ ਹੈ ਕਿ ਇਸ ਸਾਲ ਲੋਕ ਸਭਾ ਚੋਣਾਂ ਤੋਂ ਬਾਅਦ ਰਾਹੁਲ ਗਾਂਧੀ ਦਾ ਇਹ ਪਹਿਲਾ ਅਮਰੀਕਾ ਦਾ ਦੌਰਾ ਹੈ। ਰਾਹੁਲ ਗਾਂਧੀ ਜੋ ਅੱਜ ਡਲਾਸ ਵਿੱਚ ਹੋਣਗੇ, ਕੱਲ੍ਹ (ਸੋਮਵਾਰ) ਅਤੇ (ਮੰਗਲਵਾਰ ) ਨੂੰ ਅਮਰੀਕਾ ਦੀ ਰਾਜਧਾਨੀ  ਵਾਸ਼ਿੰਗਟਨ ਡੀਸੀ ਦਾ ਦੌਰਾ ਕਰਨਗੇ। ਇਸ ਤੋਂ ਪਹਿਲਾਂ ਰਾਹੁਲ ਦੀ ਫੇਰੀ ਬਾਰੇ ਬੋਲਦਿਆਂ ਆਈ.ੳ.ਸੀ  ਦੇ ਮੁਖੀ ਸੈਮ ਪਿਤਰੋਦਾ ਨੇ ਕਿਹਾ ਕਿ ਪ੍ਰਵਾਸੀ ਭਾਰਤੀ, ਟੈਕਨਾਲੋਜਿਸਟ, ਕਾਰੋਬਾਰੀ, ਵਿਦਿਆਰਥੀ, ਮੀਡੀਆ ਅਤੇ ਸਿਆਸੀ ਆਗੂਆਂ ਸਮੇਤ ਭਾਰਤੀ ਪ੍ਰਵਾਸੀ ਰਾਹੁਲ ਗਾਂਧੀ  ਦਾ ਸਵਾਗਤ ਕਰਨ ਲਈ ਅਤੇ ਉਨ੍ਹਾਂ ਨਾਲ ਗੱਲਬਾਤ ਲਈ ਬਹੁਤ ਉਤਸੁਕ ਦੇਖੇ ਗਏ ਹਨ।ਇਸ ਮੌਕੇ ਨਿਊਯਾਰਕ ਤੋਂ ਸ: ਮਹਿੰਦਰ ਸਿੰਘ ਗਿਲਜੀਆ ਪ੍ਰਧਾਨ ਇੰਡੀਅਨ ੳਵਰਸੀਜ ਕਾਂਗਰਸ ਯੂ.ਐਸ.ਏ ਵੀ ਪਾਰਟੀ ਵਰਕਰਾਂ ਸਮੇਤ ਉਚੇਚੇ ਤੋਰ 'ਤੇ ਪਹੁੰਚੇ ਹੋਏ ਸਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News