ਸਰਕਾਰ ਨੂੰ ਸਮਝਣਾ ਚਾਹੀਦਾ- ਲੜਾਈ ਕੋਵਿਡ ਨਾਲ ਹੈ, ਕਾਂਗਰਸ ਨਾਲ ਨਹੀਂ : ਰਾਹੁਲ ਗਾਂਧੀ
Tuesday, Apr 27, 2021 - 01:05 PM (IST)
ਨਵੀਂ ਦਿੱਲੀ- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਦੇਸ਼ ਕੋਵਿਡ-19 ਕਾਰਨ ਗੰਭੀਰ ਸੰਕਟ ਨਾਲ ਜੂਝ ਰਿਹਾ ਹੈ ਅਤੇ ਸਰਕਾਰ ਨੂੰ ਸਮਝਣਾ ਚਾਹੀਦਾ ਹੈ ਕਿ ਲੜਾਈ ਕਾਂਗਰਸ ਜਾਂ ਵਿਰੋਧੀ ਦਲਾਂ ਨਾਲ ਨਹੀਂ ਸਗੋਂ ਕੋਰੋਨਾ ਨਾਲ ਹੈ। ਰਾਹੁਲ ਨੇ ਮੰਗਲਵਾਰ ਨੂੰ ਟਵੀਟ ਕੀਤਾ,''ਮੋਦੀ ਸਰਕਾਰ ਨੂੰ ਇਹ ਜ਼ਰੂਰ ਸਮਝਣਾ ਚਾਹੀਦਾ ਹੈ ਕਿ ਸੰਘਰਸ਼ ਕੋਵਿਡ ਨਾਲ ਹੈ, ਕਾਂਗਰਸ ਅਤੇ ਵਿਰੋਧੀ ਧਿਰ ਦੇ ਸਿਆਸੀ ਦਲਾਂ ਨਾਲ ਨਹੀਂ ਹੈ।''
ਇਸ ਦੇ ਨਾਲ ਹੀ ਉਨ੍ਹਾਂ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੇ ਇਕ ਅਖਬਾਰ 'ਚ ਛਪੇ ਇੰਟਰਵਿਊ ਨੂੰ ਵੀ ਪੋਸਟ ਕੀਤਾ ਹੈ, ਜਿਸ 'ਚ ਉਨ੍ਹਾਂ ਕਿਹਾ,''ਮਦਦ ਲਈ ਤਿਆਰ ਹਾਂ, ਸਾਨੂੰ ਕੋਵਿਡ ਨਾਲ ਲੜਨ ਲਈ ਸਿਆਸੀ ਸਹਿਮਤੀ ਦੀ ਜ਼ਰੂਰਤ ਹੈ। ਕੋਵਿਡ 19 'ਤੁਹਾਡੀ ਅਤੇ ਸਾਡੀ' ਲੜਾਈ ਨਹੀਂ ਸਗੋਂ 'ਸਾਡੀ ਅਤੇ ਕੋਰੋਨਾ' ਦੀ ਲੜਾਈ ਹੈ।''
ਇਹ ਵੀ ਪੜ੍ਹੋ : ਭਾਰਤ ਨੂੰ ਭਾਜਪਾ ਦੇ 'ਸਿਸਟਮ' ਦਾ ਸ਼ਿਕਾਰ ਨਾ ਬਣਾਇਆ ਜਾਵੇ : ਰਾਹੁਲ ਗਾਂਧੀ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ