ਰਾਹੁਲ ਨੇ ਸੰਸਦ ''ਚ ਕੀਤੀ ''Flying Kiss'', ਸਮ੍ਰਿਤੀ ਈਰਾਨੀ ਸਣੇ ਕਈ ਮਹਿਲਾ ਮੈਂਬਰਾਂ ਨੇ ਸਪੀਕਰ ਨੂੰ ਕੀਤੀ ਸ਼ਿਕਾਇਤ

Wednesday, Aug 09, 2023 - 05:50 PM (IST)

ਨਵੀਂ ਦਿੱਲੀ- ਕਾਂਗਰਸ ਨੇਤਾ ਰਾਹੁਲ ਗਾਂਧੀ ਫਿਰ ਵਿਵਾਦਾਂ 'ਚ ਆ ਗਏ ਹਨ। ਬੁੱਧਵਾਰ ਨੂੰ ਉਨ੍ਹਾਂ ਨੇ ਅਵਿਸ਼ਵਾਸ ਪ੍ਰਸਤਾਵ 'ਤੇ ਚਰਚਾ ਦੌਰਾਨ ਸੰਸਦ 'ਚ ਭਾਜਪਾ ਸੰਸਦ ਮੈਂਬਰਾਂ ਨੂੰ 'ਫਲਾਇੰਗ ਕਿੱਸ' ਕੀਤੀ। ਰਾਹੁਲ ਦੀ ਇਸ ਹਰਕਤ 'ਤੇ ਕਈ ਮਹਿਲਾ ਸੰਸਦ ਮੈਂਬਰਾਂ ਵੱਲੋਂ ਲੋਕ ਸਭਾ ਸਪੀਕਰ ਨੂੰ ਸ਼ਿਕਾਇਤ ਕੀਤੀ ਗਈ ਹੈ। ਉਥੇ ਹੀ ਕੇਂਦਰੀ ਮੰਤਰੀ ਸਮ੍ਰਿਤੀ ਈਰਾਨੀ ਨੇ ਇਸਨੂੰ ਅਸ਼ਲੀਲ ਹਰਕਤ ਦੱਸਿਆ ਹੈ। 

ਦੱਸ ਦੇਈਏ ਕਿ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਬੁੱਧਵਾਰ ਨੂੰ ਸੰਸਦ ਮੈਂਬਰ ਦੇ ਰੂਪ 'ਚ ਬਹਾਲ ਹੋਣ ਤੋਂ ਬਾਅਦ ਪਹਿਲੀ ਵਾਰ ਪਾਰਲੀਮੈਂਟ 'ਚ ਆਪਣਾ ਭਾਸ਼ਣ ਦਿੱਤਾ। ਰਾਹੁਲ ਜਦੋਂ ਭਾਸ਼ਣ ਖ਼ਤਮ ਹੋਣ ਤੋਂ ਬਾਅਦ ਬਾਹਰ ਜਾ ਰਹੇ ਸਨ ਤਾਂ ਇਕ ਅਜਿਹਾ ਵਾਕਿਆ ਹੋਇਆ, ਜਿਸ 'ਤੇ ਮਹਿਲਾ ਸੰਸਦ ਮੈਂਬਰਾਂ ਨੇ ਇਤਰਾਜ਼ ਜਤਾਇਆ ਹੈ। ਉਸ ਸਮੇਂ ਕੇਂਦਰੀ ਮੰਤਰੀ ਸਮ੍ਰਿਤੀ ਈਰਾਨੀ ਦਾ ਭਾਸ਼ਣ ਚੱਲ ਰਿਹਾ ਸੀ। ਹਾਲਾਂਕਿ, ਰਾਹੁਲ ਦੇ ਰਿਐਕਸ਼ਨ ਦਾ ਉਹ ਪਲ ਕੈਮਰੇ 'ਚ ਕੈਦ ਨਹੀਂ ਹੋਇਆ।

'ਫਲਾਇੰਗ ਕਿਸ ਕੀਤੀ ਅਤੇ ਬਾਹਰ ਨਿਕਲ ਗਏ ਰਾਹੁਲ'

ਇਸ ਪਲ ਦੇ ਗਵਾਹ ਰਹੇ ਲੋਕਾਂ ਮੁਤਾਬਕ, ਜਦੋਂ ਰਾਹੁਲ ਗਾਂਧੀ ਆਪਣੇ ਅਵਿਸ਼ਵਾਸ ਪ੍ਰਸਤਾਵ ਭਾਸ਼ਣ ਤੋਂ ਬਾਅਦ ਲੋਕ ਸਭਾ ਕੰਪਲੈਕਸ ਤੋਂ ਬਾਹਰ ਨਿਕਲ ਰਹੇ ਸਨ ਤਾਂ ਉਨ੍ਹਾਂ ਦੀਆਂ ਕੁਝ ਫਾਈਲਾਂ ਡਿੱਗ ਗਈਆਂ ਸਨ। ਜਿਵੇਂ ਹੀ ਉਹ ਫਾਈਲਾਂ ਚੁੱਕਣ ਲਈ ਝੁਕੇ ਤਾਂ ਕੁਝ ਭਾਜਪਾ ਸੰਸਦ ਮੈਂਬਰ ਉਨ੍ਹਾਂ 'ਤੇ ਹੱਸਣ ਲੱਗੇ। ਇਸ 'ਤੇ ਰਾਹੁਲ ਗਾਂਧੀ ਨੇ ਭਾਜਪਾ ਸੰਸਦ ਮੈਂਬਰਾਂ ਵੱਲ 'ਫਲਾਇੰਗ ਕਿੱਸ' ਕੀਤੀ ਅਤੇ ਹੱਸਦੇ ਹੋਏ ਬਾਹਰ ਚਲੇ ਗਏ।

'ਇਕ ਮਹਿਲਾ ਵਿਰੋਧ ਹੀ ਅਜਿਹੀ ਉਦਹਰਣ ਦੇ ਸਕਦਾ ਹੈ'

ਰਾਹੁਲ ਦੇ 'ਫਲਾਇੰਗ ਕਿੱਸ' ਕਰਨ 'ਤੇ ਵਿਵਾਦ ਸ਼ੁਰੂ ਹੋ ਗਿਆ। ਸੰਸਦ 'ਚ ਭਾਸ਼ਣ ਦੌਰਾਨ ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸਮ੍ਰਿਤੀ ਈਰਾਨੀ ਨੇ ਰਾਹੁਲ ਗਾਂਧੀ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ ਸਿਰਫ ਇਕ ਮਹਿਲਾ ਵਿਰੋਧੀ ਵਿਕਅਤੀ ਹੀ ਸੰਸਦ 'ਚ ਮਹਿਲਾ ਸੰਸਦ ਮੈਂਬਰਾਂ ਨੂੰ 'ਫਲਾਇੰਗ ਕਿੱਸ' ਦੇ ਸਕਦਾ ਹੈ। ਅਜਿਹੀ ਉਦਾਹਰਣ ਪਹਿਲਾਂ ਕਦੇ ਨਹੀਂ ਦੇਖੀ ਗਈ। ਇਸਤੋਂ ਪਤਾ ਚਲਦਾ ਹੈ ਕਿ ਉਹ ਔਰਤਾਂ ਨੂੰ ਲੈ ਕੇ ਕੀ ਸੋਚਦੇ ਹਨ। ਇਹ ਅਸ਼ਲੀਲ ਹੈ।

PunjabKesari

ਲੋਕ ਸਭਾ ਸਪੀਕਰ ਨੂੰ ਕੀਤੀ ਸ਼ਿਕਾਇਤ

ਕੇਂਦਰੀ ਮੰਤਰੀ ਸ਼ੋਭਾ ਕਰੰਦਲਾਜੇ ਨੇ ਵੀ ਫਲਾਇੰਗ ਕਿੱਸ ਨੂੰ ਲੈ ਕੇ ਕਾਂਗਰਸ ਸੰਸਦ ਮੈਂਬਰ 'ਤੇ ਨਿਸ਼ਾਨਾ ਵਿੰਨ੍ਹਿਆ। ਉਨ੍ਹਾਂ ਰਾਹੁਲ ਦੇ ਵਿਵਹਾਰ ਨੂੰ 'ਅਣਉਚਿਤ' ਦੱਸਿਆ ਅਤੇ ਲੋਕ ਸਭਾ ਸਪੀਕਰ ਕੋਲ ਸ਼ਿਕਾਇਤ ਦਰਜ ਕਰਵਾਈ। ਕਈ ਮਹਿਲਾ ਸੰਸਦ ਮੈਂਬਰਾਂ ਨੇ ਸ਼ਿਕਾਇਤ ਪੱਤਰ 'ਤੇ ਦਸਤਖਤ ਕੀਤੇ ਹਨ। ਇਸ ਪੱਤਰ 'ਚ ਉਨ੍ਹਾਂ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਦਸਤਖਤ ਕਰਨ ਵਾਲੀਆਂ ਸਾਰੀਆਂ ਭਾਜਪਾ ਸੰਸਦ ਮੈਂਬਰ ਸਪੀਕਰ ਰੂਪ 'ਚ ਪਹੁੰਚੀਆਂ ਸਨ।


Rakesh

Content Editor

Related News