ਮੋਦੀ ਜਿੰਨੀ ਨਫਰਤ ਕਰਨਗੇ, ਮੈਂ ਓਨੀਆਂ ਹੀ ਜੱਫੀਆਂ ਉਨ੍ਹਾਂ ਨੂੰ ਪਾਵਾਂਗਾ : ਰਾਹੁਲ

Saturday, May 11, 2019 - 02:32 PM (IST)

ਮੋਦੀ ਜਿੰਨੀ ਨਫਰਤ ਕਰਨਗੇ, ਮੈਂ ਓਨੀਆਂ ਹੀ ਜੱਫੀਆਂ ਉਨ੍ਹਾਂ ਨੂੰ ਪਾਵਾਂਗਾ : ਰਾਹੁਲ

ਸ਼ਾਜਾਪੁਰ— ਮੱਧ ਪ੍ਰਦੇਸ਼ ਦੇ ਸ਼ਾਜਾਪੁਰ 'ਚ ਸ਼ਨੀਵਾਰ ਨੂੰ ਚੋਣਾਵੀ ਰੈਲੀ ਨੂੰ ਸੰਬੋਧਿਤ ਕਰਦਿਆਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਨਰਿੰਦਰ ਮੋਦੀ ਦੇ ਦਿਲ 'ਚ ਨਫਰਤ ਹੈ, ਗੁੱਸਾ ਹੈ। ਸਾਡਾ ਕੰਮ ਉਸ ਨਫਰਤ ਨੂੰ ਮਿਟਾਉਣਾ ਹੈ। ਉਹ ਮੇਰੇ 'ਤੇ ਹਮਲਾ ਬੋਲਦੇ ਹਨ, ਮੇਰੇ ਪਿਤਾ, ਦਾਦੀ ਅਤੇ ਦਾਦਾ ਬਾਰੇ ਬੋਲਦੇ ਹਨ। ਨਫਰਤ ਨਾਲ ਬੋਲਦੇ ਹਨ ਅਤੇ ਮੈਂ ਜਾ ਕੇ ਜੱਫੀ ਪਾ ਲੈਂਦਾ ਹਾਂ, ਪਿਆਰ ਨਾਲ ਗਲੇ ਲਾ ਲੈਂਦਾ ਹਾਂ। ਰਾਹੁਲ ਨੇ ਕਿਹਾ ਕਿ ਨਫਰਤ ਨੂੰ ਨਫਰਤ ਨਾਲ ਨਹੀਂ ਮਿਟਾਇਆ ਜਾ ਸਕਦਾ। ਮੈਂ ਵੀ ਜਾਣਦਾ ਹਾਂ ਕਿ ਨਰਿੰਦਰ ਮੋਦੀ ਨੂੰ ਨਫਰਤ ਨਾਲ ਨਹੀਂ ਹਰਾਇਆ ਜਾ ਸਕਦਾ। ਉਹ ਜਿੰਨੀ ਨਫਰਤ ਕਰਨਗੇ, ਮੈਂ ਓਨੀਆਂ ਹੀ ਜੱਫੀਆਂ ਉਨ੍ਹਾਂ ਨੂੰ ਪਾਵਾਂਗਾ। 

ਰਾਹੁਲ ਨੇ ਇਸ ਦੇ ਨਾਲ ਹੀ ਕਿਹਾ ਕਿ ਸਾਡੀ ਸਰਕਾਰ 'ਚ ਲਾਗੂ ਯੋਜਨਾਵਾਂ ਨੇ ਦੇਸ਼ ਨੂੰ ਬਦਲਣ ਦਾ ਕੰਮ ਕੀਤਾ। ਨਿਆਂ ਯੋਜਨਾ ਦਾ ਫਾਇਦਾ ਸਿਰਫ ਗਰੀਬਾਂ ਨੂੰ ਹੀ ਨਹੀਂ ਸਗੋਂ ਹਰ ਤਬਕੇ ਦੇ ਲੋਕਾਂ ਨੂੰ ਹੋਵੇਗਾ। ਅਸੀਂ ਸਾਰੀਆਂ ਔਰਤਾਂ ਦੇ ਖਾਤੇ ਵਿਚ ਸਾਲ ਦਾ 72 ਹਜ਼ਾਰ ਰੁਪਏ ਪਾਵਾਂਗੇ। ਨਰਿੰਦਰ ਮੋਦੀ ਨੇ ਕਿਹਾ ਕਿ 2 ਕਰੋੜ ਨੌਜਵਾਨਾਂ ਨੂੰ ਰੋਜ਼ਗਾਰ ਦੇਵਾਂਗੇ ਪਰ ਉਨ੍ਹਾਂ ਨੇ 15 ਲੱਖ ਵਾਂਗ ਇਹ ਵੀ ਝੂਠ ਬੋਲਿਆ। ਅਸੀਂ ਵਾਅਦਾ ਕਰਦੇ ਹਾਂ ਕਿ ਛੇਤੀ ਤੋਂ ਛੇਤੀ 22 ਲੱਖ ਨੌਕਰੀਆਂ ਭਰੀਆਂ ਜਾਣਗੀਆਂ। ਰਾਫੇਲ ਜਹਾਜ਼ ਸੌਦੇ ਮਾਮਲੇ ਵਿਚ ਰਾਹੁਲ ਨੇ ਕਿਹਾ ਕਿ ਮੈਂ ਰਾਫੇਲ ਮਾਮਲੇ 'ਚ ਮੋਦੀ ਨਾਲ ਅੱਖ ਮਿਲਾਉਣ ਦੀ ਕੋਸ਼ਿਸ਼ ਕਰਦਾ ਰਿਹਾ ਪਰ ਉਹ ਮੇਰੇ ਨਾਲ ਅੱਖ ਨਾਲ ਅੱਖ ਨਹੀਂ ਮਿਲਾ ਪਾ ਰਹੇ ਹਨ।


author

Tanu

Content Editor

Related News