ਮੇਰਾ ਰੁਖ ਅੱਜ ਵੀ ਉਹੀ, ਰਾਫੇਲ ਸੌਦੇ ''ਚ ਚੋਰੀ ਹੋਈ : ਰਾਹੁਲ ਗਾਂਧੀ

06/20/2019 1:10:03 PM

ਨਵੀਂ ਦਿੱਲੀ— ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਵੀਰਵਾਰ ਨੂੰ ਕਿਹਾ ਕਿ ਅੱਜ ਵੀ ਉਨ੍ਹਾਂ ਦਾ ਉਹੀ ਰੁਖ ਹੈ ਕਿ ਰਾਫੇਲ ਜਹਾਜ਼ ਸੌਦੇ 'ਚ ਚੋਰੀ ਹੋਈ ਹੈ। ਸੰਸਦ ਦੇ ਦੋਹਾਂ ਸਦਨਾਂ ਦੀ ਸੰਯੁਕਤ ਬੈਠਕ 'ਚ ਰਾਸ਼ਟਰਪਤੀ ਦੇ ਭਾਸ਼ਣ ਤੋਂ ਬਾਅਦ ਬਾਹਰ ਆਉਂਦੇ ਹੀ ਗਾਂਧੀ ਨੇ ਸੰਸਦ ਭਵਨ 'ਚ ਇਹ ਟਿੱਪਣੀ ਕੀਤੀ। ਭਾਸ਼ਣ ਬਾਰੇ ਪੁੱਛੇ ਜਾਣ 'ਤੇ ਗਾਂਧੀ ਨੇ ਕਿਹਾ,''ਮੇਰਾ ਰੁਖ ਅੱਜ ਵੀ ਉਹੀ ਹੈ ਕਿ ਰਾਫੇਲ ਜਹਾਜ਼ ਸੌਦੇ 'ਚ ਚੋਰੀ ਹੋਈ ਹੈ।''

ਜ਼ਿਕਰਯੋਗ ਹੈ ਕਿ ਰਾਹੁਲ ਗਾਂਧੀ ਇਸ ਤੋਂ ਪਹਿਲਾਂ ਆਮ ਚੋਣਾਂ 'ਚ ਰਾਫੇਲ ਮੁੱਦੇ ਨੂੰ ਚੁੱਕਿਆ ਸੀਅਤੇ ਪੂਰੇ ਕੈਂਪੇਨ 'ਚ 'ਚੌਕੀਦਾਰ ਚੋਰ ਹੈ' ਦੇ ਨਾਅਰੇ ਨੂੰ ਭੁਨਾਉਣ ਦੀ ਕੋਸ਼ਿਸ਼ ਕੀਤੀ ਸੀ।

ਦਰਅਸਲ ਰਾਸ਼ਟਰਪਤੀ ਨੇ ਆਪਣੇ ਸੰਯੁਕਤ ਭਾਸ਼ਣ 'ਚ ਕਿਹਾ ਕਿ ਭਾਰਤ ਨੂੰ ਪਹਿਲਾ ਰਾਫੇਲ ਲੜਾਕੂ ਜਹਾਜ਼ ਅਤੇ 'ਅਪਾਚੇ' ਹੈਲੀਕਾਪਟਰ ਨਜ਼ਦੀਕੀ ਭਵਿੱਖ 'ਚ ਮਿਲਣ ਜਾ ਰਹੇ ਹਨ। ਇਸੇ ਨੂੰ ਲੈ ਕੇ ਰਾਹੁਲ ਗਾਂਧੀ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਸੰਸਦ ਦੇ ਇਤਿਹਾਸਕ ਕਮਰੇ 'ਚ ਦੋਹਾਂ ਸਦਨਾਂ ਦੀ ਸੰਯੁਕਤ ਬੈਠਕ ਨੂੰ ਸੰਬੋਧਨ ਕਰਦੇ ਹੋਏ ਕੋਵਿੰਦ ਨੇ ਕਿਹਾ ਕਿ ਸਰਕਾਰ ਵਲੋਂ 'ਮੇਕ ਇਨ ਇੰਡੀਆ' ਦੇ ਅਧੀਨ ਆਧੁਨਿਕ ਹਥਿਆਰ ਬਣਾਉਣ 'ਤੇ ਵਿਸ਼ੇਸ਼ ਜ਼ੋਰ ਦਿੱਤਾ ਜਾ ਰਿਹਾ ਹੈ।


DIsha

Content Editor

Related News