... ਜਦੋਂ ਰਾਹੁਲ ਗਾਂਧੀ ਨੇ ਸਿੰਧੀਆਂ ਦੀ ਥਾਂ ਤੇਲ ਦੀਆਂ ਕੀਮਤਾਂ 'ਤੇ ਜਤਾਈ ਚਿੰਤਾ

Wednesday, Mar 11, 2020 - 12:48 PM (IST)

ਨਵੀਂ ਦਿੱਲੀ—ਲੋਕਸਭਾ ਦੀ ਕਾਰਵਾਈ 'ਚ ਸ਼ਾਮਲ ਹੋਣ ਲਈ ਅੱਜ ਸੰਸਦ ਪਹੁੰਚੇ ਰਾਹੁਲ ਗਾਂਧੀ ਨੂੰ ਜਦੋਂ ਜਿਓਤਿਰਾਦਿਤਿਆ ਸਿੰਧੀਆ ਦੇ ਕਾਂਗਰਸ ਛੱਡਣ ਦਾ ਸਵਾਲ ਪੁੱਛਿਆ ਗਿਆ ਤਾਂ ਉਹ ਬਿਨਾਂ ਜਵਾਬ ਦਿੱਤੇ ਅੱਗੇ ਚਲੇ ਗਏ। ਇਸ ਤੋਂ ਕੁਝ ਸਮੇਂ ਬਾਅਦ ਉਨ੍ਹਾਂ ਨੇ ਟਵੀਟ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਸਿੱਧਾ ਨਿਸ਼ਾਨਾ ਨਾ ਵਿੰਨ੍ਹਦੇ ਹੋਏ ਤੇਲ ਦੀਆਂ ਕੀਮਤਾਂ ਨੂੰ ਲੈ ਕੇ ਚਿੰਤਾ ਜਤਾਈ। ਉਨ੍ਹਾਂ ਨੇ ਮੋਦੀ ਸਰਕਾਰ ਨੂੰ ਤੇਲ ਦੀਆਂ ਕੀਮਤਾਂ 'ਚ ਕਮੀ ਕਰਨ ਦੀ ਅਪੀਲ ਵੀ ਕੀਤੀ। ਰਾਹੁਲ ਗਾਂਧੀ ਨੇ ਦੋਸ਼ ਲਗਾਇਆ ਹੈ ਕਿ ਕਾਂਗਰਸ ਦੀ ਚੁਣੀ ਹੋਈ ਸਰਕਾਰ ਨੂੰ ਅਸਥਿਰ ਕਰਨ ਦੀ ਕੋਸ਼ਿਸ਼ ਹੋ ਰਹੀ ਹੈ। ਇਸ ਤੋਂ ਪਹਿਲਾ ਰਾਹੁਲ ਗਾਂਧੀ ਨੇ ਲੋਕ ਸਭਾ ਭਵਨ 'ਚ ਹੀ ਕਾਂਗਰਸ ਦੇ ਸੀਨੀਅਰ ਨੇਤਾਵਾਂ ਨਾਲ ਮੀਟਿੰਗ ਕਰਨ ਮੱਧ ਪ੍ਰਦੇਸ਼ ਦੇ ਹਾਲਾਤਾਂ 'ਤੇ ਚਰਚਾ ਕੀਤੀ।

PunjabKesari

ਰਾਹੁਲ ਗਾਂਧੀ ਨੇ ਟਵੀਟ ਕਰਕੇ ਪੀ.ਐੱਮ.ਓ ਨੂੰ ਕਿਹਾ, ''ਤੁਸੀਂ ਕਾਂਗਰਸ ਦੀ ਚੁਣੀ ਹੋਈ ਸਰਕਾਰ ਨੂੰ ਅਸਥਿਰ ਕਰਨ 'ਚ ਰੁੱਝੇ ਹੋਏ, ਇਸ ਲਈ ਵਿਸ਼ਵ ਪੱਧਰ 'ਤੇ ਤੇਲ ਦੀਆਂ ਕੀਮਤਾਂ 'ਚ ਹੋਈ 35 ਫੀਸਦੀ ਕਮੀ ਨੂੰ ਭੁੱਲ ਗਏ ਹੋਵੋਗੇ। ਕੀ ਤੁਸੀਂ ਕਿਰਪਾ ਕਰਕੇ ਭਾਰਤ ਦੇ ਲੋਕਾਂ ਲਈ ਪੈਟਰੋਲ ਦੀਆਂ ਕੀਮਤਾਂ ਨੂੰ 60 ਰੁਪਏ ਤੋਂ ਘੱਟ ਕਰ ਸਕਦੇ ਹੋ, ਜੋ ਅਰਥ ਵਿਵਸਥਾ ਨੂੰ ਵਧਾਉਣ 'ਚ ਮਦਦ ਕਰੇਗਾ।''

ਦੂਜੇ ਪਾਸੇ ਮੱਧ ਪ੍ਰਦੇਸ਼ ਦਾ ਪੋਲਟੀਕਲ ਡ੍ਰਾਮਾ ਰਿਜੋਰਟ ਪੋਲੀਟਿਕਸ ਵੱਲ ਵੱਧ ਰਿਹਾ ਹੈ। ਕਾਂਗਰਸ ਦੇ ਲਗਭਗ 20 ਵਿਧਾਇਕ ਪਹਿਲਾਂ ਤੋਂ ਹੀ ਬੈਂਗਲੁਰੂ ਦੇ ਇਕ ਹੋਟਲ 'ਚ ਹਨ। ਹੁਣ ਭਾਜਪਾ ਆਪਣੇ ਵਿਧਾਇਕਾਂ ਨੂੰ ਮਾਨੇਸਰ ਅਤੇ ਕਾਂਗਰਸ ਆਪਣੇ ਵਿਧਾਇਕਾਂ ਨੂੰ ਜੈਪੁਰ ਲੈ ਜਾ ਰਹੀ ਹੈ। ਕਿਹਾ ਜਾ ਰਿਹਾ ਹੈ ਕਿ ਕਾਂਗਰਸ ਛੱਡਣ ਵਾਲੇ ਜਿਓਤਿਰਾਦਿਤਿਆ ਸਿੰਧੀਆਂ ਜਲਦੀ ਹੀ ਭਾਰਤੀ ਜਨਤਾ ਪਾਰਟੀ 'ਚ ਸ਼ਾਮਲ ਹੋ ਸਕਦੇ ਹਨ।

ਪਡ਼੍ਹੋ ਇਹ ਵੀ:  ਕਾਂਗਰਸ ਨੂੰ ਅਲਵਿਦਾ, ਪਿਤਾ ਦੇ ਨਕਸ਼ੇ ਕਦਮ 'ਤੇ ਜਿਓਤਿਰਾਦਿਤਿਆ ਸਿੰਧੀਆ


Iqbalkaur

Content Editor

Related News