ਰਾਹੁਲ ਗਾਂਧੀ ਪੁੱਜੇ ਰਾਏਪੁਰ, ਇਸ ਵੱਡੇ ਆਦਿਵਾਸੀ ਨੇਤਾ ਦੀ ਕਾਂਗਰਸ 'ਚ ਹੋ ਸਕਦੀ ਹੈ ਵਾਪਸੀ

Thursday, May 17, 2018 - 01:27 PM (IST)

ਰਾਹੁਲ ਗਾਂਧੀ ਪੁੱਜੇ ਰਾਏਪੁਰ, ਇਸ ਵੱਡੇ ਆਦਿਵਾਸੀ ਨੇਤਾ ਦੀ ਕਾਂਗਰਸ 'ਚ ਹੋ ਸਕਦੀ ਹੈ ਵਾਪਸੀ

ਛੱਤੀਸਗੜ੍ਹ— ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਰਾਹੁਲ ਗਾਂਧੀ ਦੋ ਦਿਨੀਂ ਦੌਰੇ 'ਤੇ ਛੱਤੀਸਗੜ੍ਹ ਦੀ ਰਾਜਧਾਨੀ ਰਾਏਪੁਰ ਪੁੱਜ ਚੁੱਕੇ ਹਨ। ਰਾਹੁਲ ਗਾਂਧੀ ਆਪਣੇ ਨਿਰਧਾਰਿਤ ਪ੍ਰੋਗਰਾਮ ਤੋਂ ਕਰੀਬ ਅੱਧੇ ਘੰਟੇ ਪਹਿਲੇ ਹੀ ਰਾਏਪੁਰ ਦੇ ਇੰਡੋਰ ਸਟੇਡੀਅਮ 'ਚ ਆਯੋਜਿਤ ਪ੍ਰੋਗਰਾਮ 'ਚ ਸ਼ਾਮਲ ਹੋਣਗੇ। ਇੰਡੋਰ ਸਟੇਡੀਅਮ 'ਚ ਆਯੋਜਿਤ ਪ੍ਰੋਗਰਾਮ ਸਥਾਨ 'ਤੇ ਸਾਬਕਾ ਮੰਤਰੀ ਅਤੇ ਆਦਿਵਾਸੀ ਨੇਤਾ ਅਰਵਿੰਦ ਨੇਤਾਮ ਵੀ ਮੌਜੂਦ ਹਨ। ਸੰਭਾਵਨਾ ਜਤਾਈ ਜਾ ਰਹੀ ਹੈ ਕਿ ਨੇਤਾਮ ਦੀ ਕਾਂਗਰਸ 'ਚ ਵਾਪਸੀ ਹੋ ਸਕਦੀ ਹੈ। 


ਰਾਏਪੁਰ ਦੇ ਏਅਰਪੋਰਟ 'ਤੇ ਕਾਂਗਰਸ ਦੇ ਸੀਨੀਅਰ ਨੇਤਾ ਮੋਤੀਲਾਲ ਵੋਰਾ, ਭੂਪੇਸ਼ ਬਘੇਲ ਸਮੇਤ ਹੋਰਾਂ ਨੇ ਰਾਹੁਲ ਗਾਂਧੀ ਦਾ ਸਵਾਗਤ ਕੀਤਾ। ਏਅਰਪੋਰਟ 'ਤੇ ਸਾਬਕਾ ਕੇਂਦਰੀ ਮੰਤਰੀ ਅਰਵਿੰਦ ਨੇਤਾਮ ਆਪਣੀ ਪਤਨੀ ਛਬੀਲਾ ਨੇਤਾਮ ਨਾਲ ਮੌਜੂਦ ਸਨ। ਇਸ ਦੇ ਬਾਅਦ ਉਹ ਇੰਡੋਰ ਸਟੇਡੀਅਮ ਵੀ ਗਏ, ਇਸ ਤੋਂ ਹੀ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਉਹ ਰਾਹੁਲ ਦੀ ਮੌਜੂਦਗੀ 'ਚ ਕਾਂਗਰਸ 'ਚ ਪ੍ਰਵੇਸ਼ ਕਰ ਸਕਦੇ ਹਨ। ਸਰਗੁਜਾ ਜ਼ਿਲੇ 'ਚ ਕਿਸਾਨ ਆਦਿਵਾਸੀ ਰੈਲੀ ਦੌਰਾਨ ਰਾਹੁਲ ਨੇ ਬੀ.ਜੇ.ਪੀ 'ਤੇ ਨਿਸ਼ਾਨਾ ਸਾਧਿਆ ਹੈ। ਇੱਥੇ ਰਾਹੁਲ ਨੇ ਵੱਡਾ ਐਲਾਨ ਕਰਦੇ ਹੋਏ ਕਿਹਾ ਕਿ ਜੇਕਰ 2019 'ਚ ਦੇਸ਼ 'ਚ ਕਾਂਗਰਸ ਦੀ ਸਰਕਾਰ ਬਣਦੀ ਹੈ ਤਾਂ 10 ਦਿਨ ਦੇ ਅੰਦਰ ਕਿਸਾਨਾਂ ਦਾ ਕਰਜ਼ਾ ਮੁਆਫ ਕੀਤਾ ਜਾਵੇਗਾ। ਇਸੀ ਸਾਲ ਛੱਤੀਸਗੜ੍ਹ 'ਚ ਵਿਧਾਨਸਭਾ ਚੋਣਾਂ ਹੋਣ ਵਾਲੀਆਂ ਹਨ। ਕਰਨਾਟਕ ਹੱਥਾਂ 'ਚੋਂ ਨਿਕਲਣ ਦੇ ਬਾਅਦ ਹੁਣ ਕਾਂਗਰਸ ਛੱਤੀਸਗੜ੍ਹ 'ਤੇ ਫੋਕਸ ਕਰ ਰਹੀ ਹੈ। 
ਛੱਤੀਸਗੜ੍ਹ 'ਚ ਕਿਸਾਨ ਅਤੇ ਆਦਿਵਾਸੀ ਵੱਡੀ ਸੰਖਿਆ 'ਚ ਹਨ। ਰਾਹੁਲ ਨੇ ਕਿਸਾਨ ਆਦਿਵਾਸੀਆਂ ਦੇ ਨਾਲ ਦਲਿਤਾਂ ਦੇ ਮੁੱਦੇ ਚੁੱਕੇ ਅਤੇ ਉਨ੍ਹਾਂ ਨਾਲ ਕਈ ਵਾਅਦੇ ਕੀਤੇ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਦੀ ਸਰਕਾਰ ਆਵੇਗੀ ਤਾਂ ਇਹ ਨੌਜਵਾਨਾਂ, ਕਿਸਾਨਾਂ ਅਤੇ ਛੋਟੇ ਵਪਾਰੀਆਂ ਦੀ ਸਰਕਾਰ ਹੋਵੇਗੀ। 
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਹਰ ਪ੍ਰਦੇਸ਼ 'ਚ ਕਿਸਾਨ ਕਰਜ਼ ਮੁਆਫੀ ਚਾਹੁੰਦੇ ਹਨ ਪਰ ਬੀ.ਜੇ.ਪੀ ਸਰਕਾਰ ਨੇ ਉਨ੍ਹਾਂ ਦਾ ਬੋਨਸ ਖੋਹ ਲਿਆ। ਬੀਮਾ ਯੋਜਨਾ ਠੀਕ ਨਾਲ ਕੰਮ ਨਹੀਂ ਕਰਦੀ ਅਤੇ ਗੜ੍ਹਿਆਂ ਨਾਲ ਹੋਈ ਫਸਲ ਨੁਕਸਾਨ ਦਾ ਮੁਆਵਜ਼ਾ ਤੱਕ ਨਹੀਂ ਮਿਲ ਪਾਉਂਦਾ।


Related News