ਚੀਨ ਨਾਲ ''ਅਰਥਹੀਣ ਗੱਲਬਾਤ'' ਰਾਸ਼ਟਰੀ ਸੁਰੱਖਿਆ ਨੂੰ ਖ਼ਤਰਾ : ਰਾਹੁਲ ਗਾਂਧੀ
Monday, Apr 19, 2021 - 11:26 AM (IST)
ਨਵੀਂ ਦਿੱਲੀ- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਚੀਨੀ ਫ਼ੌਜ ਦੀ ਘੁਸਪੈਠ ਨੂੰ ਲੈ ਕੇ ਫ਼ੌਜੀ ਪੱਧਰ ਦੀ ਗੱਲਬਾਤ ਨੂੰ ਅਰਥਹੀਣ ਕਰਾਰ ਦਿੰਦੇ ਹੋਏ ਇਸ ਨੂੰ ਸਮੇਂ ਦੀ ਬਰਬਾਦੀ ਦੱਸਿਆ ਅਤੇ ਕਿਹਾ ਕਿ ਇਸ ਨਾਲ ਰਾਸ਼ਟਰੀ ਸੁਰੱਖਿਆ ਖ਼ਤਰੇ 'ਚ ਪੈ ਗਈ ਹੈ। ਰਾਹੁਲ ਨੇ ਸੋਮਵਾਰ ਨੂੰ ਟਵੀਟ ਕੀਤਾ,''ਗੋਗਰਾ-ਹੌਟਸਪ੍ਰਿੰਗ ਅਤੇ ਦੇਪਸਾਂਗ ਪਲੇਨਸ 'ਤੇ ਚੀਨੀ ਫ਼ੌਜ ਦਾ ਕਬਜ਼ਾ ਭਾਰਤ ਦੇ ਰਣਨੀਤਕ ਹਿੱਤਾਂ ਨਾਲ ਹੀ ਡੀ.ਬੀ.ਓ. ਹਵਾਈ ਪੱਟੀ ਲਈ ਵੀ ਸਿੱਧਾ ਖ਼ਤਰਾ ਹੈ। ਸਰਕਾਰ ਦੀ ਬੇਮਤਲਬ ਦੀ ਗੱਲਬਾਤ ਨਾਲ ਰਾਸ਼ਟਰੀ ਸੁਰੱਖਿਆ ਵਿਆਪਕ ਪੱਧਰ 'ਤੇ ਚਰਮਰਾ ਗਈ ਹੈ। ਅਸੀਂ ਇਸ ਤੋਂ ਬਿਹਤਰ ਕਰਨ 'ਚ ਸਮਰੱਥ ਹਾਂ।''
ਇਹ ਵੀ ਪੜ੍ਹੋ : ਕੋਰੋਨਾ ਦਾ ਖ਼ੌਫ: ਰਾਹੁਲ ਗਾਂਧੀ ਨੇ ਪੱਛਮੀ ਬੰਗਾਲ ’ਚ ਚੋਣਾਵੀ ਰੈਲੀਆਂ ਕੀਤੀਆਂ ਰੱਦ
ਕਾਂਗਰਸ ਨੇ ਚੀਨ ਸਰਹੱਦ 'ਤੇ ਸ਼ਾਂਤੀ ਨੂੰ ਲੈ ਕੇ ਚੀਨੀ ਫ਼ੌਜ ਦੇ ਵਾਅਦਾ ਤੋੜਨ ਦੀਆਂ ਖ਼ਬਰਾਂ 'ਤੇ ਸਰਕਾਰ ਨੂੰ ਘੇਰਦੇ ਹੋਏ ਦੋਸ਼ ਲਗਾਇਆ ਸੀ ਕਿ ਉਹ ਸਰਹੱਦ 'ਤੇ ਰਣਨੀਤਕ ਤੌਰ 'ਤੇ ਚੀਨ ਦੇ ਸਾਹਮਣੇ ਸਮਰਪਣ ਕਰ ਕੇ ਰਾਸ਼ਟਰੀ ਸੁਰੱਖਿਆ ਨਾਲ ਸਮਝੌਤਾ ਕਰ ਰਹੀ ਹੈ। ਉਸ ਦਾ ਕਹਿਣਾ ਸੀ ਕਿ ਮੀਡੀਆਂ ਦੀਆਂ ਖ਼ਬਰਾਂ ਅਨੁਸਾਰ ਚੀਨੀ ਫ਼ੌਜ ਨੇ ਸਰਹੱਦ 'ਤੇ ਰਣਨੀਤਕ ਮਹੱਤਵ ਦੀਆਂ ਕਈ ਪੋਸਟਾਂ ਤੋਂ ਪਿੱਛੇ ਨਹੀਂ ਹਟ ਰਹੇ ਹਨ। ਇਸ ਸੰਬੰਧ 'ਚ ਚੀਨ ਦੀ ਫ਼ੌਜ ਅਤੇ ਭਾਰਤੀ ਫ਼ੌਜ ਵਿਚਾਲੇ 9 ਅਪ੍ਰੈਲ ਨੂੰ ਹੋਈ ਆਖ਼ਰੀ ਦੌਰ ਦੀ ਗੱਲਬਾਤ ਦੌਰਾਨ ਚੀਨੀ ਫ਼ੌਜ ਨੇ ਰਣਨੀਤਕ ਮਹੱਤਵ ਦੀਆਂ ਕਈ ਚੌਕੀਆਂ ਤੋਂ ਪਿੱਛੇ ਹਟਣ ਤੋਂ ਇਨਕਾਰ ਕਰ ਦਿੱਤਾ ਹੈ।
ਇਹ ਵੀ ਪੜ੍ਹੋ : ਕੋਰੋਨਾ ਦੇ ਬਹਾਨੇ ਰਾਹੁਲ ਦਾ ਸਰਕਾਰ 'ਤੇ ਤੰਜ, ਬੋਲੇ- ਸ਼ਮਸ਼ਾਨ-ਕਬਰਸਤਾਨ ਦੋਨੋਂ, ਜੋ ਕਿਹਾ ਉਹ ਕੀਤਾ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ