ਹਿਮਾਚਲ ’ਚ ਪ੍ਰਚਾਰ ਕਰਨ ਦੇ ਚਾਹਵਾਨ ਨਹੀਂ ਰਾਹੁਲ ਗਾਂਧੀ

Wednesday, Nov 09, 2022 - 12:02 PM (IST)

ਹਿਮਾਚਲ ’ਚ ਪ੍ਰਚਾਰ ਕਰਨ ਦੇ ਚਾਹਵਾਨ ਨਹੀਂ ਰਾਹੁਲ ਗਾਂਧੀ

ਨਵੀਂ ਦਿੱਲੀ– ਹਿਮਾਚਲ ਪ੍ਰਦੇਸ਼ ਚੋਣਾਂ ਲਈ ਕਾਂਗਰਸ ਪਾਰਟੀ ਦੇ ਸਟਾਰ ਪ੍ਰਚਾਰਕ ਰਾਹੁਲ ਗਾਂਧੀ ਸੂਬੇ ’ਚ ਪ੍ਰਚਾਰ ਕਰਨ ਦੇ ਚਾਹਵਾਨ ਨਹੀਂ ਹਨ। ਪਾਰਟੀ ਨੇਤਾਵਾਂ ਵੱਲੋਂ ਉਨ੍ਹਾਂ ਨੂੰ ਹਿਮਾਚਲ ਪ੍ਰਦੇਸ਼ ’ਚ ਪ੍ਰਚਾਰ ਕਰਨ ਲਈ ਘੱਟੋ-ਘੱਟ ਇਕ ਜਾਂ ਦੋ ਦਿਨ ਦਾ ਸਮਾਂ ਦੇਣ ਲਈ ਮਨਾਉਣ ਲਈ ਬਹੁਤ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਨੇ ਆਪਣੀ ਅਸਮਰਥਤਾ ਜਤਾਈ ਅਤੇ ਸੱਤਾ ਦੇ ਗਲਿਆਰਿਆਂ ’ਚ ਜੋ ਗੱਲਾਂ ਹੋ ਰਹੀਆਂ ਸਨ, ਉਹ ਸੱਚ ਹੋ ਗਈਆਂ ਹਨ। ਭਾਰਤ ਜੋੜੋ ਯਾਤਰਾ ’ਚ ਰੁੱਝੇ ਰਹਿਣ ਦੇ ਕਾਰਣ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਉਨ੍ਹਾਂ ਨੂੰ ਸਮਾਂ ਨਹੀਂ ਮਿਲ ਰਿਹਾ ਹੈ। ਮਜ਼ੇਦਾਰ ਗੱਲ ਇਹ ਹੈ ਕਿ ਕਾਂਗਰਸ ਪ੍ਰਧਾਨ ਮਲਿਕਾਅਰਜੁਨ ਖੜਗੇ ਮਹਾਰਾਸ਼ਟਰ ’ਚ ਰਾਹੁਲ ਦੀ ਯਾਤਰਾ ’ਚ ਸ਼ਾਮਲ ਹੋਣਗੇ, ਜਿਥੇ ਯਾਤਰਾ 2 ਹਫਤਿਆਂ ਤੱਕ ਰਹੇਗੀ। ਗਾਂਧੀ ਪਰਿਵਾਰ ਦੇ 3 ਮੈਂਬਰਾਂ ’ਚੋਂ ਚੋਣ ਪ੍ਰਚਾਰ ਦਾ ਭਾਰ ਸਿਰਫ ਪ੍ਰਿਯੰਕਾ ਗਾਂਧੀ ਵਢੇਰਾ ’ਤੇ ਆਇਆ ਹੈ।

ਹਾਲਾਂਕਿ ਦਿੱਲੀ ’ਚ ਸਭ ਤੋਂ ਖਰਾਬ ਪ੍ਰਦੂਸ਼ਣ ਦੇ ਕਾਰਣ ਸੋਨੀਆ ਗਾਂਧੀ ਅੱਜ ਕੱਲ ਹਿਮਾਚਲ ਪ੍ਰਦੇਸ਼ ’ਚ ਹੀ ਰਹਿ ਰਹੀ ਹੈ ਪਰ ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਕਿ ਉਹ ਆਖਰੀ ਪੜਾਅ ’ਚ ਪਾਰਟੀ ਲਈ ਪ੍ਰਚਾਰ ਕਰੇਗੀ ਜਾਂ ਨਹੀਂ। ਹਿਮਾਚਲ ’ਚ 12 ਨਵੰਬਰ ਨੂੰ ਵੋਟਾਂ ਪੈਣਗੀਆਂ ਅਤੇ 10 ਨਵੰਬਰ ਨੂੰ ਪ੍ਰਚਾਰ ਖਤਮ ਹੋਵੇਗਾ। ਚੋਣ ਪ੍ਰਚਾਰ ਲਈ ਹੁਣ ਸਿਰਫ 2 ਦਿਨ ਬਾਕੀ ਹਨ, ਅਜਿਹੇ ’ਚ ਪਾਰਟੀ ਦੇ ਉਮੀਦਵਾਰ ਸੀਨੀਅਰ ਨੇਤਾਵਾਂ ਦੀ ਗੈਰ-ਹਾਜ਼ਰੀ ਨੂੰ ਲੈ ਕੇ ਹੈਰਾਨ ਹਨ। ਇਥੋਂ ਤੱਕ ਕਿ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਵੀ ਚੋਣ ਪ੍ਰਚਾਰ ਕਰਦੇ ਨਹੀਂ ਦਿਸ ਰਹੇ ਹਨ।

2004 ’ਚ ਸਰਗਰਮ ਸਿਆਸਤ ’ਚ ਦਾਖਲ ਹੋਣ ਤੋਂ ਬਾਅਦ ਰਾਹੁਲ ਗਾਂਧੀ ਚੋਣਾਂ ਦੇ ਨਤੀਜਿਆਂ ਦੀ ਪਰਵਾਹ ਕੀਤੇ ਬਿਨਾ ਅਕਸਰ ਪ੍ਰਚਾਰ ਕਰਦੇ ਰਹੇ ਹਨ। ਸਗੋਂ ਰਾਹੁਲ ਗਾਂਧੀ ਨੇ ਜ਼ਿਆਦਾ ਪ੍ਰਚਾਰ ਕੀਤਾ ਕਿਉਂਕਿ ਸੋਨੀਆ ਗਾਂਧੀ ਖਰਾਬ ਸਿਹਤ ਦੇ ਕਾਰਨ ਜਨਤਕ ਸਭਾਵਾਂ ਨੂੰ ਸੰਬੋਧਨ ਨਹੀਂ ਕਰ ਪਾ ਰਹੀ ਸੀ ਪਰ ਹੁਣ ਹੋਰ ਨਹੀਂ। ਹੁਣ ਚੋਣ ਪ੍ਰਚਾਰ ਦੀ ਜ਼ਿੰਮੇਵਾਰੀ ਪਾਰਟੀ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਢੇਰਾ ਦੇ ਮੌਢਿਆਂ ’ਤੇ ਆ ਗਈ ਹੈ।

ਹਾਲਾਂਕਿ ਉਨ੍ਹਾਂ ਦੀਆਂ ਬੈਠਕਾਂ ਨੂੰ ਚੰਗੀ ਪ੍ਰਤੀਕਿਰਿਆ ਮਿਲ ਰਹੀ ਹੈ ਪਰ ਇਸ ਗੱਲ ਨੂੰ ਲੈ ਕੇ ਕੋਈ ਵੀ ਭਰੋਸਮੇਮੰਦ ਨਹੀਂ ਹੈ ਕਿ ਉਹ ਹਵਾ ਦਾ ਰੁਖ ਮੋੜ ਸਕੇਗੀ ਜਾਂ ਨਹੀਂ। ਬੇਰੋਜ਼ਗਾਰੀ ਅਤੇ ਪੁਰਾਣੀ ਪੈਨਸ਼ਨ ਯੋਜਨਾ ’ਤੇ ਉਨ੍ਹਾਂ ਵੱਲੋਂ ਫੋਕਸ ਕਰਨ ਦਾ ਅਸਰ ਦਿਸ ਰਿਹਾ ਹੈ। ਏ. ਆਈ. ਸੀ. ਸੀ. ਦੇ ਅਧਿਕਾਰਕ ਸੂਤਰਾਂ ਦਾ ਕਹਿਣਾ ਹੈ ਕਿ ਰਾਹੁਲ ਗੁਜਰਾਤ ’ਚ ਪ੍ਰਚਾਰ ਕਰਣਗੇ।


author

Rakesh

Content Editor

Related News