ਕਾਂਗਰਸ ਨੇ ਰਾਹੁਲ ਅਤੇ ਕਾਰੀਗਰਾਂ ਵੱਲੋਂ ਬਣਾਏ ਟੇਬਲ ਦਿਵਿਆਂਗਜਨਾਂ ਦੇ ਸਕੂਲ ਨੂੰ ਦਾਨ ਕੀਤੇ

Tuesday, Nov 21, 2023 - 07:03 PM (IST)

ਕਾਂਗਰਸ ਨੇ ਰਾਹੁਲ ਅਤੇ ਕਾਰੀਗਰਾਂ ਵੱਲੋਂ ਬਣਾਏ ਟੇਬਲ ਦਿਵਿਆਂਗਜਨਾਂ ਦੇ ਸਕੂਲ ਨੂੰ ਦਾਨ ਕੀਤੇ

ਨਵੀਂ ਦਿੱਲੀ, (ਭਾਸ਼ਾ)- ਕਾਂਗਰਸ ਦੀ ਦਿੱਲੀ ਇਕਾਈ ਦੇ ਪ੍ਰਧਾਨ ਅਰਵਿੰਦਰ ਸਿੰਘ ਲਵਲੀ ਨੇ ਸੋਮਵਾਰ ਨੂੰ ਰਾਹੁਲ ਗਾਂਧੀ ਅਤੇ ਕੀਰਤੀ ਨਗਰ ਫਰਨੀਚਰ ਮਾਰਕੀਟ ਦੇ ਕਾਰੀਗਰਾਂ ਵੱਲੋਂ ਬਣਾਏ ਗਏ ਟੇਬਲ ਦਿਵਿਆਂਗਜਨਾਂ ਨਾਲ ਸਬੰਧਿਤ ਕੜਕੜਡੂਮਾ ਸਥਿਤ ਪ੍ਰਮਿਲਾ ਬਾਈ ਚਵਾਨ ਸਕੂਲ ਨੂੰ ਦਾਨ ਕੀਤੇ।

ਲਵਲੀ ਨੇ ਬਿਆਨ ’ਚ ਕਿਹਾ ਕਿ ਸਕੂਲ ਅਤੇ ਕਾਂਗਰਸ ਦਰਮਿਆਨ ਅਜਿਹਾ ਮਜ਼ਬੂਤ ​​ਰਿਸ਼ਤਾ ਬਣ ਗਿਆ ਹੈ ਕਿ ਕਾਂਗਰਸ ਪਰਿਵਾਰ ਇਸ ਦੀਆਂ ਲੋੜਾਂ ਪੂਰੀਆਂ ਕਰਨ ਲਈ ਹਰ ਸੰਭਵ ਮਦਦ ਅਤੇ ਸਹਿਯੋਗ ਦੇਵੇਗਾ।


author

Rakesh

Content Editor

Related News