ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਮਛੇਰਿਆਂ ਨਾਲ ਕੀਤੀ ਗੱਲਬਾਤ, ਸਮੁੰਦਰ ''ਚ ਮੱਛੀ ਫੜਨ ਵੀ ਗਏ

2/24/2021 3:39:08 PM

ਕੋਲੱਮ (ਕੇਰਲ)- ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਬੁੱਧਵਾਰ ਨੂੰ ਕੋਲੱਮ ਜ਼ਿਲ੍ਹੇ ਦੇ ਥਾਂਗਸਸੇਰੀ ਤੱਟ 'ਤੇ ਮਛੇਰਿਆਂ ਨਾਲ ਗੱਲਬਾਤ ਕੀਤੀ। ਕੇਰਲ 'ਚ ਇਸ ਸਾਲ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਕਾਂਗਰਸ ਨੇਤਾ ਪਿਛਲੇ 2 ਦਿਨਾਂ ਤੋਂ ਸੂਬੇ ਦੀ ਯਾਤਰਾ 'ਤੇ ਹਨ। ਰਾਹੁਲ ਇੱਥੇ ਮਛੇਰਿਆਂ ਨਾਲ ਉਨ੍ਹਾਂ ਦੀ ਕਿਸ਼ਤੀ 'ਚ ਬੈਠ ਕੇ ਸਮੁੰਦਰ 'ਚ ਵੀ ਗਏ। ਉਨ੍ਹਾਂ ਨੇ ਆਪਣੀ ਯਾਤਰਾ ਤੜਕੇ 4.30 ਵਜੇ ਵਾਡੀ ਤੱਟ ਤੋਂ ਸ਼ੁਰੂ ਕੀਤੀ ਅਤੇ ਕਰੀਬ ਇਕ ਘੰਟੇ ਤੱਕ ਉੱਥੇ ਰਹੇ ਅਤੇ ਫਿਰ ਗੱਲਬਾਤ ਵਾਲੀ ਜਗ੍ਹਾ ਪਹੁੰਚੇ। ਉਨ੍ਹਾਂ ਨੇ ਮਛੇਰਿਆਂ ਨਾਲ ਮਿਲ ਕੇ ਸਮੁੰਦਰ 'ਚ ਮੱਛੀ ਫੜਨ ਵਾਲਾ ਜਾਲ ਸੁੱਟਿਆ ਅਤੇ ਉਨ੍ਹਾਂ ਨਾਲ ਮੱਛੀ ਵੀ ਫੜੀ। ਬਲਿਊ ਟੀ-ਸ਼ਰਟ ਅਤੇ ਖਾਕੀ ਪੈਂਟ ਪਹਿਨੇ ਕਾਂਗਰਸ ਨੇਤਾ ਨੇ ਤੱਟ 'ਤੇ ਵਾਪਸੀ ਦੌਰਾਨ ਉੱਥੇ ਖੜ੍ਹੇ ਲੋਕਾਂ ਦਾ ਹੱਥ ਹਿਲਾ ਕੇ ਸਵਾਗਤ ਕੀਤਾ। ਅਖਿਲ ਭਾਰਤੀ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਕੇ.ਸੀ. ਵੇਨੂੰਗੋਪਾਲ ਅਤੇ ਸੰਸਦ ਮੈਂਬਰ ਟੀ. ਐੱਨ. ਪ੍ਰਤਾਪਨ ਵੀ ਇਸ ਦੌਰਾਨ ਰਾਹੁਲ ਗਾਂਧੀ ਨਾਲ ਸਨ। ਪ੍ਰਤਾਪਨ ਰਾਸ਼ਟਰੀ ਮਛੇਰਾ ਕਾਂਗਰਸ ਦੇ ਪ੍ਰਧਾਨ ਵੀ ਹਨ।

PunjabKesariਗੱਲਬਾਤ ਦੌਰਾਨ ਰਾਹੁਲ ਨੇ ਕਿਹਾ ਕਿ ਉਹ ਹਮੇਸ਼ਾ ਮਛੇਰਿਆਂ ਦੇ ਜੀਵਨ ਦਾ ਅਨੁਭਵ ਲੈਣਾ ਚਾਹੁੰਦੇ ਸਨ। ਉਨ੍ਹਾਂ ਕਿਹਾ,''ਅੱਜ ਤੜਕੇ ਮੈਂ ਆਪਣੇ ਭਰਾਵਾਂ ਨਾਲ ਸਮੁੰਦਰ 'ਚ ਗਿਆ। ਕਿਸ਼ਤੀ ਦੀ ਯਾਤਰਾ ਸ਼ੁਰੂ ਹੋਣ ਤੋਂ ਲੈ ਕੇ ਉਸ ਦੀ ਵਾਪਸੀ ਤੱਕ ਉਨ੍ਹਾਂ ਦੇ ਸਾਰੇ ਖ਼ਤਮ ਉਠਾਏ, ਬਹੁਤ ਮਿਹਨਤ ਕੀਤੀ। ਉਹ ਸਮੁੰਦਰ 'ਚ ਜਾਂਦੇ ਹਨ, ਜਾਲ ਖਰੀਦਦੇ ਹਨ ਪਰ ਉਸ ਦਾ ਫ਼ਾਇਦਾ ਕੋਈ ਹੈ ਚੁੱਕਦਾ ਹੈ।'' ਉਨ੍ਹਾਂ ਕਿਹਾ,''ਅਸੀਂ ਮੱਛੀ ਫੜਨ ਦੀ ਕੋਸ਼ਿਸ਼ ਕੀਤੀ ਪਰ ਸਿਰਫ਼ ਇਕ ਮੱਛੀ ਮਿਲੀ। ਇੰਨੀ ਮਿਹਨਤ ਦੇ ਬਾਅਦ ਵੀ ਜਾਲ ਖਾਲੀ ਰਹਿ ਗਿਆ। ਇਹ ਮੇਰਾ ਅਨੁਭਵ ਹੈ।'' ਰਾਹੁਲ ਨੇ ਅੱਗੇ ਕਿਹਾ ਕਿ ਉਹ ਕੇਂਦਰ ਸਰਕਾਰ 'ਚ ਮੱਛੀ ਪਾਲਣ ਨਾਲ ਸੰਬੰਧਤ ਵੱਖ ਮੰਤਰਾਲਾ ਬਣਾਉਣ ਲਈ ਸੰਘਰਸ਼ ਕਰਨਗੇ। ਉਨ੍ਹਾਂ ਕਿਹਾ,''ਤਾਂ ਕਿ ਮਛੇਰਾ ਭਾਈਚਾਰੇ ਨੂੰ ਇਨ੍ਹਾਂ ਪਰੇਸ਼ਾਨੀਆਂ ਤੋਂ ਮੁਕਤੀ ਮਿਲੇ ਅਤੇ ਉਨ੍ਹਾਂ ਦੇ ਹਿੱਤਾਂ ਦੀ ਰੱਖਿਆ ਹੋਵੇ।''

PunjabKesari


DIsha

Content Editor DIsha