ਵਾਅਦੇ ਦੇ ਪੱਕੇ ਰਹੇ ਰਾਹੁਲ ਗਾਂਧੀ, 12 ਸਾਲਾ ਮੁੰਡੇ ਨੂੰ ਭੇਜਿਆ ਅਨਮੋਲ ਤੋਹਫਾ

Wednesday, Mar 10, 2021 - 09:52 PM (IST)

ਵਾਅਦੇ ਦੇ ਪੱਕੇ ਰਹੇ ਰਾਹੁਲ ਗਾਂਧੀ, 12 ਸਾਲਾ ਮੁੰਡੇ ਨੂੰ ਭੇਜਿਆ ਅਨਮੋਲ ਤੋਹਫਾ

ਚੇਨਈ - ਵਿਧਾਨਸਭਾ ਚੋਣਾਂ ਨੂੰ ਲੈ ਕੇ ਚੱਲ ਰਹੀ ਰਾਜਨੀਤਕ ਉਥਲ-ਪੁਥਲ ਵਿਚਾਲੇ ਕਾਂਗਰਸ ਨੇਤਾ ਰਾਹੁਲ ਗਾਂਧੀ ਦਾ ਇੱਕ ਨਵਾਂ ਰੂਪ ਦੇਖਣ ਨੂੰ ਮਿਲਿਆ। ਉਨ੍ਹਾਂ ਨੇ ਇੱਕ 12 ਸਾਲਾ ਮੁੰਡੇ ਲਈ ਜੋ ਕੀਤਾ ਉਹ ਕਾਬਿਲੇ ਤਾਰੀਫ਼ ਹੈ। ਕੰਨਿਆਕੁਮਾਰੀ ਦੇ ਦੌਰੇ 'ਤੇ ਗਏ ਰਾਹੁਲ ਗਾਂਧੀ ਨੇ ਇੱਕ ਬੱਚੇ ਦੀ ਮਦਦ ਦਾ ਵਾਅਦਾ ਕੀਤਾ ਸੀ, ਜਿਸ ਨੂੰ ਅੱਜ ਪੂਰਾ ਕਰਕੇ ਵਿਖਾਇਆ।

ਦਰਅਸਲ ਕਾਂਗਰਸ ਨੇਤਾ ਹਾਲ ਹੀ ਵਿੱਚ ਕੰਨਿਆਕੁਮਾਰੀ ਦੌਰੇ 'ਤੇ ਗਏ ਸਨ। ਸੜਕ ਦੇ ਕੰਡੇ ਚਾਹ ਪੀਣ ਲਈ ਰੁਕੇ ਰਾਹੁਲ ਗਾਂਧੀ ਦੀ ਨਜ਼ਰ ਇੱਕ ਬੱਚੇ 'ਤੇ ਪਈ ਜੋ ਨੰਗੇ ਪੈਰ ਤਾਮਿਲਨਾਡੂ ਦੇ ਸਾਬਕਾ ਮੁੱਖ ਮੰਤਰੀ ਦੇ ਪੋਸਟਰ ਲੈ ਕੇ ਖੜਾ ਸੀ। ਐਂਟਨੀ ਫੈਲਿਕਸ ਨਾਮ ਦੇ ਇਸ ਮੁੰਡੇ ਨੇ ਗੱਲਬਾਤ ਵਿੱਚ ਦੱਸਿਆ ਕਿ ਉਹ ਦੌੜਾਕ ਹੈ। ਰਾਹੁਲ ਨੇ ਉਸ ਨੂੰ ਪੁੱਛਿਆ, ਕੀ ਮੇਰੇ ਤੋਂ ਵੀ ਤੇਜ਼ ਦੌੜ ਸੱਕਦੇ ਹੋ?  5ਵੀਂ ਕਲਾਸ ਵਿੱਚ ਪੜ੍ਹਣ ਵਾਲੇ ਫੈਲਿਕਸ ਨੇ ਜਵਾਬ ਦਿੱਤਾ ਕਿ ਹਾਂ ਮੈਂ ਤੁਹਾਡੇ ਤੋਂ ਵੀ ਤੇਜ਼ ਦੌੜ ਸਕਦਾ ਹਾਂ।

ਇਹ ਵੀ ਪੜ੍ਹੋ- ਸੰਯੁਕਤ ਕਿਸਾਨ ਮੋਰਚਾ ਵੱਲੋਂ ਸਿੰਘੂ-ਬਾਰਡਰ 'ਤੇ ਪ੍ਰੈੱਸ-ਕਾਨਫਰੰਸ ਦੌਰਾਨ ਕੀਤੇ ਗਏ ਵੱਡੇ ਐਲਾਨ

ਇੰਨਾ ਹੀ ਨਹੀਂ ਫੈਲਿਕਸ ਨੇ ਦੱਸਿਆ ਕਿ ਉਹ 100 ਮੀਟਰ ਦੌੜ ਦਾ ਸ਼ਾਨਦਾਰ ਦੌੜਾਕ ਹੈ। ਉਸਦੇ ਜਵਾਬ ਤੋਂ ਖੁਸ਼ ਹੋ ਕੇ ਰਾਹੁਲ ਗਾਂਧੀ ਨੇ ਉਸ ਨੂੰ ਜੁੱਤੀ ਲੈ ਕੇ ਦੇਣ ਦਾ ਵਾਅਦਾ ਕੀਤਾ। ਨਾਲ ਹੀ ਇਹ ਵੀ ਭਰੋਸਾ ਦਿਵਾਇਆ ਸੀ ਕਿ ਉਹ ਉਸਦੀ ਟਰੈਨਿੰਗ ਲਈ ਅਕੈਡਮੀ ਵਿੱਚ ਦਾਖਿਲਾ ਦਿਵਾਉਣ ਵਿੱਚ ਵੀ ਮਦਦ ਕਰਣਗੇ। ਹੁਣ ਕਾਂਗਰਸ ਨੇਤਾ ਵਲੋਂ ਬੱਚੇ ਨੂੰ ਜੁੱਤੀ ਭਿਜਵਾ ਦਿੱਤੀ ਗਈ ਹੈ। ਉਹ ਬੱਚਾ ਜੁੱਤੀ ਪਾ ਕੇ ਬਹੁਤ ਖੁਸ਼ ਹੈ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।


author

Inder Prajapati

Content Editor

Related News