ਅਨਿਲ ਵਿਜ ਨੇ ਵਿੰਨ੍ਹਿਆ ਰਾਹੁਲ ਗਾਂਧੀ ''ਤੇ ਨਿਸ਼ਾਨਾ, ਦੱਸਿਆ ''ਰਾਮਲੀਲਾ ਦੇ ਕਲਾਕਾਰ'' ਵਾਂਗ

Saturday, Sep 23, 2023 - 12:45 PM (IST)

ਅਨਿਲ ਵਿਜ ਨੇ ਵਿੰਨ੍ਹਿਆ ਰਾਹੁਲ ਗਾਂਧੀ ''ਤੇ ਨਿਸ਼ਾਨਾ, ਦੱਸਿਆ ''ਰਾਮਲੀਲਾ ਦੇ ਕਲਾਕਾਰ'' ਵਾਂਗ

ਹਰਿਆਣਾ (ਭਾਸ਼ਾ)- ਰਾਹੁਲ ਗਾਂਧੀ ਵਲੋਂ ਕੂਲੀ ਦੇ ਕੱਪੜੇ ਪਹਿਨਣ ਅਤੇ ਸਿਰ 'ਤੇ ਸਾਮਾਨ ਢੋਹਣ ਦੇ ਇਕ ਦਿਨ ਬਾਅਦ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਕਾਂਗਰਸ ਨੇਤਾ 'ਰਾਮਲੀਲਾ ਦੇ ਕਲਾਕਾਰ' ਵਰਗੇ ਹਨ, ਜਿਨ੍ਹਾਂ ਨੂੰ ਕਈ ਭੂਮਿਕਾਵਾਂ ਨਿਭਾਉਣੀਆਂ ਪੈਂਦੀਆਂ ਹਨ। ਰਾਹੁਲ ਗਾਂਧੀ ਦੇ ਕੂਲੀਆਂ ਵਲੋਂ ਪਹਿਨੀ ਜਾਣ ਵਾਲੀ ਪੋਸ਼ਾਕ ਲਾਲ ਕੁੜਤਾ ਪਹਿਨਣ ਅਤੇ ਸਾਮਾਨ ਚੁੱਕਣ ਬਾਰੇ ਪੁੱਛੇ ਜਾਣ 'ਤੇ ਵਿਜ ਨੇ ਕਿਹਾ,''ਰਾਹੁਲ ਗਾਂਧੀ ਰਾਮਲੀਲਾ ਕਲਾਕਾਰ ਦੀ ਤਰ੍ਹਾਂ ਹਨ। ਉਹ ਕਦੇ ਫ਼ਸਲਾਂ ਦੀ ਕਟਾਈ ਕਰਦੇ ਦਿੱਸਦੇ ਹਨ ਤਾਂ ਕਦੇ ਟਰੈਕਟਰ ਅਤੇ ਟਰੱਕ ਚਲਾਉਂਦੇ ਹੋਏ, ਕਦੇ ਉਹ ਸਬਜ਼ੀ ਵੇਚਦੇ ਹੋਏ ਨਜ਼ਰ ਆਉਂਦੇ ਹਨ।''

ਇਹ ਵੀ ਪੜ੍ਹੋ : ਰਾਹੁਲ ਗਾਂਧੀ ਬਣੇ 'ਕੂਲੀ', ਸਿਰ 'ਤੇ ਚੁੱਕਿਆ ਯਾਤਰੀਆਂ ਦਾ ਸਾਮਾਨ

ਰਾਹੁਲ ਗਾਂਧੀ ਨੇ ਵੀਰਵਾਰ ਨੂੰ ਦਿੱਲੀ ਦੇ ਆਨੰਦ ਵਿਹਾਰ ਰੇਲਵੇ ਸਟੇਸ਼ਨ 'ਤੇ ਕੂਲੀਆਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਜਾਣਨ ਦੀ ਕੋਸ਼ਿਸ਼ ਕੀਤੀ। ਉਹ ਕੂਲੀਆਂ ਦੀ ਵਰਦੀ ਪਹਿਨ ਕੇ ਸਿਰ 'ਤੇ ਸਾਮਾਨ ਢੋਂਹਦੇ ਵੀ ਦਿੱਸੇ। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਮੈਕੇਨਿਕ ਤੋਂ ਲੈ ਕੇ ਵਿਦਿਆਰਥੀਆਂ ਤੱਕ ਸਮਾਜ ਦੇ ਵੱਖ-ਵੱਖ ਵਰਗਾਂ ਨਾਲ ਗੱਲਬਾਤ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਕਸ਼ਮੀਰ ਤੋਂ ਕੰਨਿਆਕੁਮਾਰੀ ਤੱਕ ਕੀਤੀ ਗਈ 'ਭਾਰਤ ਜੋੜੋ ਯਾਤਰਾ' ਦੀ ਨਿਰੰਤਰਤਾ 'ਚ ਉਹ ਇਹ ਗੱਲਬਾਤ ਕਰ ਰਹੇ ਹਨ। ਸੰਸਦ ਤੋਂ ਪਾਸ ਮਹਿਲਾ ਰਾਖਵਾਂਕਰਨ ਬਿੱਲ 'ਤੇ ਵਿਜ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਔਰਤਾਂ ਦੇ ਸਸ਼ਕਤੀਕਰਣ ਨੂੰ ਲੈ ਕੇ ਵਚਨਬੱਧ ਹੈ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਕਾਂਗਰਸ ਸੱਤਾ 'ਚ ਰਹਿੰਦੇ ਹੋਏ ਕਦੇ ਵੀ ਲੋਕ ਸਭਾ ਅਤੇ ਰਾਜ ਵਿਧਾਨ ਸਭਾਵਾਂ 'ਚ ਔਰਤਾਂ ਨੂੰ ਰਾਖਵਾਂਕਰਨ ਦੇਣ ਨੂੰ ਲੈ ਕੇ ਗੰਭੀਰ ਨਹੀਂ ਰਹੀ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

DIsha

Content Editor

Related News