ਰਾਹੁਲ ਗਾਂਧੀ ਨੇ ਅਰੋਗਿਆ ਸੇਤੂ ਐਪ ਦੀ ਸੁਰੱਖਿਆ 'ਤੇ ਚੁੱਕੇ ਸਵਾਲ, ਲਗਾਏ ਗੰਭੀਰ ਦੋਸ਼
Saturday, May 02, 2020 - 08:15 PM (IST)
ਨਵੀਂ ਦਿੱਲੀ: ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਸ਼ਨੀਵਾਰ ਨੂੰ ਦੋਸ਼ ਲਗਾਇਆ ਕਿ ‘ਅਰੋਗਿਆ ਸੇਤੂ ਇੱਕ ਅਤਿਆਧੁਨਿਕ ਨਿਗਰਾਨੀ ਪ੍ਰਣਾਲੀ ਹੈ ਜਿਸ ਦੇ ਨਾਲ ਨਿੱਜਤਾ ਅਤੇ ਡਾਟਾ ਸੁਰੱਖਿਆ ਨੂੰ ਲੈ ਕੇ ਗੰਭੀਰ ਚਿੰਤਾ ਪੈਦਾ ਹੋ ਰਹੀ ਹੈ। ਉਨ੍ਹਾਂ ਨੇ ਟਵੀਟ ਕੀਤਾ, ‘‘ਅਰੋਗਿਆ ਸੇਤੂ ਇੱਕ ਅਤਿਆਧੁਨਿਕ ਨਿਗਰਾਨੀ ਪ੍ਰਣਾਲੀ ਹੈ ਜਿਸ ਨੂੰ ਇੱਕ ਨਿਜੀ ਆਪਰੇਟਰ ਨੂੰ ਆਉਟਸੋਰਸ ਕੀਤਾ ਗਿਆ ਹੈ ਅਤੇ ਇਸ 'ਚ ਕੋਈ ਸੰਸਥਾਗਤ ਜਾਂਚ-ਪਰਖ ਨਹੀਂ ਹੈ। ਇਸ ਨਾਲ ਡਟਾ ਸੁਰੱਖਿਆ ਅਤੇ ਨਿੱਜਤਾ ਨੂੰ ਲੈ ਕੇ ਗੰਭੀਰ ਚਿੰਤਾਵਾਂ ਪੈਦਾ ਹੋ ਰਹੀਆਂ ਹਨ।‘‘
ਰਾਹੁਲ ਗਾਂਧੀ ਨੇ ਕਿਹਾ, ‘‘ਤਕਨੀਕੀ ਸਾਨੂੰ ਸੁਰੱਖਿਅਤ ਰਹਿਣ 'ਚ ਮਦਦ ਕਰ ਸਕਦੀ ਹੈ, ਪਰ ਨਾਗਰਿਕਾਂ ਦੀ ਸਹਿਮਤੀ ਤੋਂ ਬਿਨਾਂ ਉਨ੍ਹਾਂ 'ਤੇ ਨਜ਼ਰ ਰੱਖਣ ਦਾ ਡਰ ਨਹੀਂ ਹੋਣਾ ਚਾਹੀਦਾ ਹੈ। ਇਸ ਤੋਂ ਪਹਿਲਾਂ ਕਾਂਗਰਸ ਦੇ ਮੁੱਖ ਬੁਲਾਰਾ ਰਣਦੀਪ ਸੁਰਜੇਵਾਲਾ ਨੇ ‘ਅਰੋਗਿਆ ਸੇਤੂ ਨਾਲ ਜੁੜੇ ਇੱਕ ਸਵਾਲ 'ਤੇ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਪੱਤਰਕਾਰਾਂ ਨੂੰ ਕਿਹਾ, ‘‘ਅਰੋਗਿਆ ਸੇਤੂ ਦੇ ਹਵਾਲੇ 'ਚ ਕਈ ਮਾਹਰਾਂ ਨੇ ਨਿੱਜਤਾ ਦਾ ਮੁੱਦਾ ਚੁੱਕਿਆ ਹੈ।‘‘
ਕਾਂਗਰਸ ਇਸ ਵਿਸ਼ੇ 'ਤੇ ਵਿਚਾਰ ਕਰ ਰਹੀ ਹੈ ਅਤੇ ਅਗਲੇ 24 ਘੰਟੇ 'ਚ ਸਾਰੀ ਪ੍ਰਤੀਕਿਰਿਆ ਦੇਵੇਗੀ। ਜ਼ਿਕਰਯੋਗ ਹੈ ਕਿ ਸਰਕਾਰ ਨੇ ਕੋਰੋਨਾ ਸੰਕਰਮਣ ਨੂੰ ਟ੍ਰੈਕ ਕਰਣ ਲਈ ਅਰੋਗਿਆ ਸੇਤੂ ਐਪ ਦੀ ਸ਼ੁਰੂਆਤ ਕੀਤੀ ਹੈ। ਖਬਰਾਂ ਮੁਤਾਬਕ ਇਸ ਐਪ ਨੂੰ ਕਰੋੜਾਂ ਲੋਕ ਡਾਊਨਲੋਡ ਕਰ ਚੁੱਕੇ ਹਨ।