ਜਨਤਾ ਦੇ ਪ੍ਰਾਣ ਜਾਣ ਪਰ PM ਦੀ ਟੈਕਸੀ ਵਸੂਲੀ ਨਾ ਜਾਏ : ਰਾਹੁਲ ਗਾਂਧੀ
Saturday, May 08, 2021 - 12:23 PM (IST)
ਨਵੀਂ ਦਿੱਲੀ- ਰਾਹੁਲ ਗਾਂਧੀ ਨੇ ਇਕ ਵਾਰ ਫ਼ਿਰ ਕੇਂਦਰ ਸਰਕਾਰ 'ਤੇ ਨਿਸ਼ਾਨਾ ਵਿੰਨ੍ਹਿਆ ਹੈ। ਰਾਹੁਲ ਨੇ ਟਵੀਟ ਕੀਤਾ,''ਜਨਤਾ ਦੇ ਪ੍ਰਾਣ ਜਾਣ ਪਰ ਪੀ.ਐੱਮ. ਦੀ ਟੈਕਸ ਵਸੂਲੀ ਨਾ ਜਾਵੇ!'' ਰਾਹੁਲ ਤੋਂ ਪਹਿਲਾਂ ਕਾਂਗਰਸ ਸ਼ਾਸਨ ਵਾਲੀਆਂ ਕਈ ਸਰਕਾਰਾਂ ਨੇ ਵੀ ਕੋਰੋਨਾ ਵੈਕਸੀਨ 'ਤੇ ਜੀ.ਐੱਸ.ਟੀ. ਵਸੂਲਣ ਦਾ ਵਿਰੋਧ ਕੀਤਾ ਸੀ। ਕੇਂਦਰ ਸਰਕਾਰ ਕੋਰੋਨਾ ਦੇ ਟੀਕਿਆਂ 'ਤੇ ਸੂਬਿਆਂ ਤੋਂ 5 ਫੀਸਦੀ ਜੀ.ਐੱਸ.ਟੀ. ਵਸੂਲ ਰਹੀ ਹੈ।
ਕੇਂਦਰ ਸਰਕਾਰ ਨੇ ਵਿਦੇਸ਼ ਤੋਂ ਆਉਣ ਵਾਲੀ ਕੋਰੋਨਾ ਵੈਕਸੀਨ ਨੂੰ ਜੀ.ਐੱਸ.ਟੀ. ਦੇ ਦਾਇਰੇ 'ਚ ਨਹੀਂ ਰੱਖਿਆ ਹੈ। ਸਰਕਾਰ ਦੇਸ਼ 'ਚ ਬਣਨ ਵਾਲੀ ਵੈਕਸੀਨ ਕੋਵੈਕਸੀਨ ਅਤੇ ਕੋਵੀਸ਼ੀਲਡ 'ਤੇ ਸੂਬਾ ਸਰਕਾਰਾਂ ਤੋਂ 5 ਫੀਸਦੀ ਜੀ.ਐੱਸ.ਟੀ. ਵਸੂਲ ਰਹੀ ਹੈ। ਕਈ ਸੂਬਾ ਸਰਕਾਰਾਂ ਨੇ ਕੇਂਦਰ ਨੂੰ ਚਿੱਠੀ ਲਿਖ ਕੇ ਕੋਰੋਨਾ ਵੈਕਸੀਨ ਨੂੰ ਟੈਕਸ ਮੁਕਤ ਕਰਨ ਦੀ ਮੰਗ ਕੀਤੀ ਹੈ। ਦੱਸਣਯੋਗ ਹੈ ਕਿ ਇਕ ਦਿਨ ਪਹਿਲਾਂ ਰਾਹੁਲ ਗਾਂਧੀ ਨੇ ਪੈਟਰੋਲ ਡੀਜ਼ਲ ਦੀਆਂ ਕੀਮਤਾਂ 'ਚ ਮੁੜ ਹੋ ਰਹੇ ਵਾਧੇ 'ਤੇ ਸਵਾਲ ਚੁੱਕੇ ਸਨ। ਰਾਹੁਲ ਨੇ ਕੀਮਤਾਂ ਨੂੰ ਵਿਧਾਨ ਸਭਾ ਚੋਣਾਂ ਨਾਲ ਜੋੜਦੇ ਹੋਏ ਨਿਸ਼ਾਨਾ ਵਿੰਨ੍ਹਿਆ ਸੀ ਕਿ ਚੋਣਾਂ ਖ਼ਤਮ, ਲੁੱਟ ਫਿਰ ਸ਼ੁਰੂ।
ਇਹ ਵੀ ਪੜ੍ਹੋ : ਕੋਰੋਨਾ ਨਾਲ ਬੁਜ਼ਰਗ ਬੀਬੀ ਦੀ ਮੌਤ, ਪਰਿਵਾਰ ਵਾਲੇ ਨਹੀਂ ਆਏ ਤਾਂ ਡਾਕਟਰ ਨੇ ਦਿੱਤੀ 'ਅੰਤਿਮ ਵਿਦਾਈ'