ਰਾਹੁਲ ਦਾ ਕੇਂਦਰ ਸਰਕਾਰ 'ਤੇ ਵਾਰ, ਕਿਹਾ- ਚੀਨੀ ਰਣਨੀਤੀ ਦੀ ਹਕੀਕਤ 'ਤੇ ਪਰਦਾ ਪਾਉਣਾ ਸੰਭਵ ਨਹੀਂ
Monday, Nov 23, 2020 - 10:17 AM (IST)
ਨਵੀਂ ਦਿੱਲੀ- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਚੀਨ ਵਿਵਾਦ ਨੂੰ ਲੈ ਕੇ ਲਗਾਤਾਰ ਕੇਂਦਰ ਸਰਕਾਰ 'ਤੇ ਹਮਲਾਵਰ ਹਨ। ਇਸ ਵਿਚ ਸੋਮਵਾਰ ਨੂੰ ਉਨ੍ਹਾਂ ਨੇ ਕਿਹਾ ਹੈ ਕਿ ਸਰਹੱਦ 'ਤੇ ਚੀਨ ਦੀ ਰਣਨੀਤਕ ਤਿਆਰੀ ਦੀ ਹਕੀਕਤ ਨੂੰ ਮੀਡੀਆ ਰਣਨੀਤੀ ਦੇ ਮਾਧਿਅਮ ਨਾਲ ਪਰਦਾ ਪਾ ਕੇ ਘੱਟ ਨਹੀਂ ਕੀਤਾ ਜਾ ਸਕਦਾ। ਰਾਹੁਲ ਨੇ ਟਵੀਟ ਕੀਤਾ,''ਚੀਨ ਦੀ ਭੂ-ਰਾਜਨੀਤਕ ਰਣਨੀਤੀ ਦੀ ਹਕੀਕਤ ਦਾ ਮੁਕਾਬਲਾ ਪੀਆਰ ਸੰਚਾਲਤ ਮੀਡੀਆ ਰਣਨੀਤੀ ਨਾਲ ਨਹੀਂ ਕੀਤਾ ਜਾ ਸਕਦਾ ਹੈ।'' ਇਸ ਦੇ ਨਾਲ ਹੀ ਉਨ੍ਹਾਂ ਨੇ ਡੋਕਲਾਮ ਖੇਤਰ 'ਚ ਚੀਨੀ ਫ਼ੌਜ ਦੇ ਨਿਰਮਾਣ ਕੰਮ ਦੀ ਇਕ ਸੈਟੇਲਾਈਟ ਤਸਵੀਰ ਵੀ ਪੋਸਟ ਕੀਤੀ ਹੈ ਅਤੇ ਕਿਹਾ ਹੈ ਕਿ ਚੀਨ ਦੀ ਇਹ ਰਣਨੀਤੀ ਭਾਰਤ ਲਈ ਖਤਰਾ ਹੈ ਅਤੇ ਠੋਸ ਰਣਨੀਤੀ ਦੇ ਬਿਨਾਂ ਘੱਟ ਨਹੀਂ ਕੀਤਾ ਜਾ ਸਕਦਾ ਹੈ।
ਇਹ ਵੀ ਪੜ੍ਹੋ : ਅਜੀਬੋ-ਗਰੀਬ : 18 ਮਹੀਨਿਆਂ ਤੋਂ ਟਾਇਲਟ ਨਹੀਂ ਗਿਆ ਹੈ ਇਹ ਮੁੰਡਾ, ਰੋਜ਼ ਖਾ ਜਾਂਦੈ 20 ਰੋਟੀਆਂ
ਉੱਥੇ ਹੀ ਇਸ ਤੋਂ ਪਹਿਲਾਂ ਐਤਵਾਰ ਨੂੰ ਰਾਹੁਲ ਗਾਂਧੀ ਨੇ ਕੋਵਿਡ-19 ਮਹਾਮਾਰੀ ਨਾਲ ਨਜਿੱਠਣ ਅਤੇ ਤਾਲਾਬੰਦੀ ਨੂੰ ਲੈ ਕੇ ਕੇਂਦਰ ਸਰਕਾਰ 'ਤੇ ਐਤਵਾਰ ਨੂੰ ਨਿਸ਼ਾਨਾ ਸਾਧਿਆ ਅਤੇ ਦੋਸ਼ ਲਗਾਇਆ ਕਿ ਇਸ ਨੇ ਲੱਖਾਂ ਲੋਕਾਂ ਨੂੰ ਗਰੀਬੀ 'ਚ ਧੱਕ ਦਿੱਤਾ। ਉਨ੍ਹਾਂ ਦੀ ਸਿਹਤ ਨੂੰ ਖਤਰੇ 'ਚ ਪਾ ਦਿੱਤਾ ਅਤੇ ਵਿਦਿਆਰਥੀਆਂ ਦੇ ਭਵਿੱਖ ਨਾਲ ਸਮਝੌਤਾ ਕੀਤਾ ਗਿਆ।
ਇਹ ਵੀ ਪੜ੍ਹੋ : ਛੱਠ ਪੂਜਾ ਦੇ ਦਿਨ ਬੁੱਝਿਆ ਘਰ ਦਾ ਚਿਰਾਗ, 5 ਭੈਣਾਂ ਦੇ ਇਕਲੌਤੇ ਭਰਾ ਦੀ ਮੌਤ