ਰਾਫੇਲ ਤੋਂ ਪੀ.ਐੱਮ. ਮੋਦੀ ਦਾ ਦੌੜਨਾ ਅੰਸਭਵ : ਰਾਹੁਲ

Tuesday, Jan 08, 2019 - 02:58 PM (IST)

ਨਵੀਂ ਦਿੱਲੀ— ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਮੰਗਲਵਾਰ ਨੂੰ ਫਿਰ ਰਾਫੇਲ ਮੁੱਦਾ ਚੁੱਕਿਆ ਅਤੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇਸ ਤੋਂ ਦੌੜਨਾ ਅਸੰਭਵ ਹੈ। ਰਾਹੁਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਇਸ ਤੋਂ ਕੋਈ ਛੂਟ ਨਹੀਂ ਪਾ ਸਕਦੇ ਅਤੇ ਉਹ ਇਸ 'ਤੇ ਬਹਿਸ ਕਰਨ ਤੋਂ ਦੌੜ ਰਹੇ ਹਨ।
ਰਾਹੁਲ ਗਾਂਧੀ ਨੇ ਕਿਹਾ ਕਿ ਸੀ.ਬੀ.ਆਈ. ਡਾਇਰੈਕਟਰ ਰਾਫੇਲ ਮੁੱਦੇ 'ਤੇ ਕਾਰਵਾਈ ਕਰਨ ਵਾਲੇ ਸਨ, ਇਸ ਲਈ ਉਨ੍ਹਾਂ ਨੂੰ ਹਟਾਇਆ ਗਿਆ। ਹਾਲਾਂਕਿ ਉਹ ਕੁਝ ਵੀ ਕਰ ਲੈਣ ਪਰ ਬਚ ਨਹੀਂ ਸਕਦੇ। ਰਾਫੇਲ ਮੁੱਦੇ ਤੋਂ ਸਾਫ਼ ਹੈ ਕਿ ਪ੍ਰਧਾਨ ਮੰਤਰੀ ਨੇ ਵਿਅਕਤੀਗੱਤ ਤੌਰ 'ਤੇ ਅਨਿਲ ਅੰਬਾਨੀ ਨੂੰ 30 ਹਜ਼ਾਰ ਕਰੋੜ ਰੁਪਏ ਦੀ ਮਦਦ ਕੀਤੀ ਹੈ। ਰੱਖਿਆ ਮੰਤਰੀ ਸੰਸਦ 'ਚ ਢਾਈ ਘੰਟੇ ਬੋਲੀ। ਸਵਾਲ ਹੈ ਕੀ ਏਅਰਫੋਰਸ ਨੇ, ਰੱਖਿਆ ਮੰਤਰਾਲੇ ਦੇ ਅਧਿਕਾਰੀਆਂ ਨੇ ਡੀਲ 'ਤੇ ਕੋਈ ਇਤਰਾਜ਼ ਕੀਤਾ ਸੀ। ਇਸ ਸਵਾਲ ਦਾ ਜਵਾਬ ਕੋਈ ਨਹੀਂ ਦੇ ਰਿਹਾ ਹੈ, ਨਾ ਪ੍ਰਧਾਨ ਮੰਤਰੀ ਅਤੇ ਨਾ ਰੱਖਿਆ ਮੰਤਰੀ। ਪੂਰਾ ਦੇਸ਼ ਜਾਣਦਾ ਹੈ ਕਿ ਮੋਦੀ ਨੇ 30 ਹਜ਼ਾਰ ਕਰੋੜ ਰੁਪਏ ਜਨਤਾ ਦੀ ਜੇਬ 'ਚੋਂ ਕੱਢਿਆ ਹੈ।


DIsha

Content Editor

Related News