ਮੋਦੀ ਕੈਬਨਿਟ ’ਤੇ ਰਾਹੁਲ ਦਾ ਤੰਜ, ਕਿਹਾ- ‘ਮੰਤਰੀਆਂ ਦੀ ਗਿਣਤੀ ਵਧੀ, ਵੈਕਸੀਨ ਦੀ ਨਹੀਂ’

Sunday, Jul 11, 2021 - 03:22 PM (IST)

ਮੋਦੀ ਕੈਬਨਿਟ ’ਤੇ ਰਾਹੁਲ ਦਾ ਤੰਜ, ਕਿਹਾ- ‘ਮੰਤਰੀਆਂ ਦੀ ਗਿਣਤੀ ਵਧੀ, ਵੈਕਸੀਨ ਦੀ ਨਹੀਂ’

ਨਵੀਂ ਦਿੱਲੀ— ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਆਏ ਦਿਨ ਸੋਸ਼ਲ ਮੀਡੀਆ ’ਤੇ ਮੋਦੀ ਸਰਕਾਰ ਨੂੰ ਘੇਰਦੇ ਹਨ। ਰਾਹੁਲ ਨੇ ਹੁਣ ਇਕ ਵਾਰ ਫਿਰ ਟਵਿੱਟਰ ਨੂੰ ਹਥਿਆਰ ਦੇ ਰੂਪ ’ਚ ਇਸਤੇਮਾਲ ਕਰ ਕੇ ਮੋਦੀ ਸਰਕਾਰ ’ਤੇ ਹਮਲਾ ਬੋਲਿਆ ਹੈ। ਇਸ ਵਾਰ ਰਾਹੁਲ ਨੇ ਮੋਦੀ ਕੈਬਨਿਟ ’ਤੇ ਤੰਜ ਕੱਸਦੇ ਹੋਏ ਕਿਹਾ ਕਿ ਮੰਤਰੀਆਂ ਦੀ ਗਿਣਤੀ ਵਧੀ ਹੈ, ਵੈਕਸੀਨ ਦੀ ਨਹੀਂ।

PunjabKesari

ਰਾਹੁਲ ਨੇ ਐਤਵਾਰ ਯਾਨੀ ਕਿ ਅੱਜ ਟਵੀਟ ਕੀਤਾ ਕਿ ਮੰਤਰੀਆਂ ਦੀ ਗਿਣਤੀ ਵਧੀ ਹੈ, ਵੈਕਸੀਨ ਨਹੀਂ। ਇਸ ਦੇ ਨਾਲ ਹੀ ਉਨ੍ਹਾਂ ਨੇ #WhereAreVaccines ਹੈਸ਼ਟੈਗ ਦਾ ਵੀ ਇਸਤੇਮਾਲ ਕੀਤਾ। ਰਾਹੁਲ ਗਾਂਧੀ ਨੇ ਟੀਕਾਕਰਨ ਨੂੰ ਲੈ ਕੇ ਅੰਕੜਿਆਂ ਦੀ ਇਕ ਤਸਵੀਰ ਵੀ ਟਵੀਟ ਕੀਤੀ ਹੈ। 

ਰਾਹੁਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਕੋਵਿਡ-19 ਨੂੰ ਲੈ ਕੇ ਸਾਵਧਾਨੀ ਵਰਤਣ ’ਚ ਕੋਈ ਅਣਗਹਿਲੀ ਨਾ ਕਰੋ ਅਤੇ ਜ਼ਰੂਰੀ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਕੀਤਾ ਜਾਵੇ। ਉਨ੍ਹਾਂ ਨੇ ਕਿਹਾ ਕਿ ਕੋਰੋਨਾ ਅਜੇ ਖ਼ਤਮ ਨਹੀਂ ਹੋਇਆ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਰਾਹੁਲ ਨੇ ਟਵੀਟ ਕੀਤਾ ਸੀ ਕਿ ਮਹਿੰਗਾਈ ਦਾ ਵਿਕਾਸ ਜਾਰੀ ਹੈ, ਅੱਛੇ ਦਿਨ ਦਿਸ਼ ’ਤੇ ਭਾਰੀ, ਪੀ. ਐੱਮ. ਦੀ ਬਸ ਦੋਸਤਾਂ ਨੂੰ ਜਵਾਬਦਾਰੀ। 


author

Tanu

Content Editor

Related News