ਰਾਹੁਲ ਗਾਂਧੀ ਨੇ PM ਮੋਦੀ ਲਈ ਟਵਿੱਟਰ ''ਤੇ ਲਿਖੀ ਕਵਿਤਾ, ਇਨ੍ਹਾਂ ਮੁੱਦਿਆਂ ''ਤੇ ਘੇਰਿਆ

Thursday, Oct 22, 2020 - 03:59 PM (IST)

ਰਾਹੁਲ ਗਾਂਧੀ ਨੇ PM ਮੋਦੀ ਲਈ ਟਵਿੱਟਰ ''ਤੇ ਲਿਖੀ ਕਵਿਤਾ, ਇਨ੍ਹਾਂ ਮੁੱਦਿਆਂ ''ਤੇ ਘੇਰਿਆ

ਨਵੀਂ ਦਿੱਲੀ- ਕਾਂਗਰਸ ਦੇ ਸਾਬਕਾ ਰਾਸ਼ਟਰੀ ਪ੍ਰਧਾਨ ਰਾਹੁਲ ਗਾਂਧੀ ਇੰਨੀਂ ਦਿਨੀਂ ਵਾਇਨਾਡ ਦੇ ਦੌਰੇ 'ਤੇ ਹਨ। ਇਸ ਵਿਚ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹਰ ਗਤੀਵਿਧੀ 'ਤੇ ਨਜ਼ਰ ਬਣਾਈ ਹੋਈ ਹੈ। ਪੀ.ਐੱਮ. ਮੋਦੀ ਨੇ 2 ਦਿਨ ਪਹਿਲਾਂ ਜਨਤਾ ਨੂੰ ਸੰਬੋਧਨ ਕਰਦੇ ਹੋਏ ਕੋਰੋਨਾ ਤੋਂ ਚੌਕਸ ਹੋਣ ਦੀ ਗੱਲ ਕਹੀ ਸੀ, ਉਸ ਤੋਂ ਪਹਿਲਾਂ ਰਾਹੁਲ ਗਾਂਧੀ ਨੇ ਪੀ.ਐੱਮ. ਤੋਂ ਚੀਨ ਨੂੰ ਲੈ ਕੇ ਸਵਾਲ ਕੀਤਾ ਸੀ। ਬੀਤੇ ਦਿਨ ਵੀ ਰਾਹੁਲ ਨੇ ਮੋਦੀ ਦੇ ਕਾਲ ਨੂੰ ਸਭ ਤੋਂ ਮੰਦਭਾਗੀ ਸਮਾਂ ਦੱਸਿਆ। ਉਨ੍ਹਾਂ ਨੇ ਕਿਹਾ ਭਾਰਤ ਮੋਦੀ ਨਿਰਮਿਤ ਆਫ਼ਤਾਵਾਂ ਨਾਲ ਪੀੜਤ ਹੈ। ਭੁੱਖਮਰੀ ਨਾਲ ਹੋਣ ਵਾਲੀਆਂ ਮੌਤਾਂ ਦੀ ਕਹਾਣੀ, ਖਾਸ ਕਰ ਕੇ ਬੱਚਿਆਂ ਦੀ, ਦਿਲ ਦਹਿਲਾ ਦੇਣ ਵਾਲੀ ਹੈ। ਅਨਾਜ ਨਾਲ ਭਰੇ ਗੋਦਾਮ ਵਹਿ ਰਹੇ ਹਨ, ਸਰਕਾਰ ਇਸ ਦੀ ਮਨਜ਼ੂਰੀ ਕਿਵੇਂ ਦੇ ਸਕਦੀ ਹੈ? 

PunjabKesariਉੱਥੇ ਹੀ ਰਾਹੁਲ ਨੇ ਆਪਣੇ ਟਵਿੱਟਰ ਅਕਾਊਂਟ 'ਤੇ 6 ਲਾਈਨਾਂ ਦੀ ਕਵਿਤਾ ਰਾਹੀਂ ਪੀ.ਐੱਮ. ਮੋਦੀ 'ਤੇ ਤੰਜ਼ ਕੱਸਿਆ ਹੈ। ਇਸ ਕਵਿਤਾ ਰਾਹੀਂ ਰਾਹੁਲ ਨੇ ਕਈ ਮੁੱਦਿਆਂ 'ਤੇ ਪੀ.ਐੱਮ. ਨੂੰ ਘੇਰਿਆ ਹੈ। ਇਸ 'ਚ ਰਾਹੁਲ ਨੇ ਕਿਸਾਨ, ਮਹਿੰਗਾਈ ਅਤੇ ਅਧਿਕਾਰਾਂ ਨੂੰ ਲੈ ਕੇ ਪੀ.ਐੱਮ. 'ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਨੇ ਲਿਖਿਆ,''ਆਮ ਜਨਤਾ 'ਤੇ ਲਗਾਤਾਰ ਹੁੰਦੇ ਵਾਰ, ਹੁਣ ਮਹਿੰਗਾਈ ਵੀ ਹੋਈ ਹੱਦ ਤੋਂ ਪਾਰ। ਕਾਲੇ ਕਾਨੂੰਨਾਂ ਨਾਲ ਕਿਸਾਨ ਲਾਚਾਰ, ਖੋਹਿਆ ਉਨ੍ਹਾਂ ਦਾ ਸਨਮਾਨ ਅਤੇ ਅਧਿਕਾਰ। ਹੱਥ 'ਤੇ ਹੱਥ ਰੱਖੇ ਮੋਦੀ ਸਰਕਾਰ, ਕਰੇ ਸਿਰਫ਼ ਪੂੰਜੀਪਤੀ ਦੋਸਤਾਂ ਦਾ ਬੇੜਾ ਪਾਰ।'' 


author

DIsha

Content Editor

Related News