ਕੋਰੋਨਾ ਦੇ ਮਾਮਲੇ 'ਚ ਭਾਰਤ ਨਾਲੋਂ ਪਾਕਿਸਤਾਨ-ਅਫ਼ਗਾਨਿਸਤਾਨ ਦੀ ਕਾਰਗੁਜ਼ਾਰੀ ਬਿਹਤਰ: ਰਾਹੁਲ ਗਾਂਧੀ

Friday, Oct 16, 2020 - 11:24 AM (IST)

ਕੋਰੋਨਾ ਦੇ ਮਾਮਲੇ 'ਚ ਭਾਰਤ ਨਾਲੋਂ ਪਾਕਿਸਤਾਨ-ਅਫ਼ਗਾਨਿਸਤਾਨ ਦੀ ਕਾਰਗੁਜ਼ਾਰੀ ਬਿਹਤਰ: ਰਾਹੁਲ ਗਾਂਧੀ

ਨਵੀਂ ਦਿੱਲੀ- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਨਰਿੰਦਰ ਮੋਦੀ ਸਰਕਾਰ 'ਤੇ ਹਮਲਾ ਜਾਰੀ ਰੱਖਦੇ ਹੋਏ ਸ਼ੁੱਕਰਵਾਰ ਨੂੰ ਕੋਰੋਨਾ ਵਾਇਰਸ ਨੂੰ ਲੈ ਕੇ ਨਿਸ਼ਾਨਾ ਸਾਧਿਆ। ਰਾਹੁਲ ਨੇ ਕਿਹਾ ਕਿ ਪਾਕਿਸਤਾਨ ਅਤੇ ਅਫ਼ਗਾਨਿਸਤਾਨ ਨੇ ਵੀ ਕੋਰੋਨਾ ਦਾ ਮੁਕਾਬਲਾ ਭਾਰਤ ਤੋਂ ਕਿਤੇ ਬਿਹਤਰ ਢੰਗ ਨਾਲ ਕੀਤਾ ਹੈ। ਕੋਰੋਨਾ ਨਾਲ ਅਰਥ ਵਿਵਸਥਾ ਨੂੰ ਲੱਗੇ ਝਟਕਿਆਂ ਨੂੰ ਲੈ ਕੇ ਕੇਂਦਰ ਸਰਕਾਰ 'ਤੇ ਹਮਲਾਵਰ ਰਾਹੁਲ ਗਾਂਧੀ ਨੇ ਟਵਿੱਟਰ 'ਤੇ ਇਕ ਗ੍ਰਾਫਿਕਸ ਸਾਂਝਾ ਕਰਦੇ ਹੋਏ ਤੰਜ਼ ਕੱਸਿਆ। ਰਾਹੁਲ ਨੇ ਕਿਹਾ,''ਭਾਜਪਾ ਸਰਕਾਰ ਦੀ ਇਕ ਹੋਰ ਠੋਸ ਉਪਲੱਬਧੀ, ਪਾਕਿਸਤਾਨ ਅਤੇ ਅਫ਼ਗਾਨਿਸਤਾਨ ਨੇ ਵੀ ਭਾਰਤ ਤੋਂ ਬਿਹਤਰ ਢੰਗ ਨਾਲ ਕੋਵਿਡ ਦਾ ਪ੍ਰਬੰਧ ਕੀਤਾ ਹੈ।''

PunjabKesariਵਾਇਨਾਡ ਤੋਂ ਸੰਸਦ ਮੈਂਬਰ ਰਾਹੁਲ ਨੇ 2 ਦਿਨ ਪਹਿਲਾਂ ਟਵਟੀਟ ਕਰ ਕੇ ਪ੍ਰਤੀ ਵਿਅਕਤੀ ਸਕਲ ਘਰੇਲੂ ਉਤਪਾਦ (ਜੀ.ਡੀ.ਪੀ.) ਦੇ ਆਧਾਰ 'ਤੇ ਬੰਗਲਾਦੇਸ਼ ਜਲਦ ਹੀ ਭਾਰਤ ਨੂੰ ਪਛਾੜ ਦੇਵੇਗਾ। ਇਸ 'ਚ ਉਨ੍ਹਾਂ ਨੇ ਕੌਮਾਂਤਰੀ ਮੁਦਰਾ ਫੰਡ ਦੇ ਅੰਕੜਿਆਂ ਦਾ ਹਵਾਲਾ ਦਿੱਤਾ ਸੀ। ਸਰਕਾਰ ਦੇ ਸੂਤਰਾਂ ਨੇ ਇਸ 'ਤੇ ਜਵਾਬ ਦਿੰਦੇ ਹੋਏ ਰਾਹੁਲ ਦੇ ਦਾਅਵਿਆਂ ਨੂੰ ਗਲਤ ਦੱਸਿਆ ਸੀ।

ਇਹ ਵੀ ਪੜ੍ਹੋ : PM ਮੋਦੀ ਨੇ ਕੀਤਾ ਆਪਣੀ ਜਾਇਦਾਦ ਦਾ ਐਲਾਨ, ਜਾਣੋ ਕਿੰਨਾ ਹੈ ਬੈਂਕ ਬੈਲੇਂਸ ਅਤੇ ਪ੍ਰਾਪਰਟੀ


author

DIsha

Content Editor

Related News