ਰਾਹੁਲ ਨੇ ਭਾਰਤ ਨੂੰ ਦੱਸਿਆ ਦੁਨੀਆ ਦਾ ''ਰੇਪ ਕੈਪਿਟਲ''

12/07/2019 3:22:36 PM

ਵਾਇਨਾਡ— ਕਾਂਗਰਸ ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਔਰਤਾਂ ਦੀ ਸੁਰੱਖਿਆ ਦਾ ਮੁੱਦਾ ਚੁੱਕਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਨਿਸ਼ਾਨਾ ਸਾਧਿਆ ਅਤੇ ਭਾਰਤ ਨੂੰ ਦੁਨੀਆ ਦਾ ਰੇਪ ਕੈਪਿਟਲ ਦੱਸਿਆ ਹੈ। ਉਨ੍ਹਾਂ ਨੇ ਵਿਵਾਦਿਤ ਬਿਆਨ ਦਿੰਦੇ ਹੋਏ ਕਿਹਾ ਕਿ ਭਾਰਤ ਦੁਨੀਆ ਦੇ ਰੇਪ ਕੈਪਿਟਲ (ਰਾਜਧਾਨੀ) ਦੇ ਰੂਪ 'ਚ ਜਾਣਿਆ ਜਾਂਦਾ ਹੈ। ਆਪਣੀ ਸੰਸਦੀ ਖੇਤਰ ਕੇਰਲ ਦੇ ਵਾਇਨਾਡ 'ਚ ਇਕ ਪ੍ਰੋਗਰਾਮ 'ਚ ਰਾਹੁਲ ਗਾਂਧੀ ਨੇ ਰੇਪ ਅਤੇ ਕਤਲ ਦੇ ਦੋਸ਼ੀ ਭਾਜਪਾ ਵਿਧਾਇਕ ਕੁਲਦੀਪ ਸੇਂਗਰ ਕੇਸ 'ਚ ਪ੍ਰਧਾਨ ਮੰਤਰੀ ਦੀ ਚੁੱਪੀ 'ਤੇ ਸਵਾਲ ਚੁੱਕਿਆ। ਰਾਹੁਲ ਨੇ ਕਿਹਾ,''ਭਾਰਤ ਦੁਨੀਆ ਦੇ ਰੇਪ ਕੈਪਿਟਲ ਦੇ ਰੂਪ 'ਚ ਜਾਣਿਆ ਜਾਂਦਾ ਹੈ। ਦੂਜੇ ਦੇਸ਼ ਪੁੱਛ ਰਹੇ ਹਨ ਕਿ ਕਿਉਂ ਭਾਰਤ ਆਪਣੀਆਂ ਭੈਣ-ਬੇਟੀਆਂ ਦੀ ਸੁਰੱਖਿਆ ਨਹੀਂ ਕਰ ਪਾ ਰਿਹਾ ਹੈ। ਇਕ ਭਾਜਪਾ ਵਿਧਾਇਕ ਇਕ ਔਰਤ ਦੇ ਰੇਪ 'ਚ ਸ਼ਾਮਲ ਹੈ ਪਰ ਪੀ.ਐੱਮ. ਇਸ 'ਤੇ ਇਕ ਸ਼ਬਦ ਵੀ ਨਹੀਂ ਬੋਲਦੇ ਹਨ।''
 

ਓਨਾਵ ਪੀੜਤਾ ਦੀ ਮੌਤ 'ਤੇ ਕੀਤਾ ਦੁਖ ਜ਼ਾਹਰ
ਇਸ ਤੋਂ ਪਹਿਲਾਂ ਕਾਂਗਰਸ ਨੇਤਾ ਨੇ ਓਨਾਵ ਰੇਪ ਪੀੜਤਾ ਦੀ ਮੌਤ 'ਤੇ ਦੁਖ ਜ਼ਾਹਰ ਕੀਤਾ। ਉਨ੍ਹਾਂ ਨੇ ਟਵੀਟ ਕੀਤਾ,''ਓਨਾਵ ਦੀ ਮਾਸੂਮ ਬੇਟੀ ਦੀ ਦੁਖਦ ਮੌਤ, ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਨਾਲ ਗੁੱਸਾ ਅਤੇ ਸਦਮੇ 'ਚ ਹਾਂ। ਇਕ ਹੋਰ ਬੇਟੀ ਨੇ ਨਿਆਂ ਅਤੇ ਸੁਰੱਖਿਆ ਦੀ ਆਸ 'ਚ ਦਮ ਤੋੜ ਦਿੱਤਾ। ਦੁਖ ਦੀ ਇਸ ਘੜੀ 'ਚ ਪੀੜਤ ਪਰਿਵਾਰ ਦੇ ਪ੍ਰਤੀ ਆਪਣੀ ਹਮਦਰਦੀ ਜ਼ਾਹਰ ਕਰਦਾ ਹਾਂ।''
 

ਮੌਜੂਦਾ ਸਰਕਾਰ ਹਿੰਸਾ 'ਚ ਰੱਖਦੀ ਹੈ ਯਕੀਨ
ਦੇਸ਼ 'ਚ ਵਧ ਰਹੀਆਂ ਹਿੰਸਕ ਅਤੇ ਰੇਪ ਦੀਆਂ ਘਟਨਾਵਾਂ ਲਈ ਰਾਹੁਲ ਨੇ ਮੋਦੀ ਸਰਕਾਰ 'ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਨੇ ਕਿਹਾ ਕਿ ਅਜਿਹੀਆਂ ਘਟਨਾਵਾਂ ਇਸ ਲਈ ਵਧ ਰਹੀਆਂ ਹਨ, ਕਿਉਂਕਿ ਮੌਜੂਦਾ ਸਰਕਾਰ ਹਿੰਸਾ 'ਚ ਯਕੀਨ ਰੱਖਦੀ ਹੈ। ਰਾਹੁਲ ਨੇ ਅੱਗੇ ਪੀ.ਐੱਮ. ਮੋਦੀ ਦਾ ਨਾਂ ਲਏ ਬਿਨਾਂ ਕਿਹਾ,''ਸੰਸਥਾਗਤ ਬਣਤਰ ਦੇ ਫੇਲ ਹੋਣ ਦੇ ਪਿੱਛੇ ਵੱਡਾ ਕਾਰਨ ਹੈ। ਲੋਕਾਂ ਵਲੋਂ ਕਾਨੂੰਨ ਨੂੰ ਹੱਥ 'ਚ ਲੈਣ ਦਾ ਇਕ ਕਾਰਨ ਹੈ। ਅਜਿਹਾ ਇਸ ਲਈ ਹੈ, ਕਿਉਂਕਿ ਸ਼ਖਸ ਜੋ ਇਸ ਸਮੇਂ ਦੇਸ਼ ਨੂੰ ਚੱਲਾ ਰਿਹਾ ਹੈ, ਉਹ ਹਿੰਸਾ 'ਚ ਯਕੀਨ ਰੱਖਦਾ ਹੈ।''
 

ਦੇਸ਼ 'ਚ ਹਿੰਸਾ ਤੇ ਔਰਤਾਂ ਵਿਰੁੱਧ ਅੱਤਿਆਚਾਰ ਵਧ ਗਿਆ
ਰਾਹੁਲ ਬੋਲੇ ਕਿ ਤੁਸੀਂ ਦੇਖ ਰਹੇ ਹੋਵੋਗੇ ਕਿ ਦੇਸ਼ 'ਚ ਹਿੰਸਾ, ਅਧਰਮ ਅਤੇ ਔਰਤਾਂ ਵਿਰੁੱਧ ਅੱਤਿਆਚਾਰ ਵਧ ਗਿਆ ਹੈ। ਕਿਸੇ ਨਾ ਕਿਸੇ ਔਰਤ ਨਾਲ ਰੇਪ ਜਾਂ ਛੇੜਛਾੜ ਦੀ ਖਬਰ ਰੋਜ਼ ਆਉਂਦੀ ਹੈ। ਕਾਂਗਰਸ ਨੇਤਾ ਨੇ ਇਹ ਵੀ ਕਿਹਾ ਕਿ ਘੱਟ ਗਿਣਤੀਆਂ, ਦਲਿਤਾਂ ਨੂੰ ਕੁੱਟਿਆ ਜਾ ਰਿਹਾ ਹੈ। ਆਦਿਵਾਸੀਆਂ ਦੀ ਜ਼ਮੀਨ ਖੋਹੀ ਜਾ ਰਹੀ ਹੈ।


DIsha

Content Editor

Related News