ਰਾਹੁਲ ਦਾ ਸ਼ਬਦੀ ਵਾਰ- ਕੋਰੋਨਾ ਕਾਲ 'ਚ ਭਾਜਪਾ ਸਰਕਾਰ ਨੇ ਪਕਾਏ ਇਕ ਤੋਂ ਇਕ 'ਖ਼ਿਆਲੀ ਪੁਲਾਵ'
Wednesday, Sep 16, 2020 - 10:25 AM (IST)
ਨਵੀਂ ਦਿੱਲੀ— ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਮੋਦੀ ਸਰਕਾਰ ਨੂੰ ਘੇਰਨ 'ਚ ਕੋਈ ਕਸਰ ਨਹੀਂ ਛੱਡ ਰਹੇ। ਬੁੱਧਵਾਰ ਯਾਨੀ ਕਿ ਅੱਜ ਉਨ੍ਹਾਂ ਨੇ ਮੋਦੀ ਸਰਕਾਰ ਨੂੰ ਕੋਰੋਨਾ ਮਹਾਮਾਰੀ ਨੂੰ ਲੈ ਕੇ ਘੇਰਿਆ। ਰਾਹੁਲ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਦੇ ਕਾਲ 'ਚ ਭਾਜਪਾ ਸਰਕਾਰ ਨੇ ਇਕ ਤੋਂ ਇਕ ਖ਼ਿਆਲੀ ਪੁਲਾਵ ਪਕਾਏ। ਉਨ੍ਹਾਂ ਨੇ 21 ਦਿਨ ਵਿਚ ਕੋਰੋਨਾ ਨੂੰ ਹਰਾਉਣਗੇ, ਅਰੋਗਿਆ ਸੇਤੂ ਐਪ ਅਤੇ 20 ਲੱਖ ਕਰੋੜ ਦੇ ਪੈਕੇਜ ਦਾ ਜ਼ਿਕਰ ਕੀਤਾ।
ਰਾਹੁਲ ਗਾਂਧੀ ਨੇ ਟਵੀਟ ਕਰਦੇ ਹੋਏ ਲਿਖਿਆ ਕਿ ਕੋਰੋਨਾ ਕਾਲ 'ਚ ਭਾਜਪਾ ਸਰਕਾਰ ਨੇ ਇਕ ਤੋਂ ਇਕ ਖ਼ਿਆਲੀ ਪੁਲਾਵ ਪਕਾਏ। 21 ਦਿਨ ਵਿਚ ਕੋਰੋਨਾ ਨੂੰ ਹਰਾਵਾਂਗੇ। ਅਰੋਗਿਆ ਸੇਤੂ ਐਪ ਸੁਰੱਖਿਆ ਕਰੇਗਾ। 20 ਲੱਖ ਕਰੋੜ ਦਾ ਪੈਕੇਜ, ਆਤਮਨਿਰਭਰ ਬਣੋ, ਸਰਹੱਦ 'ਚ ਕੋਈ ਨਹੀਂ ਦਾਖ਼ਲ ਹੋਇਆ, ਸਥਿਤੀ ਸੰਭਲੀ ਹੋਈ ਹੈ। ਪਰ ਇਕ ਸੱਚ ਵੀ ਸੀ- ਆਫ਼ਤ ਵਿਚ 'ਮੌਕੇ'। ਇਸ ਤਰ੍ਹਾਂ ਟਵੀਟ ਕਰ ਕੇ ਉਨ੍ਹਾਂ ਨੇ ਭਾਜਪਾ ਦੀ ਮੋਦੀ ਸਰਕਾਰ 'ਤੇ ਤਿੱਖੇ ਸ਼ਬਦੀ ਵਾਰ ਕੀਤੇ।
ਇਹ ਵੀ ਪੜ੍ਹੋ: ਤਾਲਾਬੰਦੀ 'ਚ ਮਜ਼ਦੂਰਾਂ ਦੀ ਮੌਤ ਦਾ ਮੁੱਦਾ: ਰਾਹੁਲ ਬੋਲੇ- 'ਇਕ ਮੋਦੀ ਸਰਕਾਰ ਹੈ, ਜਿਸ ਨੂੰ ਖ਼ਬਰ ਨਾ ਹੋਈ'
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਰਾਹੁਲ ਗਾਂਧੀ ਨੇ ਤਾਲਾਬੰਦੀ ਦੌਰਾਨ ਮਜ਼ਦੂਰਾਂ ਦੀ ਮੌਤ ਨਾਲ ਜੁੜਿਆ ਅੰਕੜਾ ਸਰਕਾਰ ਕੋਲ ਨਾ ਹੋਣ ਨੂੰ ਲੈ ਕੇ ਮੰਗਲਵਾਰ ਨੂੰ ਵੀ ਨਿਸ਼ਾਨਾ ਵਿੰਨ੍ਹਿਆ ਸੀ। ਉਨ੍ਹਾਂ ਨੇ ਕਿਹਾ ਸੀ ਕਿ ਮੋਦੀ ਸਰਕਾਰ ਨਹੀਂ ਜਾਣਦੀ ਕਿ ਤਾਲਾਬੰਦੀ ਵਿਚ ਕਿੰਨੇ ਪ੍ਰਵਾਸੀ ਮਜ਼ਦੂਰ ਮਰੇ ਅਤੇ ਕਿੰਨੀਆਂ ਨੌਕਰੀਆਂ ਗਈਆਂ।
ਇਹ ਵੀ ਪੜ੍ਹੋ: ਰਾਜਨਾਥ ਦੇ ਬਿਆਨ ਮਗਰੋਂ ਰਾਹੁਲ ਬੋਲੇ- 'ਮੋਦੀ ਜੀ ਤੁਸੀਂ ਕਦੋਂ ਚੀਨ ਖ਼ਿਲਾਫ਼ ਖੜ੍ਹੇ ਹੋਵੋਗੇ'