''ਛੂਆ-ਛੂਤ ਦਾ ਦੂਜਾ ਨਾਂ ਹੈ ''ਸ਼ੁੱਧੀਕਰਨ'' !, ਰਾਹੁਲ ਗਾਂਧੀ ਨੇ ਪ੍ਰੈੱਸ ਕਾਨਫਰੰਸ ''ਚ ਚੁੱਕਿਆ ਦਲਿਤਾਂ ਨਾਲ ਭੇਦਭਾਵ ਦਾ ਮੁੱਦਾ

Saturday, Aug 29, 2026 - 02:15 PM (IST)

''ਛੂਆ-ਛੂਤ ਦਾ ਦੂਜਾ ਨਾਂ ਹੈ ''ਸ਼ੁੱਧੀਕਰਨ'' !, ਰਾਹੁਲ ਗਾਂਧੀ ਨੇ ਪ੍ਰੈੱਸ ਕਾਨਫਰੰਸ ''ਚ ਚੁੱਕਿਆ ਦਲਿਤਾਂ ਨਾਲ ਭੇਦਭਾਵ ਦਾ ਮੁੱਦਾ

ਨਵੀਂ ਦਿੱਲੀ- ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਸ਼ਨੀਵਾਰ ਨੂੰ ਦਿੱਲੀ 'ਚ ਪ੍ਰੈੱਸ ਕਾਨਫਰੰਸ ਕਰਦਿਆਂ ਭਾਰਤੀ ਜਨਤਾ ਪਾਰਟੀ (BJP) ਅਤੇ ਰਾਸ਼ਟਰੀ ਸਵੈਮ ਸੇਵਕ ਸੰਘ (RSS) 'ਤੇ ਤਿੱਖੇ ਨਿਸ਼ਾਨੇ ਸਾਧੇ। ਹਲਦਵਾਨੀ ਵਿਖੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਦੀ ਰੈਲੀ ਤੋਂ ਬਾਅਦ ਪ੍ਰੋਗਰਾਮ ਵਾਲੀ ਥਾਂ ਦਾ 'ਸ਼ੁੱਧੀਕਰਨ' ਕੀਤੇ ਜਾਣ ਦੀ ਘਟਨਾ ਨੂੰ ਰਾਹੁਲ ਗਾਂਧੀ ਨੇ ਛੂਆ-ਛੂਤ ਦਾ ਦੂਜਾ ਨਾਂ ਦੱਸਿਆ ਅਤੇ ਕਿਹਾ ਕਿ ਭਾਰਤੀ ਸੰਵਿਧਾਨ ਤਹਿਤ ਇਹ ਇੱਕ ਗੰਭੀਰ ਅਪਰਾਧ ਹੈ।

ਰਾਹੁਲ ਗਾਂਧੀ ਨੇ ਕਿਹਾ, "ਜਦੋਂ ਭਾਜਪਾ ਅਤੇ ਆਰ.ਐੱਸ.ਐੱਸ. ਦੇ ਲੋਕ ਅਜਿਹਾ ਸ਼ੁੱਧੀਕਰਨ ਕਰਦੇ ਹਨ, ਤਾਂ ਉਹ ਸਿੱਧੇ ਤੌਰ 'ਤੇ ਇਹ ਸੰਦੇਸ਼ ਦਿੰਦੇ ਹਨ ਕਿ ਦਲਿਤ 'ਅਪਵਿੱਤਰ' ਹਨ ਅਤੇ ਉਨ੍ਹਾਂ ਨੂੰ ਛੂਹਣਾ ਨਹੀਂ ਚਾਹੀਦਾ। ਦੇਸ਼ 'ਚ ਛੂਆ-ਛੂਤ ਨੂੰ ਕਾਨੂੰਨੀ ਤੌਰ 'ਤੇ ਖ਼ਤਮ ਕੀਤਾ ਜਾ ਚੁੱਕਾ ਹੈ, ਪਰ ਭਾਜਪਾ ਦੇ ਲੋਕ ਇਸ ਨੂੰ ਹਾਲੇ ਵੀ ਸ਼ਹਿ ਦੇ ਰਹੇ ਹਨ।

ਇਹ ਵੀ ਪੜ੍ਹੋ- ਤਬਾਹੀ ਵਿਚਾਲੇ ਨੇਪਾਲ ਨੇ ਵਿਦੇਸ਼ੀ ਮਦਦ ਲੈਣ ਤੋਂ ਕੀਤਾ ਇਨਕਾਰ ! PM ਬਾਲੇਨ ਸ਼ਾਹ ਨੇ ਦੱਸਿਆ ਪੂਰਾ ਸੱਚ

ਰਾਹੁਲ ਨੇ ਕਿਹਾ ਕਿ ਅੱਜ ਦੇਸ਼ 'ਚ ਦੋ ਵਿਚਾਰਧਾਰਾਵਾਂ ਦੀ ਜੰਗ ਚੱਲ ਰਹੀ ਹੈ। ਇੱਕ ਪਾਸੇ ਅੰਬੇਡਕਰ, ਗਾਂਧੀ, ਨਹਿਰੂ ਅਤੇ ਪਟੇਲ ਦਾ ਸੰਵਿਧਾਨ ਹੈ, ਜਦਕਿ ਦੂਜੇ ਪਾਸੇ ਭਾਜਪਾ-ਆਰ.ਐੱਸ.ਐੱਸ. ਦੀ ਸੋਚ ਹੈ ਜੋ ਦਲਿਤਾਂ ਨੂੰ ਬਰਾਬਰੀ ਦਾ ਹੱਕ ਨਹੀਂ ਦੇਣਾ ਚਾਹੁੰਦੀ।

ਇਸ ਦੌਰਾਨ ਰਾਹੁਲ ਗਾਂਧੀ ਨੇ ਦੇਸ਼ 'ਚ ਚੱਲ ਰਹੇ ਇਸ ਜਾਤੀ ਭੇਦਭਾਵ ਦੇ ਕਈ ਹਵਾਲੇ ਦਿੱਤੇ। ਉਨ੍ਹਾਂ ਕਿਹਾ ਕਿ ਸਕੂਲਾਂ 'ਚ ਹਾਲੇ ਵੀ ਦਲਿਤ ਬੱਚਿਆਂ ਤੋਂ ਟਾਇਲਟ ਸਾਫ਼ ਕਰਵਾਏ ਜਾਂਦੇ ਹਨ, ਜਦਕਿ ਚਾਹ ਦੀਆਂ ਦੁਕਾਨਾਂ 'ਤੇ ਦਲਿਤਾਂ ਨੂੰ ਕੱਚ ਦੇ ਗਲਾਸਾਂ ਦੀ ਥਾਂ ਡਿਸਪੋਜ਼ਲ ਕੱਪਾਂ 'ਚ ਚਾਹ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਕਈ ਥਾਵਾਂ 'ਤੇ ਦਲਿਤਾਂ ਨੂੰ ਪਿੰਡਾਂ ਦੇ ਸਾਂਝੇ ਖੂਹਾਂ ਤੋਂ ਪਾਣੀ ਪੀਣ ਦੀ ਇਜਾਜ਼ਤ ਤੱਕ ਨਹੀਂ ਹੈ।

ਜ਼ਿਕਰਯੋਗ ਹੈ ਕਿ ਰਾਹੁਲ ਗਾਂਧੀ ਨੇ ਇਹ ਪ੍ਰੈੱਸ ਕਾਨਫਰੰਸ ਉਸ ਮਾਮਲੇ 'ਚ ਕੀਤੀ ਹੈ, ਜਦੋਂ 8 ਅਗਸਤ ਨੂੰ ਉੱਤਰਾਖੰਡ ਦੇ ਹਲਦਵਾਨੀ ਸਥਿਤ ਰਾਮਲੀਲਾ ਮੈਦਾਨ ਵਿੱਚ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਰੈਲੀ ਕੀਤੀ ਸੀ। ਉਨ੍ਹਾਂ ਦੇ ਪ੍ਰੋਗਰਾਮ ਤੋਂ ਬਾਅਦ ਕੁਝ ਸੱਜੇ-ਪੱਖੀ ਸੰਗਠਨਾਂ ਦੇ ਮੈਂਬਰਾਂ ਨੇ ਉਸ ਥਾਂ ਦਾ ਸ਼ੁੱਧੀਕਰਨ ਕੀਤਾ ਸੀ। ਖੜਗੇ ਨੇ ਇਸ ਮਾਮਲੇ ਨੂੰ ਰਾਜ ਸਭਾ ਵਿੱਚ ਵੀ ਚੁੱਕਿਆ ਸੀ ਅਤੇ ਦੋਸ਼ੀਆਂ ਖ਼ਿਲਾਫ਼ 'ਛੂਆ-ਛੂਤ ਵਿਰੋਧੀ ਕਾਨੂੰਨ' ਤਹਿਤ ਐੱਫ.ਆਈ.ਆਰ. ਦਰਜ ਕਰਨ ਦੀ ਮੰਗ ਕੀਤੀ ਸੀ।

ਇਹ ਵੀ ਪੜ੍ਹੋ- ਨੇਪਾਲ 'ਚ ਹੜ੍ਹ ਦੀ ਤਬਾਹੀ ! ਰੁੜ੍ਹ ਕੇ ਭਾਰਤ ਤੱਕ ਆ ਰਹੀਆਂ ਲਾਸ਼ਾਂ, ਗੱਡੀਆਂ, ਸਿਲੰਡਰ ਤੇ...

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News