ਰਾਹੁਲ ਗਾਂਧੀ ਨੂੰ ਭਾਰਤ ਦਾ ਇਤਿਹਾਸ ਪੜ੍ਹਨ ਦੀ ਲੋੜ : ਅਮਿਤ ਸ਼ਾਹ

Saturday, Sep 10, 2022 - 04:43 PM (IST)

ਰਾਹੁਲ ਗਾਂਧੀ ਨੂੰ ਭਾਰਤ ਦਾ ਇਤਿਹਾਸ ਪੜ੍ਹਨ ਦੀ ਲੋੜ : ਅਮਿਤ ਸ਼ਾਹ

ਜੋਧਪੁਰ– ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਾਂਗਰਸ ਨੇਤਾ ਰਾਹੁਲ ਗਾਂਧੀ ਦੀ ‘ਭਾਰਤ ਜੋੜੋ ਯਾਤਰਾ’ ’ਤੇ ਵਿਅੰਗ ਕਸਦੇ ਹੋਏ ਸ਼ਨੀਵਾਰ ਨੂੰ ਕਿਹਾ ਕਿ ਉਨ੍ਹਾਂ ਨੂੰ ਪਹਿਲਾ ਭਾਰਤ ਦਾ ਇਤਿਹਾਸ ਪੜ੍ਹਨਾ ਚਾਹੀਦਾ ਹੈ। ਨਾਲ ਹੀ ਉਨ੍ਹਾਂ ਰਾਜਸਥਾਨ ਦੀ ਗਹਿਲੋਤ ਸਰਕਾਰ ’ਤੇ ਵੋਟ ਬੈਂਕ ਅਤੇ ਤੁਸ਼ਟੀਕਰਨ ਦੀ ਨੀਤੀ ਅਪਣਾਉਣ ਦਾ ਦੋਸ਼ ਲਗਾਇਆ। ਸ਼ਾਹ ਇੱਥੇ ਰਾਵਣ ਚਬੂਤਰਾ ਮੈਦਾਨ ’ਤੇ ਭਾਰਤੀ ਜਨਤਾ ਪਾਰਟੀ ਦੇ ਬੂਥ ਵਰਕਰ ਸੰਕਲਪ ਮਹਾਸੰਮੇਲਨ ਨੂੰ ਸੰਬੋਧਨ ਕਰ ਰਹੇ ਸਨ। 

ਰਾਹੁਤ ਗਾਂਧੀ ਦੀ ‘ਭਾਰਤ ਜੋੜੇ ਯਾਤਰਾ’ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਕਿਹਾ, ‘ਹੁਣੇ-ਹੁਣੇ ਰਾਹੁਲ ਬਾਬਾ, ਭਾਰਤ ਜੋੜੇ ਯਾਤਰਾ ’ਤੇ ਨਿਕਲੇ ਹਨ... ਵਿਦੇਸ਼ੀ ਟੀ-ਸ਼ਰਟ ਪਹਿਨਕੇ ਉਹ ਭਾਰਤ ਜੋੜੇ ਨਿਕਲੇ ਹਨ।’ ਉਨ੍ਹਾਂ ਕਿਹਾ, ‘ਮੈਂ ਰਾਹੁਲ ਬਾਬਾ ਅਤੇ ਕਾਂਗਰਸੀਆਂ ਨੂੰ ਸੰਸਦ ’ਚ ਦਿੱਤਾ ਗਿਆ ਉਨ੍ਹਾਂ ਦਾ ਇਕ ਭਾਸ਼ਣ ਯਾਦ ਦਿਵਾਉਂਦਾ ਹਾਂ। ਰਾਹੁਲ ਗਾਂਧੀ ਨੇ ਕਿਹਾ ਸੀ ਕਿ ਭਾਰਤ ਰਾਸ਼ਟਰ ਹੈ ਹੀ ਨਹੀਂ। ਰਾਹੁਲ ਬਾਬਾ, ਕਿਸ ਕਿਤਾਬ ’ਚ ਤੁਸੀਂ ਇਹ ਪੜ੍ਹਿਆ ਹੈ? ਇਹ ਤਾਂ ਉਹ ਰਾਸ਼ਟਰ ਹੈ ਜਿਸ ਲਈ ਲੱਖਾਂ ਲੋਕਾਂ ਨੇ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ।’ ਉਨ੍ਹਾਂ ਕਿਹਾ, ‘ਰਾਹੁਲ ਗਾਂਧੀ ਭਾਰਤ ਜੋੜਨ ਨਿਕਲੇ ਹਨ, ਮੈਨੂੰ ਲਗਦਾ ਹੈ ਕਿ ਉਨ੍ਹਾਂ ਨੂੰ ਭਾਰਤ ਦੇ ਇਤਿਹਾਸ ਨੂੰ ਪੜ੍ਹਨ ਦੀ ਲੋੜ ਹੈ।’ 

ਸ਼ਾਹ ਨੇ ਕਾਨੂੰਨ ਵਿਵਸਥਾ ਨੂੰ ਲੈ ਕੇ ਸ਼ਨੀਵਾਰ ਨੂੰ ਰਾਜਸਥਾਨ ਦੀ ਅਸ਼ੋਕ ਗਹਿਲੋਤ ਸਰਕਾਰ ’ਤੇ ਨਿਸ਼ਾਨਾ ਵਿੰਨ੍ਹਿਆ। ਉਨ੍ਹਾਂ ਕਿਹਾ ਕਿ ਗਹਿਲੋਤ ਸਰਕਾਰ ਵਿਕੇਸ ਕੰਮ ਨਹੀਂ ਕਰ ਸਕਦੀ, ਉਹ ਸਿਰਫ ਵੋਟ ਬੈਂਕ ਅਤੇ ਤੁਸ਼ਟੀਕਰਨ ਦੀ ਰਾਜਨਿਤੀ ਕਰ ਸਕਦੀ ਹੈ।


author

Rakesh

Content Editor

Related News