ਕਮਲਨਾਥ ਦਾ ਦਾਅਵਾ; ਰਾਹੁਲ ਗਾਂਧੀ ਹੋਣਗੇ 2024 ''ਚ ਪੀ. ਐੱਮ. ਅਹੁਦਾ ਦਾ ਚਿਹਰਾ

12/31/2022 10:54:45 AM

ਨਵੀਂ ਦਿੱਲੀ- ਰਾਹੁਲ ਗਾਂਧੀ ਸਾਲ 2024 ਵਿਚ ਪ੍ਰਧਾਨ ਮੰਤਰੀ ਅਹੁਦੇ ਦਾ ਚਿਹਰਾ ਹੋਣਗੇ। ਇਹ ਗੱਲ ਕਾਂਗਰਸ ਦੇ ਸੀਨੀਅਰ ਨੇਤਾ ਅਤੇ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਕਮਲਨਾਥ ਨੇ ਆਖੀ। ਉਨ੍ਹਾਂ ਭਾਰਤ ਜੋੜੋ ਯਾਤਰਾ ਨੂੰ ਲੈ ਕੇ ਰਾਹੁਲ ਗਾਂਧੀ ਦੀ ਅਗਵਾਈ ਦੀ ਸ਼ਲਾਘਾ ਵੀ ਕੀਤੀ।

ਕਮਲਨਾਥ ਨੇ ਕਿਹਾ ਕਿ ਰਾਹੁਲ ਗਾਂਧੀ 2024 ਦੀਆਂ ਲੋਕ ਸਭਾ ਚੋਣਾਂ ਵਿਚ ਵਿਰੋਧੀ ਧਿਰ ਦਾ ਚਿਹਰਾ ਹੀ ਨਹੀਂ ਸਗੋਂ ਪ੍ਰਧਾਨ ਮੰਤਰੀ ਅਹੁਦੇ ਦਾ ਚਿਹਰਾ ਵੀ ਹੋਣਗੇ। ਉਨ੍ਹਾਂ ਇਕ ਇੰਟਰਵਿਊ ਵਿਚ ਇਹ ਵੀ ਕਿਹਾ ਕਿ ਰਾਹੁਲ ਗਾਂਧੀ ਸੱਤਾ ਦੀ ਨਹੀਂ ਸਗੋਂ ਜਨਤਾ ਲਈ ਸਿਆਸਤ ਕਰ ਰਹੇ ਹਨ। ਅਜਿਹੇ ਨੇਤਾ ਨੂੰ ਦੇਸ਼ ਦੇ ਲੋਕ ਖੁਦ-ਬ-ਖੁਦ ਸਿੰਘਾਸਨ ’ਤੇ ਬਿਠਾ ਦਿੰਦੇ ਹਨ।

ਕਮਲਨਾਥ ਮੁਤਾਬਕ ਦੁਨੀਆ ਦੇ ਇਤਿਹਾਸ ਵਿਚ 3500 ਕਿਲੋਮੀਟਰ ਤੋਂ ਵਧ ਦੀ ਪੈਦਲ ਯਾਤਰਾ ਕਿਸੇ ਵਿਅਕਤੀ ਨੇ ਨਹੀਂ ਕੀਤੀ ਹੈ। ਕਮਲਨਾਥ ਨੇ ਕਿਹਾ ਕਿ ਗਾਂਧੀ ਪਰਿਵਾਰ ਤੋਂ ਇਲਾਵਾ ਕਿਸੇ ਹੋਰ ਪਰਿਵਾਰ ਨੇ ਦੇਸ਼ ਲਈ ਇੰਨੀਆਂ ਕੁਰਬਾਨੀਆਂ ਨਹੀਂ ਦਿੱਤੀਆਂ ਹਨ। ਦੱਸ ਦੇਈਏ ਕਿ ਕਮਲਨਾਥ ਅਜਿਹੇ ਨੇਤਾ ਹਨ ਅਤੇ ਸਾਬਕਾ ਮੁੱਖ ਮੰਤਰੀ ਹਨ, ਜੋ 2024 ਦੀਆਂ ਚੋਣਾਂ ਲਈ ਰਾਹੁਲ ਗਾਂਧੀ ਦੀ ਉਮੀਦਵਾਰੀ ਦੇ ਪੱਖ ਵਿਚ ਅੱਗੇ ਆਏ ਹਨ।


Tanu

Content Editor

Related News